Nabha Murder News: ਨਾਭਾ ਬਲਾਕ ਦੇ ਪਿੰਡ ਖੇੜੀ ਜੱਟਾ ਵਿਖੇ ਗੁਆਂਢੀਆਂ ਦੀ ਦੀਵਾਰ ਨੂੰ ਲੈ ਕੇ ਦੂਜੇ ਗੁਆਂਢੀਆਂ ਵੱਲੋਂ 27 ਸਾਲਾ ਕਿਸਾਨ ਰਾਮ ਜੀਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਗੁਆਂਢੀਆਂ ਦੇ ਚਾਰ ਮੈਂਬਰਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਆਰੋਪੀਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


COMMERCIAL BREAK
SCROLL TO CONTINUE READING

ਮ੍ਰਿਤਕ ਰਾਮ ਜੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋਂ ਪਿੱਛੇ ਆਪਣੀ ਪਤਨੀ, 2 ਸਾਲਾ ਦਾ ਬੇਟਾ ਅਤੇ ਬਜ਼ੁਰਗ ਪਿਤਾ ਹੀ ਰਹਿ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਹੈ ਕਿ ਕਾਤਲਾਂ ਦੀ ਕੋਈ ਵੀ ਜਮਾਨਤ ਨਹੀਂ ਦੇਵੇਗਾ ਅਤੇ ਨਾ ਹੀ ਇਹਨਾਂ ਦੀ ਕੋਈ ਮਦਦ ਕਰੇਗਾ।


ਇਸ ਮੌਕੇ ਉੱਤੇ ਮ੍ਰਿਤਕ ਰਾਮ ਜੀਤ ਸਿੰਘ ਦੇ ਰਿਸ਼ਤੇਦਾਰ ਨੇ ਕਿਹਾ ਕਿ ਜੋ ਇਹ ਘਟਨਾ ਵਾਪਰੀ ਹੈ ਬਹੁਤ ਹੀ ਦੁੱਖਦਾਈ ਹੈ ਇਸ ਘਟਨਾ ਦੇ ਨਾਲ ਤਿੰਨ ਕਰ ਉਜੜ ਗਏ ਹਨ। ਬੀਤੇ ਸਮੇਂ ਦੌਰਾਨ ਦੀਵਾਰ ਨੂੰ ਲੈ ਕੇ ਆਪਸੀ ਤਕਰਾਰ ਹੋਈ ਸੀ ਪਰ ਇਹ ਤਕਰਾਰ ਮੌਤ ਦਾ ਰੂਪ ਧਾਰਨ ਕਰ ਜਾਵੇਗੀ ਇਹ ਕਿਸੇ ਨੂੰ ਨਹੀਂ ਸੀ ਪਤਾ ਮ੍ਰਿਤਕਾ ਰਾਮ ਜੀਤ ਸਿੰਘ ਮਿਹਨਤੀ ਕਿਸਾਨ ਸੀ। ਉਹ ਆਪਣੇ ਘਰ ਦਾ ਗੁਜ਼ਾਰਾ ਖੇਤੀ ਦੇ ਸਿਰ 'ਤੇ ਕਰਦਾ ਆ ਰਿਹਾ ਸੀ ਪਰ ਉਹ ਪਿੱਛੇ ਆਪਣੇ ਪਰਿਵਾਰ ਨੂੰ ਰੋਂਦਾ ਵਿਲਕਦਾ ਛੱਡ ਗਿਆ।


ਇਹ ਵੀ ਪੜ੍ਹੋ: Punjab News: ਅੰਮ੍ਰਿਤਸਰ BSF ਨੂੰ ਮਿਲੀ ਵੱਡੀ ਕਾਮਯਾਬੀ, ਖੇਤਾਂ ਵਿੱਚੋਂ ਮਿਲਿਆ ਡਰੋਨ

ਇਸ ਮੌਕੇ 'ਤੇ ਪਿੰਡ ਦੇ ਨੰਬਰਦਾਰ ਅਤੇ ਪੰਚਾਇਤ ਮੈਂਬਰ ਨੇ ਕਿਹਾ ਕਿ ਇਹ ਘਟਨਾ ਸਾਡੀਆਂ ਅੱਖਾਂ ਦੇ ਸਾਹਮਣੇ ਘਟੀ ਹੈ। ਰਾਮ ਜੀਤ ਸਿੰਘ ਨੂੰ ਉਹਨਾਂ ਦੇ ਚਾਰ ਗਵਾਂਢੀਆਂ ਵੱਲੋਂ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਇਸ ਘਟਨਾ ਤੋਂ ਬਾਅਦ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਨਾ ਹੀ ਇਹਨਾਂ ਚਾਰਾਂ ਮੈਂਬਰਾਂ ਦੀ ਕੋਈ ਜਮਾਨਤ ਲਵੇਗਾ ਅਤੇ ਨਾ ਹੀ ਕੋਈ ਮਦਦ ਕਰੇਗਾ, ਕਿਉਂਕਿ ਜੇਕਰ ਇਸ ਘਟਨਾ ਵਿੱਚ ਕੋਈ ਮਦਦ ਕਰੇਗਾ ਤਾਂ ਕਾਤਲਾਂ ਨੂੰ ਹੱਲਾਸ਼ੇਰੀ ਮਿਲੇਗੀ ਜਿਸ ਕਰਕੇ ਪਿੰਡ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਕਾਤਲਾਂ ਦੀ ਕੋਈ ਮਦਦ ਨਹੀਂ ਕਰੇਗਾ।


ਇਹ ਵੀ ਪੜ੍ਹੋ: Punjab News: ਭਿਖਾਰੀਆਂ ਨੇ ਇੱਕ-ਦੂਜੇ ਦੀ ਕੀਤੀ ਕੁੱਟਮਾਰ; ਲੜਾਈ ਕਰਨ ਲਈ 'ਅਪਾਹਿਜ ਭਿਖਾਰੀ' ਵੀ ਹੋ ਗਏ ਠੀਕ, ਵੇਖੋ ਵੀਡੀਓ

ਇਸ ਮੌਕੇ ਤੇ ਥਾਣਾ ਭਾਦਸੋਂ ਦੇ ਇੰਸਪੈਕਟਰ ਮੋਹਣ ਸਿੰਘ ਨੇ ਦੱਸਿਆ ਕਿ ਗੁਆਂਢੀਆਂ ਦੀ ਆਪਸੀ ਤਕਰਾਰ ਦੀਵਾਰ ਨੂੰ ਲੈ ਕੇ ਚੱਲ ਰਹੀ ਸੀ, ਜਿਸ ਨੂੰ ਲੈ ਕੇ ਬੀਤੀ ਰਾਤ ਗੁਆਂਢੀਆਂ ਦੇ ਚਾਰ ਮੈਂਬਰਾਂ ਵਲੋਂ ਰਾਮ ਜੀਤ ਸਿੰਘ ਜਦੋਂ ਖੇਤ ਵਿੱਚੋ ਘਰ ਆ ਰਹੇ ਸੀ ਤਾਂ ਗੁਆਂਢੀਆਂ ਨੇ ਘੇਰ ਕੇ ਰਾਮ ਜੀਤ ਸਿੰਘ ਤੇ ਡਾਂਗਾਂ ਦੇ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਜਿਸ ਦੀ ਨਿੱਜੀ ਹਸਪਤਾਲ ਵਿੱਚ ਜਾਕੇ ਮੌਤ ਹੋ ਗਈ, ਅਸੀਂ ਰੂਪੀ ਜਸਪਾਲ ਸਿੰਘ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਅਮਰਜੀਤ ਕੌਰ ਦੇ ਖਿਲਾਫ ਧਾਰਾ 302 ਦੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਅਰੋਪੀਆ ਸ਼ੁਰੂ ਕਰ ਦਿੱਤੀ ਹੈ।