Punjab's Amritsar's Lovepreet Singh missing from Canada's Montreal news: ਕੈਨੇਡਾ ਦੇ ਮੋਨਟਰਿਆਲ ਤੋਂ ਇੱਕ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਇੱਕ ਨੌਜਵਾਨ, ਜਿਸਦਾ ਨਾਮ ਲਵਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ, ਉਹ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੈ। ਇਸ ਦੌਰਾਨ ਭਾਰਤ 'ਚ ਉਸਦਾ ਪਰਿਵਾਰ ਲੋਕਾਂ ਤੋਂ ਅਪੀਲ ਕਰ ਰਿਹਾ ਹੈ ਕਿ ਕੈਨੇਡਾ 'ਚ ਵੱਸ ਰਹੇ ਪੰਜਾਬੀ ਉਨ੍ਹਾਂ ਦੀ ਮਦਦ ਕਰਨ। 


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਲਵਪ੍ਰੀਤ ਸਿੰਘ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦਾ ਰਹਿਣ ਵਾਲਾ ਹੈ ਤੇ ਉਸਦੇ ਪਰਿਵਾਰ 'ਚ ਉਸਦੇ ਮਾਤਾ, ਪਿਤਾ ਤੇ ਇੱਕ ਭੈਣ ਹੈ ਜੋ ਕਿ ਨਿਊਜ਼ੀਲੈਂਡ ਵਿੱਚ ਰਹਿੰਦੀ ਹੈ। ਦੱਸ ਦਈਏ ਕਿ ਲਵਪ੍ਰੀਤ ਸਿੰਘ 2 ਸਾਲ ਪਹਿਲਾਂ ਸਟੱਡੀ ਲਈ ਕੈਨੇਡਾ ਗਿਆ ਸੀ। ਉੱਥੇ ਉਹ Lachien college 'ਚ ਪੜ੍ਹਦਾ ਸੀ ਤੇ Amazon ware house 'ਚ part time ਕੰਮ ਕਰਦਾ ਸੀ।   


ਮਿਲੀ ਜਾਣਕਾਰੀ ਦੇ ਮੁਤਾਬਕ ਲਵਪ੍ਰੀਤ ਸਿੰਘ ਨੂੰ 7 ਮਈ ਦੀ ਸ਼ਾਮ 7 ਵਜੇ ਆਖਰੀ ਵਾਰ ਕੈਨੇਡਾ ਦੇ ਮੋਨਟਰਿਆਲ ਵਿਖੇ ਦੇਖਿਆ ਗਿਆ ਸੀ। ਫਿਲਹਾਲ ਪੁਲਿਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਪਰ ਹੁਣ ਤੱਕ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਰਿਵਾਰ ਵੱਲੋਂ ਲਵਪ੍ਰੀਤ ਸਿੰਘ ਦੀ ਹਾਲ ਹੀ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਪਛਾਣਨ 'ਚ ਦਿੱਕਤ ਨਾ ਹੋਵੇ। 


ਇਹ ਵੀ ਪੜ੍ਹੋ: Gurdaspur news: ਗੁਰਦਾਸਪੁਰ 'ਚ ਪੰਜਾਬ ਪੁਲਿਸ ਮੁਲਾਜ਼ਮ ਨੇ ਮਹਿਲਾ ਨੂੰ ਮਾਰਿਆ ਥੱਪੜ!


ਇਸ ਦੌਰਾਨ ਲਵਪ੍ਰੀਤ ਸਿੰਘ ਦੇ ਪਰਿਵਾਰ ਦਾ ਬੁਰਾ ਹਾਲ ਹੈ। ਅਜਿਹੇ 'ਚ ਕਈ ਲੋਕਾਂ ਵੱਲੋਂ ਸੋਸ਼ਲ ਮੀਡਿਆ 'ਤੇ ਅਪੀਲ ਕੀਤੀ ਗਈ ਕਿ ਕੈਨੇਡਾ 'ਚ ਰਹਿ ਰਹੇ ਲੋਕ ਉਨ੍ਹਾਂ ਦੀ ਮਦਦ ਕਰਨ। 


ਕਈ ਪੰਜਾਬੀ ਸਿਤਾਰਿਆਂ ਵੱਲੋਂ ਵੀ ਲਵਪ੍ਰੀਤ ਸਿੰਘ ਦੇ ਬਾਰੇ ਵੀਡੀਓ ਤੇ ਸੁਨੇਹਾ ਪੋਸਟ ਕੀਤਾ ਗਿਆ। ਗਾਇਕ ਗੈਰੀ ਢਿੱਲੋਂ, ਹੈਪੀ ਰਾਏਕੋਟੀ, ਤੇ ਰੁਪਿੰਦਰ ਹਾਂਡਾ ਵਰਗੇ ਕਲਾਕਾਰਾਂ ਵੱਲੋਂ ਵੀ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਪੋਸਟ ਕੀਤੀ ਗਈ ਹੈ ਤੇ ਕੈਨੇਡਾ 'ਚ ਰਹਿ ਰਹੇ ਲੋਕਾਂ ਤੋਂ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਲਵਪ੍ਰੀਤ ਸਿੰਘ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਉਨ੍ਹਾਂ ਨੂੰ ਸੰਪਰਕ ਕਰਨ। 


ਇਹ ਵੀ ਪੜ੍ਹੋ: Rail Roko Andolan News: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਭਰ 'ਚ ਰੇਲ ਅੰਦੋਲਨ


(For more news apart from Punjab's Amritsar's Lovepreet Singh missing from Canada's Montreal news, stay tuned to Zee PHH)