Amritsar Firing Case: ਅੰਮ੍ਰਿਤਸਰ `ਚ 2 ਪਰਿਵਾਰਾਂ ਵਿਚਕਾਰ ਆਪਸੀ ਝਗੜੇ ਦੌਰਾਨ ਚੱਲੀਆਂ ਗੋਲੀਆਂ, 2 ਲੋਕ ਜ਼ਖ਼ਮੀ
Amritsar Firing Case: ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਦਲਜੀਤ ਸਿੰਘ ਦੀ ਬੇਟੀ ਦਾ ਵਿਆਹ ਹੋਇਆ ਹੈ ਅਤੇ ਹਰਜੀਤ ਸਿੰਘ ਦੇ ਬੇਟੇ ਨਾਲ ਜਾਂਚ ਕਰਨ ਤੋਂ ਬਾਅਦ ਜਿਸਦੀ ਦੀ ਗਲਤੀ ਹੋਵੇਗੀ ਉਸ ਖਿਲਾਫ਼ ਕਾਰਵਾਈ ਕੀਤੀ ਜਾਏਗੀ।
Amritsar Firing Case: ਅੰਮ੍ਰਿਤਸਰ ਸੁਲਤਾਨਵਿੰਡ ਰੋਡ ਤੇਜ਼ ਨਗਰ ਵਿੱਚ 2 ਪਰਿਵਾਰਾਂ ਦੇ ਆਪਸੀ ਝਗੜੇ ਦੌਰਾਨ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ 2 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਮੌਕੇ ਉੱਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਆਪਸੀ ਪਰਿਵਾਰ ਵਿੱਚ ਤਕਰਾਰ ਹੋਈ ਤੇ ਗੋਲੀ ਚਲਾ ਦਿੱਤੀ ਗਈ ਜਿਸ ਵਿੱਚ 2 ਲੋਕ ਜ਼ਖ਼ਮੀ ਹੋ ਗਏ ਜਿਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।
ਦਰਅਸਲ ਜਿੰਨਾ ਨੂੰ ਗੋਲੀ ਵੱਜੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਤੇ ਦਲਜੀਤ ਸਿੰਘ ਹੈ। ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇਕ ਕੂੜਮ ਨੇ ਦੂਜੇ ਕੂੜਮ ਦੇ ਪੁੱਤਰ 'ਤੇ ਗੋਲੀਆਂ ਚਲਾ ਦਿੱਤੀਆਂ। ਆਸਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਇੱਕ ਦੀ ਮੌਤ ਹੋ ਗਈ। ਝਗੜੇ ਅਤੇ ਗੋਲੀਬਾਰੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋੋ: Punjab News: ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਸਮੇਤ 5 ਵਿਰੁੱਧ ਕੀਤਾ ਮੁਕੱਦਮਾ ਦਰਜ
ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਾਂਚ ਕਰਨ ਤੋਂ ਬਾਅਦ ਜਿਸਦੀ ਦੀ ਗਲਤੀ ਹੋਵੇਗੀ ਉਸ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਮੁਲਜ਼ਮ ਸੰਧੂ ਬਿਲਡਿੰਗ ਮਟੀਰੀਅਲ ਦੇ ਮਾਲਕ ਹਰਜੀਤ ਸਿੰਘ ਸੰਧੂ ਦੇ ਲੜਕੇ ਨਵਜੋਤ ਸਿੰਘ ਨਾਲ ਕੀਤਾ ਸੀ। ਦੋਵਾਂ ਪਰਿਵਾਰਾਂ ਵਿੱਚ ਕੋਈ ਝਗੜਾ ਨਹੀਂ ਸੀ। ਦੋਵੇਂ ਪਰਿਵਾਰ ਇੱਕ ਦੂਜੇ ਨਾਲ ਮਿਲਦੇ ਰਹਿੰਦੇ ਸਨ।
ਰਾਤ ਸਮੇਂ ਕਿਸੇ ਗੱਲ ਨੂੰ ਲੈ ਕੇ ਮ੍ਰਿਤਕ ਦਲਜੀਤ ਅਤੇ ਹਰਜੀਤ ਵਿਚਕਾਰ ਲੜਾਈ ਹੋ ਗਈ। ਕੋਈ ਨਹੀਂ ਜਾਣਦਾ ਕਿ ਲੜਾਈ ਕਿਸ ਬਾਰੇ ਸੀ। ਇਸ ਦੌਰਾਨ ਹਰਜੀਤ ਸਿੰਘ ਨੇ ਆਪਣਾ ਰਿਵਾਲਵਰ ਕੱਢ ਕੇ ਆਪਣੇ ਜੀਜਾ ਦਲਜੀਤ ਸਿੰਘ ਅਤੇ ਉਸ ਦੇ 18 ਸਾਲਾ ਲੜਕੇ ਗੁਰਪ੍ਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ।
ਗਲੀ ਦੇ ਹੋਰ ਲੋਕਾਂ ਨੇ ਦੱਸਿਆ ਕਿ ਉਸ ਰਾਤ ਸਾਰਿਆਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਮ੍ਰਿਤਕ ਦੀ ਲੜਕੀ ਆਪਣੇ ਸਹੁਰੇ ਛੱਡ ਕੇ ਭੱਜ ਗਈ ਅਤੇ ਚੀਕਾਂ ਮਾਰਦੀ ਆਪਣੇ ਪੇਕੇ ਘਰ ਗਈ ਅਤੇ ਦਲਜੀਤ ਸਿੰਘ ਨੂੰ ਗੋਲੀ ਲੱਗਣ ਬਾਰੇ ਦੱਸਿਆ। ਗਲੀ ਵਿੱਚ ਰਹਿੰਦੇ ਹੋਰ ਲੋਕਾਂ ਨੇ ਤੁਰੰਤ ਕਾਰ ਵਿੱਚ ਸਵਾਰ ਪਿਓ-ਪੁੱਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਦਲਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
(ਪਰਮਬੀਰ ਸਿੰਘ ਔਲਖ ਦੀ ਰਿਪੋਰਟ)