Bathinda Stubble Burning: ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 75% ਘਟੇ
Bathinda Stubble Burning: ਮੰਡੀਆਂ ਵਿੱਚੋਂ ਝੋਨੇ ਦਾ ਦਾਣਾ ਦਾਣਾ ਝੁਕਿਆ ਜਾਵੇਗਾ। ਸੋਨਾਲੀ ਗਰੀ ਐਮਡੀ ਪਨਸਪ, ਸੱਤ ਲੱਖ ਐਮਟੀ ਮੈਟਰਿਕ ਟਨ ਵਿੱਚੋਂ 4 ਲੱਖ ਮੈਟਰਿਕ ਟਨ ਝੋਨਾ ਮੰਡੀਆਂ ਵਿੱਚੋਂ ਚੁੱਕਿਆ ਜਾ ਚੁੱਕਿਆ ਹੈ... ਡੀਸੀ
Bathinda Stubble Burning/ਕੁਲਬੀਰ ਬੀਰਾ: ਪੰਜਾਬ ਸਰਕਾਰ ਵੱਲੋਂ ਅਫਸਰਾਂ ਨੂੰ ਦਿੱਤੀਆਂ ਸਖਤ ਹਦਾਇਤਾਂ ਤੋਂ ਬਾਅਦ ਲਗਾਤਾਰ ਅਧਿਕਾਰੀਆਂ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਆ ਰਹੀ ਝੋਨੇ ਦੀ ਚੁਕਾਈ ਪ੍ਰਤੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ। ਅੱਜ ਬਠਿੰਡਾ ਜ਼ਿਲ੍ਹੇ ਦੀਆਂ ਦੋ ਅਨਾਜ ਮੰਡੀਆਂ ਨਥਾਣਾ ਅਤੇ ਭੁੱਚੋ ਮੰਡੀ ਵਿੱਚ ਪਨਸਪ ਦੇ ਐਮਡੀ ਮੈਡਮ ਸੋਨਾਲੀ ਗਿਰੀ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕਿਸਾਨਾਂ ਆਈਆਂ ਸ਼ਿਕਾਇਤਾਂ ਤੋਂ ਬਾਅਦ ਦੋਨੇ ਮੰਡੀਆਂ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਮੌਕੇ ਤੇ ਜਾ ਕੇ ਹੀ ਸਾਰੇ ਮੰਡੀ ਵਿੱਚ ਬੈਠੇ ਕਿਸਾਨਾਂ ਨੂੰ ਸੁਣਿਆ ਗਿਆ ਅਤੇ ਉਹਨਾਂ ਦਾ ਤੁਰੰਤ ਹੱਲ ਕਰਨ ਦਾ ਭਰੋਸਾ ਦਵਾਇਆ।
ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਮਡੀ ਸੋਨਾਲੀ ਗਿਰੀ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਕਿਸਾਨ ਨੂੰ ਮੰਡੀ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ ਇਸੇ ਕਰਕੇ ਅਸੀਂ ਜਿੰਨਾ ਜਿੰਨਾ ਮੰਡੀਆਂ ਵਿੱਚ ਕੋਈ ਕਿਸਾਨਾਂ ਨੂੰ ਸਮੱਸਿਆ ਆ ਰਹੀ ਸੀ ਤਾਂ ਉਹਨਾਂ ਮੰਡੀਆਂ ਦਾ ਤੁਰੰਤ ਗੇੜਾ ਲਾ ਰਹੇ ਹਾਂ ਅਤੇ ਮੁਸ਼ਕਲਾਂ ਨੂੰ ਵੀ ਮੌਕੇ ਤੇ ਹੀ ਹੱਲ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਹੁਣ ਤੱਕ 50% ਪਿਛਲੇ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਝੋਨੇ ਦੀ ਚੁਕਾਈ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਅਤੇ ਦਾਣਾ ਦਾਣਾ ਝੋਨੇ ਦਾ ਜਲਦ ਹੀ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ: Moga Stubble Burning: ਮੋਗਾ ਦੇ ਇਸ ਪਿੰਡ 'ਚ ਨੌਜਵਾਨ ਤੇ ਬਜ਼ੁਰਗ ਕਿਸਾਨ ਪਿਛਲੇ 7 ਸਾਲਾਂ ਤੋਂ ਨਹੀਂ ਲਗਾ ਰਹੇ ਪਰਾਲੀ ਨੂੰ ਅੱਗ
ਆਉਣ ਵਾਲੇ 10 ਦਿਨਾਂ ਦੇ ਅੰਦਰ ਅੰਦਰ ਮੰਡੀਆਂ ਖਾਲੀ ਕਰ ਦਿੱਤੀਆਂ ਜਾਣਗੀਆਂ ਉਹਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨ ਆਪਣਾ ਸੁੱਕਾ ਝੋਨਾ ਲੈ ਕੇ ਹੀ ਮੰਡੀਆਂ ਵਿੱਚ ਆਉਣ ਤਾਂ ਜੋ ਸਪੇਸ ਦੀ ਸਮੱਸਿਆ ਆ ਰਹੀ ਹੈ ਉਹ ਨਾ ਆਵੇ। ਡੀਸੀ ਬਠਿੰਡਾ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਲਗਾਤਾਰ ਸਾਰੀਆਂ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਬਠਿੰਡਾ ਜਿਲ੍ਹੇ ਵਿੱਚ 7 ਲੱਖ ਮੈਟਰਿਕ ਟਨ ਹੁਣ ਤੱਕ ਝੋਨਾ ਆ ਚੁੱਕਿਆ ਹੈ ਜਿਸ ਵਿੱਚੋਂ ਅੱਛਾ ਲਗਭਗ 6 ਲੱਖ ਚੁੱਕਿਆ ਹੈ ਅਤੇ 4 ਲੱਖ ਮੈਟਰਿਕ ਟਨ ਚੁੱਕਿਆ ਗਿਆ ਹੈ ਉਹਨਾਂ ਕਿਹਾ ਕਿ 24 ਘੰਟੇ ਅਸੀਂ ਕਿਸਾਨਾਂ ਲਈ ਹਾਜ਼ਰ ਹਾਂ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਡੇ ਨਾਲ ਮੋਬਾਇਲ ਤੇ ਤੁਰੰਤ ਰਾਬਤਾ ਕੀਤਾ ਜਾਵੇ।
ਉਹਨਾਂ ਕਿਹਾ ਕਿ 500 ਦੇ ਕਰੀਬ ਸੈਲਰ ਮਾਲਕਾਂ ਵੱਲੋਂ ਹਾਂ ਕਰਕੇ ਝੋਨਾ ਚੁੱਕਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪਿਛਲੇ ਸਾਲ ਹੁਣ ਤੱਕ 800 ਦੇ ਕਰੀਬ ਮਾਮਲੇ ਪਰਾਲੀ ਜਲਾਉਣ ਦੇ ਆਏ ਸਨ ਜੋ ਘੱਟ ਕੇ ਹੁਣ 200 ਰਹਿ ਗਏ ਜੋ 75% ਘੱਟ ਗਏ ਐਸਐਸਪੀ ਅਮਨੀਤ ਕੌਡਲ ਨੇ ਦੱਸਿਆ ਕਿ ਹੁਣ ਤੱਕ ਕਿੰਨੇ ਮਾਮਲੇ ਕਿਸਾਨਾਂ ਖਿਲਾਫ ਦਰਜ ਕਰ ਲਏ ਹਨ ਜੋ ਪਰਾਲੀ ਨੂੰ ਅੱਗ ਲਗਾਉਣ ਹਨ।