ਚੰਡੀਗੜ: ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ 'ਤੇ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਨੇੜੇ ਉਸ ਸਮੇਂ ਪਥਰਾਅ ਕੀਤਾ ਗਿਆ ਜਦੋਂ ਉਹ ਦਿੱਲੀ ਤੋਂ ਚੰਡੀਗੜ ਜਾ ਰਹੀ ਸ਼ਤਾਬਦੀ ਟਰੇਨ 'ਚ ਸਫ਼ਰ ਕਰ ਰਹੇ ਸਨ। ਪੱਥਰਬਾਜ਼ੀ ਕਾਰਨ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਏਜੀ ਦੀ ਸ਼ਿਕਾਇਤ ’ਤੇ ਹਰਿਆਣਾ ਦੀ ਜੀ. ਆਰ. ਪੀ. ਪੁਲੀਸ ਨੇ ਡੀ.ਡੀ.ਆਰ. ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਿਲਾਫ ਪੰਜਾਬ ਸਰਕਾਰ ਦੀ ਤਰਫੋਂ ਏ. ਜੀ. ਅਨਮੋਲ ਰਤਨ ਸਿੱਧੂ ਕੱਲ੍ਹ ਸੁਪਰੀਮ ਕੋਰਟ 'ਚ ਪੇਸ਼ ਹੋਏ ਅਤੇ ਅੱਜ ਵਾਪਸ ਚੰਡੀਗੜ ਜਾ ਰਹੇ ਸਨ ਜਦੋਂ ਉਨ੍ਹਾਂ 'ਤੇ ਪਥਰਾਅ ਕੀਤਾ ਗਿਆ।


COMMERCIAL BREAK
SCROLL TO CONTINUE READING

 


ਇਸ ਹਮਲੇ ਬਾਰੇ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਮੈਂ ਆਪਣੀ ਕਾਨੂੰਨੀ ਟੀਮ ਨਾਲ ਸੁਪਰੀਮ ਕੋਰਟ ਗਿਆ ਸੀ। ਸਾਡੇ ਕੋਲ ਲਾਰੈਂਸ ਬਿਸ਼ਨੋਈ ਦੇ ਪਿਤਾ ਦੁਆਰਾ ਸੀ. ਬੀ. ਆਈ. ਜਾਂਚ ਲਈ ਦਾਇਰ ਕੀਤੇ ਗਏ ਇਕ ਕੇਸ ਸਮੇਤ ਕਈ ਕੇਸ ਸਨ ਜੋ ਅਸੀਂ ਖਾਰਜ ਕਰ ਦਿੱਤੇ। ਇਕ ਹੋਰ ਮਾਮਲਾ ਵੀ ਬਿਸ਼ਨੋਈ ਦੇ ਪਿਤਾ ਵੱਲੋਂ ਦਾਇਰ ਕਰਕੇ ਉਸ ਦੀ ਹਿਰਾਸਤ ਨੂੰ ਦਿੱਲੀ ਭੇਜਣ ਦੀ ਮੰਗ ਕੀਤੀ ਗਈ ਹੈ, ਅਸੀਂ ਇਸ ਦਾ ਵੀ ਵਿਰੋਧ ਕੀਤਾ ਹੈ।


 


7-8 ਮੁੰਡਿਆਂ ਨੇ ਕੀਤਾ ਪਥਰਾਅ


ਉਨ੍ਹਾਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਬਾਹਰ ਸ਼ਤਾਬਦੀ ਟਰੇਨ ਰਾਹੀਂ ਵਾਪਸੀ ਦੀ ਗੱਲ ਕੀਤੀ ਸੀ। ਯਾਤਰਾ ਦੌਰਾਨ ਰਸਤੇ ਵਿਚ ਪਾਣੀਪਤ ਸਟੇਸ਼ਨ ਤੋਂ ਨਿਕਲਣ ਤੋਂ ਬਾਅਦ, ਰੇਲਗੱਡੀ ਹੌਲੀ ਰਫਤਾਰ ਨਾਲ ਚੱਲ ਰਹੀ ਸੀ। ਫਿਰ 7-8 ਲੜਕਿਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਮੇਰੀ ਸੀਟ ਵੱਲ ਸੀ।


 


 


ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰ ਰਹੀ ਹੈ


ਦੱਸ ਦੇਈਏ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਮਾਮਲੇ 'ਚ ਹੁਣ ਤੱਕ ਕਈ ਸ਼ੂਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਮਾਮਲੇ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ ਅਤੇ ਉਸ ਤੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ੂਟਰ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਅਤੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਦੇ ਨਿਰਦੇਸ਼ਾਂ ਹੇਠ ਕੰਮ ਕਰਦਾ ਸੀ।