Punjab News: AGTF ਨੂੰ ਮਿਲੀ ਵੱਡੀ ਸਫਲਤਾ- ਅੱਤਵਾਦੀ ਲਖਬੀਰ ਅਤੇ ਰਿੰਦਾ ਦੇ ਤਿੰਨ ਸਾਥੀ ਗ੍ਰਿਫਤਾਰ
Punjab News: ਮੁਲਜ਼ਮਾਂ ਕੋਲੋਂ ਦੋ ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ ਹਨ। ਗ੍ਰਿਫਤਾਰ ਮੁਲਜ਼ਮ ਜੋਬਨ ਯੂਏਪੀਏ, ਆਰਮਜ਼ ਐਕਟ, ਐਨਡੀਪੀਐਸ ਐਕਟ ਅਤੇ ਆਈਟੀ ਐਕਟ ਦੇ ਜੁਰਮਾਂ ਵਿੱਚ ਲੋੜੀਂਦਾ ਸੀ ਅਤੇ ਲੰਬੇ ਸਮੇਂ ਤੋਂ ਫ਼ਰਾਰ ਸੀ। ਮੁਲਜ਼ਮ ਜੋਬਨ ਅਤੇ ਬਿੱਕਾ ਵੀ 307 ਆਈਪੀਸੀ ਤਹਿਤ ਇੱਕ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦੇ ਹਨ।
Punjab News/ਮਨੋਜ ਜੋਸ਼ੀ: ਪੰਜਾਬ ਵਿੱਚ ਅਪਰਾਧ, ਕਤਲ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫਲਤਾ ਮਿਲੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਲੰਡਾ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਰਿੰਦਾ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਜੋਬਨਜੀਤ ਸਿੰਘ ਉਰਫ਼ ਜੋਬਨ, ਬਿਕਰਮਜੀਤ ਸਿੰਘ ਉਰਫ਼ ਬਿੱਕਾ ਅਤੇ ਕੁਲਵਿੰਦਰ ਸਿੰਘ ਉਰਫ਼ ਕਾਲਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਦੋ ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ ਹਨ। ਗ੍ਰਿਫਤਾਰ ਮੁਲਜ਼ਮ ਜੋਬਨ ਯੂਏਪੀਏ, ਆਰਮਜ਼ ਐਕਟ, ਐਨਡੀਪੀਐਸ ਐਕਟ ਅਤੇ ਆਈਟੀ ਐਕਟ ਦੇ ਜੁਰਮਾਂ ਵਿੱਚ ਲੋੜੀਂਦਾ ਸੀ ਅਤੇ ਲੰਬੇ ਸਮੇਂ ਤੋਂ ਫ਼ਰਾਰ ਸੀ। ਮੁਲਜ਼ਮ ਜੋਬਨ ਅਤੇ ਬਿੱਕਾ ਵੀ 307 ਆਈਪੀਸੀ ਤਹਿਤ ਇੱਕ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦੇ ਹਨ।
ਇਹ ਵੀ ਪੜ੍ਹੋ: Chandigarh Election Update: ਚੰਡੀਗੜ੍ਹ 'ਚ ਡਿਪਟੀ ਤੇ ਸੀਨੀਅਰ ਡਿਪਟੀ ਮੇਅਰ ਚੋਣ ਮਾਮਲੇ 'ਚ ਕਾਂਗਰਸ ਨੇ ਕੀਤਾ ਹਾਈ ਕੋਰਟ ਦਾ ਰੁਖ਼
ਹਾਲ ਹੀ ਵਿੱਚ ਪੰਜਾਬ ਪੁਲਿਸ ਦੇ ਡੀ.ਜੀ.ਪੀ ਨੇ ਟਵੀਟ ਕੀਤਾ ਹੈ ਅਤੇ ਲਿਖਿਆ ਹੈ ਕਿ ਇੱਕ ਵੱਡੀ ਸਫਲਤਾ ਵਿੱਚ, #AGTF ਪੰਜਾਬ ਨੇ ਅੱਤਵਾਦੀਆਂ ਦੇ 3 ਸਾਥੀਆਂ (ਜੋਬਨਜੀਤ ਸਿੰਘ @ ਜੋਬਨ, ਬਿਕਰਮਜੀਤ ਸਿੰਘ @ ਬਿੱਕਾ ਅਤੇ ਕੁਲਵਿੰਦਰ ਸਿੰਘ @ ਕਾਲਾ) ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡਾ-ਅਧਾਰਤ ਲਖਬੀਰ ਲੰਡਾ ਅਤੇ #ਪਾਕ-ਅਧਾਰਤ ਹਰਵਿੰਦਰ ਰਿੰਦਾ (1/3)ਦੇ ਇਹ ਸਾਥੀ ਹਨ।
ਇਹ ਵੀ ਪੜ੍ਹੋ: Mohali Crime News: 6 ਸਾਲ ਦੀ ਬੱਚੀ ਦੀ ਲਾਸ਼ ਕਬਰ ਚੋਂ ਕੱਢੀ ਗਈ, ਪਰਿਵਾਰ ਨੇ ਕਤਲ ਦਾ ਖ਼ਦਸ਼ਾ ਜਤਾਇਆ