Punjab Dairy livestock: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਸੂਬੇ ਭਰ ਵਿੱਚ ਸਾਲਾਨਾ 30 ਲੱਖ ਦੁਧਾਰੂ ਪਸ਼ੂਆਂ ਦੇ ਮਸਨੂਈ ਗਰਭਧਾਰਨ ਦਾ ਟੀਚਾ ਮਿੱਥਿਆ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਨਾਭਾ ਅਤੇ ਰੋਪੜ ਵਿਖੇ ਦੋ ਸੀਮਨ ਸਟੇਸ਼ਨ ਹਨ, ਪਸ਼ੂਧਨ ਦੀ ਜੈਨੇਟਿਕ ਗੁਣਾਂ ਨੂੰ ਬਿਹਤਰ ਬਣਾਉਣ ਵਾਸਤੇ ਚੰਗੀ ਗੁਣਵੱਤਾ ਦੇ ਵੀਰਜ ਉਤਪਾਦਨ ਲਈ ਨਾਭਾ ਦੇ ਏ-ਗਰੇਡ ਸੀਮਨ ਸਟੇਸ਼ਨ 'ਤੇ ਕੁੱਲ 93 ਸਾਨ੍ਹ (ਬੁੱਲਜ਼) ਰੱਖੇ ਗਏ ਹਨ।


COMMERCIAL BREAK
SCROLL TO CONTINUE READING

ਇਨ੍ਹਾਂ ਵਿੱਚ 60 ਮੁਰ੍ਹਾ ਨਸਲ ਦੇ ਸਾਨ੍ਹ, 10 ਨੀਲੀ ਰਾਵੀ ਨਸਲ ਦੇ ਸਾਨ੍ਹ, 7 ਹੋਲਸਟਾਈਨ ਫ੍ਰੀਜ਼ੀਅਨ (ਐਚ.ਐਫ.), 4 ਐਚ.ਐਫ. ਕਰਾਸ, 3 ਜਰਸੀ ਅਤੇ 9 ਸਾਹੀਵਾਲ ਨਸਲ ਦੇ ਸਾਨ੍ਹ ਸ਼ਾਮਲ ਹਨ। ਇਸੇ ਤਰ੍ਹਾਂ ਰੋਪੜ ਦੇ ਬੀ-ਗਰੇਡ ਸੀਮਨ ਸਟੇਸ਼ਨ 'ਤੇ ਕੁੱਲ 46 ਸਾਨ੍ਹ ਰੱਖੇ ਗਏ ਹਨ। 


ਇਨ੍ਹਾਂ ਵਿੱਚ 26 ਮੁਰ੍ਹਾ ਨਸਲ ਦੇ ਅਤੇ 8 ਨੀਲੀ ਰਾਵੀ ਨਸਲ ਦੇ ਸਾਨ੍ਹਾਂ ਤੋਂ ਇਲਾਵਾ 4 ਹੋਲਸਟੀਨ ਫ੍ਰੀਜ਼ੀਅਨ (ਐਚ.ਐਫ.), 1 ਐਚ.ਐਫ. ਕਰਾਸ ਅਤੇ 7 ਸਾਹੀਵਾਲ ਨਸਲ ਦੇ ਬੁੱਲਜ਼ ਹਨ। ਉਹਨਾਂ ਕਿਹਾ ਸੂਬਾ ਸਰਕਾਰ ਵੱਲੋਂ ਨੀਲੀ ਰਾਵੀ ਲਈ ਪੈਡੀਗਿਰੀ ਸਿਲੈਕਸ਼ਨ ਅਤੇ ਮੁਰ੍ਹਾ ਤੇ ਸਾਹੀਵਾਲ ਲਈ ਪ੍ਰੋਜਨੀ ਟੈਸਟਿੰਗ (ਪੀ.ਟੀ) ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਪੀ.ਟੀ.-ਮੁਰ੍ਹਾ ਪ੍ਰਾਜੈਕਟ ਪਟਿਆਲਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ ਜਦੋਂਕਿ ਪੀ.ਟੀ.-ਸਾਹੀਵਾਲ ਪ੍ਰਾਜੈਕਟ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਲਾਗੂ ਹੈ।


ਇਹ ਵੀ ਪੜ੍ਹੋ: Ferozepur News: ਫ਼ਿਰੋਜ਼ਪੁਰ 'ਚ ਪਾਖੰਡੀ ਬਾਬਾ ਬਣ ਕੇ ਔਰਤ ਤੇ ਦੋ ਵਿਅਕਤੀ ਦੇ ਰਹੇ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ
 


ਇਸਦੇ ਨਾਲ ਹੀ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟ ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਲਾਗੂ ਹੈ। ਪੰਜਾਬ ਦੇ ਡੇਅਰੀ ਸੈਕਟਰ ਦੀ ਮਜ਼ਬੂਤੀ ਤੇ ਸੂਬੇ ਨੂੰ ਡੇਅਰੀ ਵਿਕਾਸ ਦਾ ਧੁਰਾ ਬਣਾਉਣ ਵਿੱਚ ਪੰਜਾਬ ਸਰਕਾਰ ਵਚਨਬੱਧ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ- ਚੰਡੀਗੜ੍ਹ 'ਚ ਸਵੇਰ ਤੋਂ ਹੀ ਲੱਗਾ ਮੀਂਹ, ਮੌਸਮ ਹੋਇਆ ਸੁਹਾਵਨਾ, ਲੋਕਾਂ ਨੂੰ ਗਰਮੀ ਤੋਂ ਰਾਹਤ