Gurmeet Singh Khudian: ਮਰਨ ਵਰਤ `ਤੇ ਬੈਠੇ ਡੱਲੇਵਾਲ ਨੂੰ ਲੈ ਕੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਬਿਆਨ
Gurmeet Singh Khudian on Jagjit Singh Dallewal: ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਬਿਆਨ ਸਾਹਮਣੇ ਆਇਆ ਹੈ।
Gurmeet Singh Khudian: ਪਿਛਲੇ 20 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਇਹ ਸੰਘਰਸ਼ 2021 ਵਿੱਚ ਵੀ ਚੱਲਿਆ, ਜੋ ਲੰਬਾ ਸਮਾਂ ਚੱਲਿਆ ਉਦੋਂ ਵੀ ਕਿਸਾਨਾਂ ਨੇ ਬਹੁਤ ਮਿਹਨਤ ਕੀਤੀ, ਮੰਗਾਂ ਮੰਨ ਲਈਆਂ ਸਨ ਪਰ ਲਾਗੂ ਨਾ ਕਰਨਾ ਅੱਜ ਸਾਨੂੰ ਇਹੋ ਜਿਹੇ ਕਿਸਾਨ ਆਗੂਆਂ ਦੀ ਜ਼ਰੂਰਤ ਹੈ ਮੈਂ ਤਾਂ ਡੱਲੇਵਾਲ ਸਾਹਿਬ ਨੂੰ ਕਹਾਂਗਾ ਕਿ ਤੁਹਾਡੇ ਵਰਗੇ ਲੀਡਰਾਂ ਦੀ ਜ਼ਰੂਰਤ ਹੈ ਮੈਂ ਤੁਹਾਡੇ ਨਾਲ ਹਾਂ।
ਦਿੱਲੀ ਅੰਦੋਲਨ 2.0 ਤਹਿਤ ਕਿਸਾਨਾਂ ਦਾ ਧਰਨਾ 306ਵੇਂ ਦਿਨ ਵੀ ਜਾਰੀ ਹੈ। ਕਿਸਾਨ ਅੱਜ ਸਵੇਰੇ 11 ਵਜੇ ਸ਼ੰਭੂ ਬਾਰਡਰ 'ਤੇ ਪ੍ਰੈਸ ਕਾਨੰਫਰਸ ਕਰਨ ਜਾ ਰਹੇ ਹਨ। ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 20ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।
ਮਿਊਸੀਪਲ ਚੋਣਾਂ ਨੂੰ ਲੈ ਕੇ ਤਲਵੰਡੀ ਸਾਬੋ ਵਿੱਚ ਕੱਲ 31 ਲੋਕਾਂ ਦੇ ਨੋਮੀਨੇਸ਼ਨਾਂ ਰੱਦ ਹੋਣ ਉੱਤੇ ਮੰਤਰੀ ਨੇ ਕਿਹਾ ਕਿ ਪੰਚਾਇਤੀ ਇਲੈਕਸ਼ਨਾਂ ਵਿੱਚ ਅਸੀਂ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਪਰ ਇਹਦੇ ਬਾਰੇ ਮੈਨੂੰ ਸਥਿਤੀ ਦਾ ਪਤਾ ਨਹੀਂ।
ਦੂਜੇ ਪਾਸੇ ਪਰਾਲੀ ਨੂੰ ਅੱਗ ਨਾ ਲਾਉਣ ਦੇ ਮੁੱਦੇ ਉੱਤੇ ਕਿਸਾਨਾਂ ਵੱਲੋਂ ਕਣਕ ਦੀ ਸਿੱਧੀ ਬਿਜਾਈ ਕਰਨ ਤੇ ਕਣਕ ਨੂੰ ਸੁੰਡੀ ਪੈਣ ਉੱਤੇ ਕਿਹਾ ਕਿ ਕੁਝ ਕੁ ਏਰੀਏ ਵਿੱਚ ਜ਼ਰੂਰ ਇਸ ਤਰ੍ਹਾਂ ਦੀ ਗੱਲ ਆਈ ਹੈ ਪਰ ਜੇ ਕਣਕ ਨੂੰ ਸੁੰਡੀ ਪਈ ਹੈ ਤਾਂ ਉਸ ਵਿੱਚ ਕਲੋਰੋ ਦਵਾਈ ਜ਼ਰੂਰ ਪਾਉਣੀ ਚਾਹੀਦੀ ਸੀ ਪਰ ਫਿਰ ਵੀ ਅਸੀਂ ਦੇਖ ਰਹੇ ਹਾਂ।
ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਬਠਿੰਡਾ ਦੇ ਸਰਕਾਰੀ ਸਕੂਲ ਵਿੱਚ ਸਲਾਨਾ ਫੰਕਸ਼ਨ ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਨ। ਉਹਨਾਂ ਨੇ ਸਕੂਲ ਨੂੰ ਇਕ ਲੱਖ ਰੁਪਏ ਵੀ ਦਿੱਤਾ ਅਤੇ ਸਕੂਲ ਦੀ ਖੂਬ ਤਾਰੀਫ਼ ਕੀਤੀ ਕਿ ਹੁਣ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹਨ। ਉਹਨਾਂ ਦੇ ਨਾਲ ਬਠਿੰਡਾ ਸ਼ਹਿਰੀ ਦੇ ਐਮਐਲਏ ਜਗਰੂਪ ਸਿੰਘ ਗਿੱਲ ਵੀ ਮੌਜੂਦ ਸਨ।
ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਕੋਲਡ ਵੇਵ ਦਾ ਅਲਰਟ
(ਰਿਪੋਰਟ ਕੁਲਬੀਰ ਬੀਰਾ)