Success Story: ਪੰਜਾਬ ਦੀ ਧੀ ਨੇ ਕੈਨੇਡਾ ਵਿੱਚ ਗੱਡੇ ਝੰਡੇ, ਮਿਹਨਤ ਸਦਕਾ ਪੁਲਿਸ ਦੇ ਉੱਚੇ ਅਹੁਦੇ `ਤੇ ਪੁੱਜੀ
Success Story: ਕੋਮਲਜੀਤ ਕੌਰ ਨੇ 25 ਸਾਲ ਦੀ ਉਮਰ ਵਿੱਚ ਕੈਨੇਡਾ ਪੁਲਿਸ ਵਿੱਚ ਕਰੈਕਸ਼ਨਲ ਪੀਸ ਅਫਸਰ ਬਣ ਕੇ ਮਾਂ ਪਿਓ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
Success Story/ਪਰਮਬੀਰ ਸਿੰਘ ਔਲਖ: ਹਰੇਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਇੱਕ ਚੰਗਾ ਮੁਕਾਮ ਹਾਸਿਲ ਕਰਨ ਅਤੇ ਦੇਸ਼ ਵਿਦੇਸ਼ ਵਿੱਚ ਉਹਨਾਂ ਦਾ ਨਾਂ ਰੋਸ਼ਨ ਕਰਨ। ਉਸੇ ਸੁਪਨੇ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਅਜਨਾਲਾ ਦੀ ਕੋਮਲਜੀਤ ਕੌਰ ਜਿਸ ਨੇ 25 ਸਾਲ ਦੀ ਉਮਰ ਚ ਕੈਨੇਡਾ ਦੀ ਪੁਲਿਸ ਚ ਕਰੈਕਸ਼ਨਲ ਪੀਸ ਅਫਸਰ ਬਣ ਕੇ ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।
ਕੋਮਲਜੀਤ ਕੌਰ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਪਰਿਵਾਰਿਕ ਮੈਂਬਰ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ ਅਤੇ ਉੱਥੇ ਹੀ ਇਲਾਕੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੇ ਫੋਨ ਕੋਮਲਜੀਤ ਕੌਰ ਦੇ ਮਾਤਾ ਪਿਤਾ ਨੂੰ ਆ ਰਹੇ ਹਨ ਅਤੇ ਰਿਸ਼ਤੇਦਾਰ ਅਤੇ ਲੋਕ ਵਧਾਈ ਦੇ ਰਹੇ ਹਨ।
ਇਹ ਵੀ ਪੜ੍ਹੋ: Punjab News: 'ਰੰਗਲਾ ਪੰਜਾਬ' ਨੂੰ ਪ੍ਰਾਈਵੇਟ ਹੱਥਾਂ 'ਚ ਸੌਂਪਣ ਦੀਆਂ ਤਿਆਰੀਆਂ! ਸੱਭਿਆਚਾਰਕ ਮੇਲੇ ਵੀ ਜਾਣਗੇ ਠੇਕੇਦਾਰਾਂ ਕੋਲ
ਇਸ ਮੌਕੇ ਕੋਮਲਜੀਤ ਕੌਰ ਦੇ ਮਾਤਾ ਰਣਬੀਰ ਕੌਰ ਪਿਤਾ ਮਨਵੀਰ ਸਿੰਘ ਬੱਲ ਅਤੇ ਭਰਾ ਸੁਖਦੀਪ ਸਿੰਘ ਬੱਲ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਕੋਮਲਜੀਤ ਕੌਰ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਕੋਮਲਜੀਤ ਦੀ ਕੈਨੇਡਾ ਵਿੱਚ ਕਰੈਕਸ਼ਨਲ ਪੀਸ ਅਫਸਰ ਵਜੋਂ ਤੈਨਾਤ ਹੋਈ ਹੈ ਅਤੇ ਇਹ ਕੋਮਲਜੀਤ ਕੌਰ ਦੀ ਮਿਹਨਤ ਕਰਕੇ ਹੀ ਸਭ ਕੁਝ ਹੋਇਆ ਹੈ। ਕੋਮਲਜੀਤ ਕੌਰ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਸੀ।
ਵਿਦੇਸ਼ ਕੈਨੇਡਾ ਵਿੱਚ ਜਾ ਕੇ ਉਸ ਵੱਲੋਂ ਕੜੀ ਮਿਹਨਤ ਅਤੇ ਪੜ੍ਹਾਈ ਕਰਨ ਤੋਂ ਬਾਅਦ ਇਹ ਮੁਕਾਮ ਹਾਸਿਲ ਕੀਤਾ ਗਿਆ ਹੈ। ਉਹਨਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਪੜਾਉਣ ਅਤੇ ਮੌਕਾ ਦੇਣ ਤਾਂ ਜੋ ਉਹ ਵੀ ਇੱਕ ਚੰਗਾ ਮੁਕਾਮ ਹਾਸਿਲ ਕਰਕੇ ਉਹਨਾਂ ਦੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਂ ਰੋਸ਼ਨ ਕਰ ਸਕਣ।
ਦੱਸ ਦਈਏ ਕਿ ਕੋਮਲਜੀਤ ਦੇ ਪਿਤਾ ਮਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਹਰੜ ਕਲਾਂ ਹੈ। ਬੇਟੀ ਨੂੰ ਪੜ੍ਹਾਈ ਅਤੇ ਕੁਝ ਬਣਨ ਦਾ ਸ਼ੌਕ ਸੀ, ਇਸ ਲਈ ਉਹ ਦਸੰਬਰ 2016 'ਚ ਕੈਨੇਡਾ ਚਲੀ ਗਈ। ਇਸ ਦੌਰਾਨ ਉਸ ਨੇ ਤਿੰਨ ਸਾਲ ਸੁਰੱਖਿਆ ਵਜੋਂ ਵੀ ਕੰਮ ਕੀਤਾ ਅਤੇ ਫਿਰ ਆਪਣੀ ਮਿਹਨਤ ਨਾਲ ਹੁਣ ਉਹ ਉੱਥੇ ਸੇਵਾ ਕਰੇਗੀ। ਮਾਪਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਦਾ ਮੌਕਾ ਦਿਓ, ਤਾਂ ਜੋ ਬੱਚੇ ਆਪਣੇ ਮਾਪਿਆਂ ਦਾ ਮਾਣ ਵਧਾ ਸਕਣ।
ਇਹ ਵੀ ਪੜ੍ਹੋ: Punjab Pre Board Exam Date sheet 2024: ਇਸ ਤਾਰੀਖ ਤੋਂ ਹੋਣਗੀਆਂ ਪ੍ਰੀ-ਬੋਰਡ ਅਤੇ ਟਰਮ ਪ੍ਰੀਖਿਆਵਾਂ, PSEB ਨੇ ਡੇਟਸ਼ੀਟ ਕੀਤੀ ਜਾਰੀ