Punjab Assembly Session- ਸਰਕਾਰ ਦੇ ਭਰੋਸੀ ਮਤੇ ਨੂੰ ਪਈਆਂ 93 ਵੋਟਾਂ, ਵਿਰੋਧੀ ਧਿਰਾਂ ਵੱਲੋਂ ਕੀਤਾ ਗਿਆ ਹੰਗਾਮਾ
ਪੰਜਾਬ ਵਿਧਾਨ ਸਭਾ `ਚ ਸਰਕਾਰ ਆਖਿਰ ਵਿਸ਼ਵਾਸ ਪ੍ਰਸਤਾਵ ਲਿਆਉਣ ਵਿਚ ਸਫ਼ਲ ਹੋ ਗਈ ਅਤੇ 93 ਵੋਟਾਂ ਲੈ ਕੇ ਭਰੋਸਾ ਵੀ ਜਿੱਤ ਲਿਆ।ਅੱਜ ਵਿਧਾਨ ਸਭਾ ਇਜਲਾਸ ਦਾ ਆਖਰੀ ਦਿਨ ਸੀ ਅਤੇ ਵਿਰੋਧੀ ਪਾਰਟੀਆਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ।
ਚੰਡੀਗੜ: ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਪੰਜਾਬ ਸਰਕਾਰ ਵੱਲੋਂ ਭਰੋਸਗੀ ਮਤਾ ਪੇਸ਼ ਕੀਤਾ ਗਿਆ।ਜਿਸਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਸ਼ੂਰੂਆਤ ਦੇ 15 ਮਿੰਟ ਬਾਅਦ ਹੀ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ 'ਟਰਸਟ ਮੋਸ਼ਨ' 'ਤੇ ਵੋਟਿੰਗ ਕਰਵਾਈ ਗਈ। ਵਿਰੋਧੀ ਧਿਰ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਪੰਜਾਬ ਸਰਕਾਰ ਨੂੰ ਹਰੇ ਮੁੱਦੇ 'ਤੇ ਘੇਰਿਆ ਗਿਆ। ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਫਰਾਰ ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ ਵਿਚ ਸਦਨ ਅੰਦਰ ਕਾਫ਼ੀ ਰੌਲਾ ਪਿਆ। ਇਸ ਸਾਰੇ ਹੰਗਾਮੇ ਦੇ ਵਿਚਕਾਰ ਪੰਜਾਬ ਸਰਕਾਰ ਵੱਲੋਂ ਵਿਸ਼ਵਾਸ ਮਤਾ ਲਈ ਸਫ਼ਲਤਾ ਪੂਰਵਕ ਵੋਟਿੰਗ ਕਰਵਾਈ ਗਈ ਅਤੇ ਸਰਕਾਰ ਨੂੰ 93 ਵੋਟਾਂ ਹਾਸਲ ਹੋਈਆ। ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਦਾ ਬਾਈਕਾਟ ਕੀਤਾ ਗਿਆ।
ਵਿਧਾਨ ਸਭਾ ਸਪੈਸ਼ਲ ਇਜਲਾਸ ਸ਼ੁਰੂ ਕਰਨ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚ ਕਾਫ਼ੀ ਖਿਚੋਤਾਣ ਵੇਖਣ ਵਿਚ ਮਿਲੀ ਸੀ। ਰਾਜਪਾਲ ਵੱਲੋਂ ਪਹਿਲਾਂ ਵਿਸ਼ਵਾਸ ਮਤੇ ਲਈ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਪਰ ਪੰਜਾਬ ਸਰਕਾਰ ਨੇ ਪਰਾਲੀ ਦਾ ਮੁੱਦਾ, ਬਿਜਲੀ ਅਤੇ ਜੀ. ਐਸ. ਟੀ. ਦਾ ਹਵਾਲਾ ਦੇ ਕੇ ਸਪੈਸ਼ਲ ਸੈਸ਼ਨ ਬੁਲਾਉਣ ਦੀ ਇਜਾਜ਼ਤ ਮੰਗੀ ਗਈ ਤਾਂ ਬਾਅਦ ਵਿਚ 27 ਸਤੰਬਰ ਨੂੰ 1 ਦਿਨਾਂ ਸੈਸ਼ਨ ਬੁਲਾਉਣ ਦੀ ਆਗਿਆ ਦਿੱਤੀ ਗਈ। ਪਰ ਸਰਕਾਰ ਨੇ ਇਹ ਸੈਸ਼ਨ ਵਧਾ ਦਿੱਤਾ ਅਤੇ ਇਸਨੂੰ 3 ਅਕਤੂਬਰ ਤੱਕ ਕੀਤਾ ਗਿਆ।
ਜਿਸਦੇ ਰੋਸ ਵਜੋਂ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਘੇਰਿਆ।ਕਾਂਗਰਸੀ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਪੰਜਾਬ ਸਰਕਾਰ ਨੂੰ ਇਥੇ ਤੱਕ ਕਹਿ ਦਿੱਤਾ ਕਿ ਜੇਕਰ ਭਰੋਸਾ ਜਿੱਤਣ ਦਾ ਐਨਾ ਹੀ ਸ਼ੌਂਕ ਹੈ ਤਾਂ ਇਕ ਵਾਰ ਦੁਬਾਰਾ ਵੋਟਾਂ ਪਵਾ ਕੇ ਵੇਖ ਲਵੋ।
ਕਿਉਂ ਜ਼ਰੂਰਤ ਪਈ ਭਰੋਸੇਗੀ ਮਤੇ ਦੀ
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ ਕੁਝ ਦਿਨ ਪਹਿਲਾ ਬੀਜੇਪੀ 'ਤੇ ਇਲਜ਼ਾਮ ਲਗਾਏ ਗਏ ਸੀ ਕਿ ਬੀਜੇਪੀ ਪਾਰਟੀ ਵੱਲੋਂ ਉਨ੍ਹਾਂ ਦੇ ਵਿਧਾਇਕਾਂ ਨੂੰ ਓਪਰੇਸ਼ਨ ਲੋਟਸ ਤਹਿਤ 25-25 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਡੀ. ਜੀ. ਪੀ. ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਗੀ ਮਤੇ ਲਈ ਸਪੈਸ਼ਲ ਸੈਸ਼ਨ ਬੁਲਾਉਣ ਲਈ ਕਿਹਾ ਗਿਆ ਸੀ।
WATCH LIVE TV