Amritsar News: ਨਸ਼ੇ ਨੇ ਉਜਾੜਿਆ 1 ਹੋਰ ਪਰਿਵਾਰ, ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ
Amritsar News:ਪੁਲਿਸ ਮੌਕੇ `ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਘਰ `ਚ ਕਈ ਦਿਨਾਂ ਤੋਂ ਸ਼ਰੇਆਮ ਨਸ਼ਾ ਵਿਕ ਰਿਹਾ ਹੈ। 10 ਤੋਂ 12 ਲੋਕ ਰਾਤ ਨੂੰ ਇਸ ਘਰ `ਚ ਆ ਕੇ ਨਸ਼ਾ ਕਰਦੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ
Amritsar News: ਪੰਜਾਬ 'ਚ ਨਸ਼ੇ ਕਾਰਨ ਕਈ ਵਾਰ ਲੋਕ ਮਰਦੇ ਹਨ, ਅੱਜ ਫਿਰ ਅੰਮ੍ਰਿਤਸਰ ਦੇ ਮਾਤਾ ਗੰਗਾਨਗਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੀ ਓਵਰਡੋਜ਼ (Drug overdose) ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਨੌਜਵਾਨ ਘਰ 'ਚ ਆਇਆ ਅਤੇ ਰਾਤ ਨੂੰ ਨਸ਼ੇ ਦੀ ਓਵਰਡੋਜ਼ (Drug overdose)ਕਾਰਨ ਮੌਤ ਹੋ ਗਈ। ਜਦੋਂ ਸਥਾਨਕ ਲੋਕਾਂ ਨੂੰ ਪਤਾ ਲੱਗਾ ਕਿ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਘਰ 'ਚ ਕਈ ਦਿਨਾਂ ਤੋਂ ਸ਼ਰੇਆਮ ਨਸ਼ਾ ਵਿਕ ਰਿਹਾ ਹੈ। 10 ਤੋਂ 12 ਲੋਕ ਰਾਤ ਨੂੰ ਇਸ ਘਰ 'ਚ ਆ ਕੇ ਨਸ਼ਾ ਕਰਦੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਪੁਲਿਸ ਵਾਲੇ ਪਾਸੇ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਅੱਜ ਇਸ ਨੌਜਵਾਨ ਦੀ ਨਸ਼ੇ (Drug overdose) ਕਾਰਨ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: Ludhiana Murder News: ਲੁਧਿਆਣਾ 'ਚ ਨੌਜਵਾਨਾਂ ਨੇ ਬਜ਼ੁਰਗ ਦਾ ਕੀਤਾ ਕਤਲ! ਮਾਮਲਾ ਦਰਜ, ਜਾਣੋ ਪੂਰਾ ਮਾਮਲਾ
2 ਦਿਨ ਰਹਿਣ ਬਾਰੇ ਉਹਨਂ ਨੇ ਕਿਹਾ ਕਿ ਅਸੀਂ ਇਸਨੂੰ 2 ਦਿਨ ਲਈ ਕਮਰਾ ਦੇ ਦਿੱਤਾ ਪਰ ਅਸੀਂ ਦੇਖਿਆ ਕਿ ਇਹ ਰੋਜ਼ਾਨਾ ਕਈ ਲੋਕਾਂ ਨਾਲ ਆਉਂਦਾ ਹੈ ਅਤੇ ਨਸ਼ਾ ਕਰਦਾ ਹੈ। ਅਸੀਂ ਇਸਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਇਸ ਘਰ ਵਿੱਚ ਦੇਖਿਆ ਗਿਆ ਕਿ ਇਸ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਪਰ ਪਰਿਵਾਰ ਵਾਲਿਆਂ ਨੇ ਕਦੇ ਵੀ ਕਾਰਵਾਈ ਦੀ ਮੰਗ ਨਹੀਂ ਕੀਤੀ, ਕਿਤੇ ਨਾ ਕਿਤੇ ਮਕਾਨ ਮਾਲਕ ਇਸ ਪੂਰੇ ਮਾਮਲੇ ਨੂੰ ਰਫਾ-ਦਫਾ ਕਰਵਾਉਣਾ ਚਾਹੁੰਦੇ ਹਨ, ਜੋ ਵੀ ਸਾਹਮਣੇ ਆਵੇਗਾ, ਕਾਰਵਾਈ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ 'ਚ ਕਥਿਤ ਤੌਰ 'ਤੇ ਨਸ਼ੇ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਹਰਗੁਣ ਦੀ ਉਮਰ 24 ਸਾਲ ਸੀ ਤੇ ਰੋਹਨ ਦੀ 20 ਸਾਲ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਮਿਖਾਈਲ ਈਸਟ ਦੇ ਕਟੜਾ ਬਘੀਆਂ ਦੇ ਨੇੜੇ ਦਾ ਸੀ।
(ਪਰਮਬੀਰ ਸਿੰਘ ਔਲਖ ਦੀ ਰਿਪੋਰਟ)