Punjab Jails AI Cameras Install News: ਪੁਲਿਸ ਹੁਣ ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਅਤੇ ਸ਼ੱਕੀ ਗਤੀਵਿਧੀਆਂ 'ਤੇ ਸਿੱਧੀ ਨਜ਼ਰ ਰੱਖੇਗੀ। ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਪੁਲਿਸ ਨੂੰ ਇਸ ਸਬੰਧੀ ਤੁਰੰਤ ਅਲਰਟ ਮਿਲ ਜਾਵੇਗਾ। ਇਸ ਤੋਂ ਬਾਅਦ ਪੁਲਿਸ ਸਮੇਂ ਸਿਰ ਉਸ ਨੂੰ ਰੋਕਣ ਲਈ ਯੋਗ ਕਦਮ ਚੁੱਕ ਸਕੇਗੀ। ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦਾ ਘੇਰਾ ਮਜ਼ਬੂਤ ​​ਕਰਨ ਲਈ ਇਸ ਪ੍ਰਾਜੈਕਟ ਰਾਹੀਂ ਇਹ ਸੰਭਵ ਹੋਣ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਇਸ ਤਹਿਤ ਪੁਲਿਸ ਨੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਲੈਸ ਸੀਸੀਟੀਵੀ ਕੈਮਰੇ ਲਗਾਉਣ ਦੇ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰੋਜੈਕਟ ਅਗਲੇ ਸਾਲ ਅਪ੍ਰੈਲ ਤੱਕ ਪੂਰਾ ਹੋ ਜਾਵੇਗਾ। ਇਹ ਪ੍ਰੋਜੈਕਟ ਇੱਕ ਪ੍ਰਾਈਵੇਟ ਕੰਪਨੀ ਦੇ ਸਹਿਯੋਗ ਨਾਲ ਅੱਗੇ ਵਧੇਗਾ, ਜਦਕਿ ਪੁਲਿਸ ਇਸ ਵਿੱਚ ਨੋਡਲ ਏਜੰਸੀ ਵਜੋਂ ਕੰਮ ਕਰੇਗੀ। 


ਜੇਕਰ ਇਹ ਪ੍ਰੋਜੈਕਟ ਕਾਮਯਾਬ ਹੁੰਦਾ ਹੈ ਤਾਂ ਇਸ ਨੂੰ ਪੁਲਿਸ ਨਾਲ ਸਬੰਧਤ ਹੋਰ ਪ੍ਰੋਜੈਕਟਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਸੂਬੇ ਦੀਆਂ ਜੇਲ੍ਹਾਂ ਵਿੱਚ ਕਈ ਖ਼ੌਫ਼ਨਾਕ ਕੈਦੀ ਅਤੇ ਗੈਂਗਸਟਰ ਬੰਦ ਹਨ। ਇਨ੍ਹਾਂ 'ਤੇ ਨਜ਼ਰ ਰੱਖਣਾ ਪੁਲਿਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।


ਇਹ ਵੀ ਪੜ੍ਹੋ Pathankot News: ਪਠਾਨਕੋਟ 'ਚ ਸੈਲੀ ਰੋਡ 'ਤੇ ਆਡੀਟੋਰੀਅਮ ਨੇੜੇ ਹੋਈ ਫਾਇਰਿੰਗ, ਦੋ ਲੋਕਾਂ ਨੂੰ ਲੱਗੀ ਗੋਲੀ 

ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਨਿੱਤ ਦਿਨ ਫੋਨ, ਨਸ਼ੇ ਅਤੇ ਹੋਰ ਸਾਮਾਨ ਮਿਲਣ ਦੀਆਂ ਘਟਨਾਵਾਂ ਨੇ ਵੀ ਪੁਲੀਸ ਦੀ ਸਿਰਦਰਦੀ ਵਧਾ ਦਿੱਤੀ ਹੈ। ਅਜਿਹੇ ਵਿੱਚ ਪੁਲਿਸ ਥਿੰਕ ਟੈਂਕ ਨੇ ਏਆਈ ਨਾਲ ਲੈਸ ਕੈਮਰੇ ਲਗਾਉਣ ਦੀ ਰਣਨੀਤੀ ਬਣਾਈ ਹੈ। ਇਸ ਦੌਰਾਨ, ਉਨ੍ਹਾਂ ਰਾਜਾਂ ਦੇ ਮਾਡਲਾਂ ਦਾ ਵੀ ਅਧਿਐਨ ਕੀਤਾ ਗਿਆ ਜੋ ਇਸ ਪ੍ਰਣਾਲੀ ਨਾਲ ਕੰਮ ਕਰ ਰਹੇ ਹਨ। ਇਸ ਪ੍ਰੋਜੈਕਟ ਦੇ ਤਹਿਤ ਜੇਕਰ ਮਨਾਹੀ ਵਾਲੇ ਖੇਤਰ ਵਿੱਚ ਕਿਸੇ ਵੀ ਵਿਅਕਤੀ ਦੀ ਕੋਈ ਅਣਚਾਹੀ ਗਤੀਵਿਧੀ ਜਾਂ ਹਰਕਤ ਹੁੰਦੀ ਹੈ, ਖਾਸ ਤੌਰ 'ਤੇ ਰਾਤ ਦੇ ਸਮੇਂ, ਤਾਂ ਕੈਮਰਾ ਉਸ ਨੂੰ ਨੋਟਿਸ ਕਰੇਗਾ ਅਤੇ ਬੀਪ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਵੇਗੀ।

ਜੇਲ੍ਹ ਵਿੱਚ ਲੱਗੇ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਲਈ ਕੰਟਰੋਲ ਐਂਡ ਕਮਾਂਡ ਸੈਂਟਰ ਵੀ ਬਣਾਇਆ ਜਾ ਰਿਹਾ ਹੈ। ਇੱਥੇ ਸਾਰੀਆਂ ਜੇਲ੍ਹਾਂ ਦੀਆਂ ਗਤੀਵਿਧੀਆਂ ਨੂੰ ਇੱਕ ਥਾਂ ਤੋਂ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਲ 'ਚ ਇਕ ਵਰਚੁਅਲ ਦੀਵਾਰ ਬਣਾਈ ਜਾਵੇਗੀ, ਜਿਸ 'ਤੇ ਹਰ ਚੀਜ਼ ਦਿਖਾਈ ਦੇਵੇਗੀ। ਅਧਿਕਾਰੀਆਂ ਮੁਤਾਬਕ ਇਸ ਪ੍ਰਾਜੈਕਟ ਵਿੱਚ ਕੰਮ ਕਰਨ ਵਾਲੀ ਕੰਪਨੀ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੇਗੀ। ਸੂਬੇ ਵਿੱਚ 26 ਜੇਲ੍ਹਾਂ ਹਨ। ਇਨ੍ਹਾਂ 'ਚ ਕਰੀਬ 30 ਹਜ਼ਾਰ ਕੈਦੀ ਹਨ। ਕੁਝ ਕੇਂਦਰੀ ਜੇਲ੍ਹਾਂ ਵੀ ਹਨ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਵਧਣ ਲੱਗੀ ਠੰਡ, ਜਾਣੋ ਅਗਲੇ ਛੇ ਦਿਨਾਂ ਤੱਕ ਕਿਹੋ ਜਿਹਾ ਰਹੇਗਾ ਮੌਸਮ