Kaun Banega Crorepati News: ਅੰਮ੍ਰਿਤਸਰ ਦੇ ਡੀਏਵੀ ਕਾਲਜ ਦੇ ਬੀਐਸਸੀ ਅਰਥ ਸ਼ਾਸਤਰ 5ਵੇਂ ਸਮੈਸਟਰ ਦੇ ਵਿਦਿਆਰਥੀ ਜਸਕਰਨ ਸਿੰਘ (Jaskaran) ਨੇ 'ਕੌਂਣ ਬਣੇਗਾ ਕਰੋੜਪਤੀ' (Kaun Banega Crorepati) ਵਿੱਚ ਬਿੱਗ ਬੀ ਯਾਨੀ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ ’ਤੇ ਬੈਠ ਕੇ 1 ਕਰੋੜ ਰੁਪਏ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਹ ਇੱਥੇ ਵੀ ਸੰਤੁਸ਼ਟ ਨਹੀਂ ਹਨ, ਸਗੋਂ 7 ਕਰੋੜ ਰੁਪਏ ਵਿੱਚ 4-5 ਸਤੰਬਰ ਨੂੰ ਮੁੜ ਹਾਟ ਸੀਟ 'ਤੇ ਬੈਠਣ ਦੀ ਤਿਆਰੀ ਕਰ ਰਹੇ ਹਨ।


COMMERCIAL BREAK
SCROLL TO CONTINUE READING

ਉਸਦੀ ਜਿੱਤ ਦੀ ਖੁਸ਼ੀ ਵਿੱਚ ਉਸਦਾ ਪਿੰਡ, ਪਰਿਵਾਰ ਅਤੇ ਕਾਲਜ ਵੀ ਸ਼ਾਮਲ ਹੋਏ। ਜਸਕਰਨ ਸਿੰਘ ਭਾਵੇਂ ਸ਼ਹਿਰ ਦੇ ਨਾਮਵਰ ਡੀਏਵੀ ਕਾਲਜ ਦਾ ਵਿਦਿਆਰਥੀ ਹੈ, ਪਰ ਉਸ ਦਾ ਘਰ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬੇ ਖੇਮਕਰਨ ਵਿੱਚ ਹੈ। ਉਸ ਦੇ ਪਰਿਵਾਰ ਕੋਲ ਖੇਤੀ ਨਹੀਂ ਹੈ। ਪਿਤਾ ਚਰਨਜੀਤ ਸਿੰਘ ਸਥਾਨਕ ਕੇਟਰਿੰਗ ਦਾ ਕੰਮ ਕਰਦੇ ਹਨ ਅਤੇ ਮਾਤਾ ਕੁਲਵਿੰਦਰ ਕੌਰ ਘਰੇਲੂ ਔਰਤ ਹੈ। ਉਸਦੀ ਇੱਕ ਛੋਟੀ ਭੈਣ ਅਤੇ ਇੱਕ ਭਰਾ ਹੈ।


ਪਰਿਵਾਰ ਦਾ ਸਾਰਾ ਖਰਚਾ ਪਿਤਾ ਦੇ ਕੰਮ ਤੋਂ ਹੁੰਦਾ ਹੈ। ਜਸਕਰਨ ਨੇ ਦੱਸਿਆ ਕਿ ਉਹ ਸ਼ਤਰੰਜ ਅਤੇ ਕ੍ਰਿਕਟ ਵੀ ਖੇਡਦਾ ਰਿਹਾ ਹੈ। ਕ੍ਰਿਕੇਟ ਕਦੇ ਉਸਦੀ ਪਸੰਦੀਦਾ ਖੇਡ ਸੀ। ਪਰ ਸਾਲ 2018 'ਚ ਉਸ ਨੇ ਇਸ ਤੋਂ ਛੁੱਟੀ ਲੈ ਲਈ ਅਤੇ ਪੂਰੀ ਤਰ੍ਹਾਂ ਪੜ੍ਹਾਈ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ।


ਉਸ ਦਾ ਕਹਿਣਾ ਹੈ ਕਿ ਉਸ ਨੂੰ ਕ੍ਰਿਕਟ ਛੱਡਣ ਵੇਲੇ ਦੇਰ ਹੋ ਗਈ, ਜਿਸ ਕਾਰਨ ਉਸ ਸਾਲ ਉਸ ਨੂੰ ਦਾਖਲਾ ਨਹੀਂ ਮਿਲ ਸਕਿਆ ਅਤੇ ਅਗਲੇ ਸਾਲ ਕਾਲਜ ਵਿਚ ਦਾਖਲਾ ਲੈ ਲਿਆ ਅਤੇ ਫਿਰ ਪੜ੍ਹਾਈ ਸ਼ੁਰੂ ਕਰ ਦਿੱਤੀ। ਜਸਕਰਨ ਦਾ ਕਹਿਣਾ ਹੈ ਕਿ ਉਹ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਿੰਡ ਦੀਆਂ ਮੁਸ਼ਕਿਲਾਂ ਵਿੱਚ ਹੀ ਵੱਡਾ ਹੋਇਆ ਹੈ। ਅਜਿਹੀ ਸਥਿਤੀ ਵਿੱਚ ਉਹ ਇੱਥੋਂ ਦੀ ਸਿਹਤ, ਸਿੱਖਿਆ, ਬੇਰੁਜ਼ਗਾਰੀ ਅਤੇ ਗਰੀਬੀ ਬਾਰੇ ਜਾਣਦਾ ਹੈ। 


ਜਸਕਰਨ ਕਾਲਜ ਦੇ ਬੀ.ਐਸ.ਸੀ. ਅਰਥ ਸ਼ਾਸਤਰ ਦੇ ਪੰਜਵੇਂ ਸਮੈਸਟਰ ਦਾ ਮਿਹਨਤੀ ਵਿਦਿਆਰਥੀ ਹੈ ਅਤੇ ਆਪਣਾ ਖਾਲੀ ਸਮਾਂ ਕਾਲਜ ਦੀ ਲਾਇਬ੍ਰੇਰੀ ਵਿੱਚ ਬਿਤਾਉਂਦਾ ਹੈ। ਉਸ ਨੇ ਕਾਲਜ ਦੇ ਸਟਾਰ ਰੀਡਰ ਦਾ ਖਿਤਾਬ ਵੀ ਹਾਸਲ ਕੀਤਾ ਹੈ।


ਇਹ ਵੀ ਪੜ੍ਹੋ:  Punjab News:  ਅੱਜ ਤੋਂ ਸੂਬੇ ਦੇ ਸਕੂਲਾਂ 'ਚ ਯੂਕੇਜੀ ਦੇ ਵਿਦਿਆਰਥੀਆਂ ਨੂੰ ਮਿਲੇਗਾ ਮਿਡ-ਡੇ-ਮੀਲ