Sidhu Moose Wala News:  ਪੰਜਾਬੀ ਮਹਰੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਯਾਦਗਾਰ ਉੱਤੇ ਲਗਾਤਾਰ ਲੋਕ ਆ ਰਹੇ ਹਨ। ਇਹਨਾਂ ਹੀ ਨਹੀਂ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਰੋਜਾਨਾਂ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਸ ਦੇ ਪ੍ਰਸੰਸ਼ਕ ਪਹੁੰਚਦੇ ਹਨ। ਉੱਥੇ ਹੀ ਅੱਜ ਇੱਕ 85 ਸਾਲਾਂ ਬੇਬੇ ਸਿੱਧੂ ਦੀ ਯਾਦਗਾਰ ਉੱਤੇ ਪਹੁੰਚੇ, ਜੋ ਕਿ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਦੇਖ ਭਾਵੁਕ ਹੋ ਰੋਣ ਲੱਗੇ ਤੇ ਵਾਰ ਵਾਰ ਇੱਕੋ ਹੀ ਗੱਲ ਕਹਿ ਰਹੇ ਸੀ ਕਿ ਪੁੱਤਰ ਉੱਠ ਜਾ ਜਿਨ੍ਹਾਂ ਨੂੰ ਦੇਖ ਸਾਰੇ ਭਾਵੁਕ ਹੋ ਗਏ। 


COMMERCIAL BREAK
SCROLL TO CONTINUE READING

ਸਿੱਧੂ ਮੂਸੇਵਾਲਾ ਦੀ ਯਾਦਗਾਰ (Sidhu Moose Wala) ਉੱਤੇ ਆਈ 85 ਸਾਲਾਂ ਬੇਬੇ ਰਜਿੰਦਰ ਕੌਰ (Rajinder Kaur) ਮੂਸੇਵਾਲੇ ਦਾ ਬੁੱਤ ਦੇਖ ਕੇ ਕਾਫੀ ਭਾਵੁਕ ਹੋਈ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸਨ। ਮਾਤਾ ਨੇ ਕਿਹਾ ਕਿ ਸਿੱਧੂ ਦੀ ਯਾਦਗਾਰ ਉੱਤੇ ਆ ਕੇ ਉਹਨਾਂ ਦਾ ਮਨ ਬਹੁਤ ਦੁੱਖੀ ਹੈ। ਮਾਤਾ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੂੰ ਇੱਕ ਵਾਰ ਮਿਲੇ ਸੀ। ਸਿੱਧੂ ਮੂਸੇ ਵਾਲਾ ਦੀ ਫ਼ਿਲਮ ਮੂਸਾ ਜੱਟ ਦੀ ਸ਼ੂਟਿੰਗ ਉਹਨਾਂ ਦੇ ਪਿੰਡ ਡੂੰਮਵਾਲੀ ਵਿਖੇ ਹੋਈ ਸੀ।


ਇਹ ਵੀ ਪੜ੍ਹੋ:  Khedan Vatan Punjab Diyan: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦਾ ਅੱਜ ਉਦਘਾਟਨ: ਮੁੱਖ ਮੰਤਰੀ ਬਠਿੰਡਾ ਦੇ ਖੇਡ ਸਟੇਡੀਅਮ 'ਚ ਕਰਨਗੇ ਸ਼ੁਰੂਆਤ

ਬੇਬੇ ਰਜਿੰਦਰ ਕੌਰ ਨੇ ਕਿਹਾ ਕਿ ਗੈਗਸਟਰਾਂ ਨੂੰ ਸਿੱਧੂ ਮੂਸੇਵਾਲਾ ਨੂੰ ਨਹੀਂ ਮਾਰਨਾ ਚਾਹੀਦਾ ਸੀ। ਓਹਨਾਂ ਕਿਹਾ ਕਿ ਸਿੱਧੂ ਸੱਚ ਬੋਲਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦੇ ਮਾਂ-ਪਿਓ ਉੱਤੇ ਵੀ ਤਰਸ ਆਉਂਦਾ ਹੈ। ਉਹਨਾਂ ਦਾ ਕੀ ਕਸੂਰ ਸੀ, ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਜਲਦ ਤੋਂ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ।


ਇਹ ਵੀ ਪੜ੍ਹੋ:  Navjot Kaur Latest Photos: ਕੈਂਸਰ ਨਾਲ ਲੜ ਰਹੀ ਨਵਜੋਤ ਕੌਰ ਪਹੁੰਚੀ ਹਰਿਮੰਦਰ ਸਾਹਿਬ, ਵੇਖੋ ਤਸਵੀਰਾਂ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂਂ ਜਰਮਨੀ ਤੋਂ ਦੋ ਸਕੀਆਂ ਭੈਣਾਂ ਸਿੱਧੂ ਮੂਸੇਵਾਲਾ (Sidhu Moose Wala) ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੀਆਂ ਸੀ ਅਤੇ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਸਿੱਧੂ ਮੂਸੇਵਾਲਾ ਨੂੰ ਥਾਪੀ ਮਾਰ ਕੇ ਸਰਧਾਂਜਲੀ ਦਿੱਤੀ।