Punjab News: ਪ੍ਰਾਈਵੇਟ ਸਕੂਲਾਂ `ਚ ਪੜ੍ਹਦੇ ਬੱਚਿਆਂ ਦੇ ਨਾਮ ਸਰਕਾਰੀ ਸਕੂਲ `ਚ ਵੀ ਦਰਜ, MLA ਦੀ ਜਾਂਚ `ਚ ਹੋਇਆ ਖੁਲਾਸਾ
ਪੰਜਾਬ ਦੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਮੂਵਾਲੀਆ ਦੇ ਸਰਕਾਰੀ ਸਕੂਲ ਵਿੱਚ ਦਾਖ਼ਲਾ ਘੁਟਾਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਬੱਚਿਆਂ ਦੇ ਨਾਂ ਸਰਕਾਰੀ ਸਕੂਲ ਦੇ ਰਜਿਸਟਰ ਵਿੱਚ ਦਰਜ ਹਨ, ਜਦਕਿ ਉਹ ਉਸੇ ਇਲਾਕੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਹਨ। ਲੋਕਾਂ ਵੱਲੋਂ ਇਹ ਮਾਮਲਾ ਇਲਾਕੇ ਦੇ ਵਿਧਾਇਕ
Punjab's Amritsar's School Admission Scam News: ਪੰਜਾਬ ਦੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਮੂਵਾਲੀਆ ਦੇ ਸਰਕਾਰੀ ਸਕੂਲ ਵਿੱਚ ਦਾਖ਼ਲਾ ਘੁਟਾਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਬੱਚਿਆਂ ਦੇ ਨਾਂ ਸਰਕਾਰੀ ਸਕੂਲ ਦੇ ਰਜਿਸਟਰ ਵਿੱਚ ਦਰਜ ਹਨ, ਜਦਕਿ ਉਹ ਉਸੇ ਇਲਾਕੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਹਨ।
ਲੋਕਾਂ ਵੱਲੋਂ ਇਹ ਮਾਮਲਾ ਇਲਾਕੇ ਦੇ ਵਿਧਾਇਕ ਜਸਵਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਤਰ੍ਹਾਂ ਦਾ ਘੁਟਾਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ।
ਇਹ ਸਿਰਫ਼ ਇੱਕ ਸਕੂਲ ਵਿੱਚ ਹੀ ਨਹੀਂ ਸਗੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਿਹਾ ਹੈ। ਕਈ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਕਾਨਵੈਂਟ ਸਕੂਲਾਂ ਵਿੱਚ ਪੜ੍ਹਾਉਂਦੇ ਹਨ, ਪਰ ਉਨ੍ਹਾਂ ਦੇ ਕਹਿਣ ’ਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਕਰਵਾਇਆ ਜਾਂਦਾ ਹੈ ਤਾਂ ਜੋ 10ਵੀਂ ਅਤੇ 12ਵੀਂ ਜਮਾਤ ਤੋਂ ਬਾਅਦ ਪੇਂਡੂ ਅਤੇ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਨੂੰ ਅੰਕਾਂ ਦੀ ਸਹੂਲਤ ਮਿਲ ਸਕੇ।
ਜਦੋਂ ਫਾਈਨਲ ਇਮਤਿਹਾਨ ਹੁੰਦਾ ਹੈ ਤਾਂ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਫਾਈਨਲ ਇਮਤਿਹਾਨ ਦੇਣ ਲਈ ਲੈ ਜਾਂਦੇ ਹਨ, ਉਨ੍ਹਾਂ ਦੇ ਦਾਖਲੇ ਦੋ-ਦੋ ਸਕੂਲਾਂ ਵਿੱਚ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਫੇਕ
ਇਸ ਮਾਮਲੇ ਦੀ ਸ਼ਿਕਾਇਤ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਕੋਲ ਪੁੱਜੀ ਤਾਂ ਉਨ੍ਹਾਂ ਆਪਣੇ ਪੱਧਰ ’ਤੇ ਇਸ ਦੀ ਜਾਂਚ ਕਰਵਾਉਣੀ ਸ਼ੁਰੂ ਕਰ ਦਿੱਤੀ। ਵਿਧਾਇਕ ਨੇ ਪਾਰਟੀ ਵਲੰਟੀਅਰਾਂ ਦੀ ਟੀਮ ਜਾਂਚ ਲਈ ਸਕੂਲ ਭੇਜੀ। ਟੀਮ ਨੇ ਪਾਇਆ ਕਿ ਸਰਕਾਰੀ ਸਕੂਲ ਦੇ ਰਜਿਸਟਰ ਵਿੱਚ ਕੁੱਲ 45 ਬੱਚਿਆਂ ਦੇ ਨਾਂ ਦਰਜ ਹਨ ਪਰ ਸਕੂਲ ਵਿੱਚ ਸਿਰਫ਼ 15 ਬੱਚੇ ਹੀ ਮੌਜੂਦ ਹਨ। ਹੋਰ 30 ਗੈਰਹਾਜ਼ਰ ਦਿਖਾਏ ਗਏ ਹਨ ਜਦਕਿ ਅਸਲ ਵਿੱਚ ਇਹ ਬੱਚੇ ਗੈਰਹਾਜ਼ਰ ਨਹੀਂ ਸਨ। ਇਨ੍ਹਾਂ ਵਿੱਚੋਂ 22 ਬੱਚੇ ਨੇੜਲੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਹਨ।
ਸਰਕਾਰੀ ਸਕੂਲਾਂ ਦੇ ਰਜਿਸਟਰ ਵਿੱਚ ਛੇ ਅਜਿਹੇ ਬੱਚਿਆਂ ਦੇ ਨਾਂ ਵੀ ਦਰਜ ਹਨ, ਜੋ ਕਦੇ ਸਰਕਾਰੀ ਸਕੂਲ ਨਹੀਂ ਗਏ। ਇਸ ਦੌਰਾਨ ਵਿਧਾਇਕ ਜਸਬੀਰ ਸਿੰਘ ਨੇ ਕਿਹਾ ਕਿ ਪੂਰੇ ਮਾਮਲੇ ਦੀ ਵਿਭਾਗੀ ਜਾਂਚ ਵੀ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: Punjab News: ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਲਗਾਇਆ 400 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼
(For more news apart from Punjab's Amritsar's School Admission Scam, stay tuned to Zee PHH)