Punjab News: 13 ਸਤੰਬਰ ਨੂੰ ਪੰਜਾਬ ਆਉਣਗੇ ਕੇਜਰੀਵਾਲ, ਸਕੂਲ ਆਫ ਐਮੀਨੈਂਸ ਦਾ ਕਰਨਗੇ ਉਦਘਾਟਨ
Punjab News: ਦਰਅਸਲ 14 ਸਤੰਬਰ ਨੂੰ ਅੰਮ੍ਰਿਤਸਰ ਅਤੇ ਜਲੰਧਰ `ਚ ਕਾਰੋਬਾਰੀ ਮੀਟਿੰਗ ਹੋਵੇਗੀ। 15 ਸਤੰਬਰ ਨੂੰ ਲੁਧਿਆਣਾ ਅਤੇ ਮੋਹਾਲੀ `ਚ ਮੀਟਿੰਗ ਹੋਵੇਗੀ। ਕਾਰੋਬਾਰੀ ਮੀਟਿੰਗ ਵਪਾਰ ਅਤੇ ਉਦਯੋਗ ਨਾਲ ਕੀਤੇ ਵਾਅਦਿਆਂ ਦੇ ਸਬੰਧ `ਚ ਹੁਣ ਤੱਕ ਕੀ ਹੋਇਆ ਇਸ ਬਾਰੇ ਜਾਣਕਾਰੀ ਦੇਵਾਂਗੇ।
Punjab News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) 13 ਸਤੰਬਰ ਨੂੰ ਸਕੂਲ ਆਫ ਐਮੀਨੈਂਸ (School of Eminence) ਦਾ ਉਦਘਾਟਨ ਕਰਨ ਲਈ ਪੰਜਾਬ ਆਉਣਗੇ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਨਾਲ ਹੋਣਗੇ। ਇਹ ਸਮਾਗਮ ਅੰਮ੍ਰਿਤਸਰ 'ਚ ਹੋਵੇਗਾ। ਇਸ ਦੇ ਨਾਲ ਹੀ 14 ਅਤੇ 15 ਸਤੰਬਰ ਨੂੰ ਵਪਾਰਕ ਮੀਟਿੰਗ ਹੋਵੇਗੀ।
ਦਰਅਸਲ 14 ਸਤੰਬਰ ਨੂੰ ਅੰਮ੍ਰਿਤਸਰ ਅਤੇ ਜਲੰਧਰ 'ਚ ਕਾਰੋਬਾਰੀ ਮੀਟਿੰਗ ਹੋਵੇਗੀ। 15 ਸਤੰਬਰ ਨੂੰ ਲੁਧਿਆਣਾ ਅਤੇ ਮੋਹਾਲੀ 'ਚ ਮੀਟਿੰਗ ਹੋਵੇਗੀ। ਕਾਰੋਬਾਰੀ ਮੀਟਿੰਗ ਵਪਾਰ ਅਤੇ ਉਦਯੋਗ ਨਾਲ ਕੀਤੇ ਵਾਅਦਿਆਂ ਦੇ ਸਬੰਧ 'ਚ ਹੁਣ ਤੱਕ ਕੀ ਹੋਇਆ ਇਸ ਬਾਰੇ ਜਾਣਕਾਰੀ ਦੇਵਾਂਗੇ। ਜੇਕਰ ਕਿਸੇ ਬਦਲਾਅ ਦੀ ਲੋੜ ਪਈ ਤਾਂ ਨੀਤੀ ਵਿੱਚ ਇਸ ਬਾਰੇ ਚਰਚਾ ਕੀਤੀ ਜਾਵੇਗੀ
ਇਹ ਵੀ ਪੜ੍ਹੋ : UPI ATM Machine: ਹੁਣ ਬਿਨਾਂ ਕਾਰਡ ਤੋਂ ਵੀ ਕਢਵਾ ਸਕਦੇ ਹੋ ਪੈਸੇ, ਜਾਣੋ ਕਿਵੇਂ
ਸਭ ਤੋਂ ਪਹਿਲਾਂ ਸੂਬੇ ਵਿੱਚ ਸਕੂਲ ਆਫ਼ ਐਮੀਨੈਂਸ (School of Eminence) ਸ਼ੁਰੂ ਕਰਨ ਦੀ ਯੋਜਨਾ ਹੈ, ਜਿਸ ਤਹਿਤ 13 ਸਤੰਬਰ ਨੂੰ ਪਹਿਲਾ ਸਕੂਲ ਆਫ਼ ਐਮੀਨੈਂਸ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਸਕੂਲਾਂ ਦੀ ਸਥਾਪਨਾ ਲਈ 68 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਦਾ ਰੂਪ ਬਦਲਣ ਲਈ ਕਰਨ ਲਈ ਪੰਜਾਬ ਭਰ ਦੇ ਸਕੂਲਾਂ ਵਿੱਚ 10,000 ਕਲਾਸਰੂਮ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲਾਸਾਂ ਵਿੱਚ ਨਵੀਂ ਕਿਸਮ ਦਾ ਫਰਨੀਚਰ ਉਪਲਬਧ ਕਰਵਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੂਬੇ ਵਿੱਚ ਇੱਕ ਹਜ਼ਾਰ ਨਵੇਂ ਕਲਾਸ ਰੂਮ ਬਣਾਏ ਜਾ ਰਹੇ ਹਨ। ਸੂਬਾ ਸਰਕਾਰ ਵੱਲੋਂ ਦੇਸ਼-ਵਿਦੇਸ਼ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਵਿੱਚ ਸਿਖਲਾਈ ਲਈ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਬੈਚ ਭੇਜੇ ਜਾ ਰਹੇ ਹਨ, ਤਾਂ ਜੋ ਉਹ ਆਧੁਨਿਕ ਅਧਿਆਪਨ ਤਕਨੀਕਾਂ ਸਿੱਖ ਸਕਣ।
ਬੀਤੇ ਦਿਨੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੀ ਕਿ ਹੁਣ ਹਰ ਹਫ਼ਤੇ ਟੀਚਰ ਆਫ਼ ਦਾ ਵੀਕ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਪੰਜਾਬ ਦੇ ਪ੍ਰੈੱਸ ਅਤੇ ਲੋਕਾਂ ਨੂੰ ਉਸ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਦੌਰਾਨ ਸਿੱਖਿਆ ਮੰਤਰੀ ਨੇ ਇੱਕ ਜੋੜੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਕੂਲ ਲਈ ਦੇ ਦਿੱਤੀ। ਛੁੱਟੀਆਂ ਤੋਂ ਬਾਅਦ ਵੀ ਉਹ ਸਕੂਲ ਵਿਚ ਰਹਿ ਕੇ ਬੱਚਿਆਂ ਨੂੰ ਖੇਡਾਂ ਸਿਖਾਉਂਦਾ ਹੈ। ਇਸ ਦੇ ਨਾਲ ਹੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਉਨ੍ਹਾਂ ਨੂੰ ਸੌਂਪਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।
(ਰੋਹਿਤ ਬਾਂਸਲ ਦੀ ਰਿਪੋਰਟ)