Punjab Assembly Special Session- ਬਿਨ੍ਹਾਂ ਰੌਲੇ ਰੱਪੇ ਤੋਂ ਸਰਬਸੰਮਤੀ ਨਾਲ ਪਾਸ ਹੋਏ ਬਿੱਲ
ਪੰਜਾਬ ਵਿਧਾਨ ਇਜਲਾਸ ਦਾ ਤੀਜਾ ਦਿਨ ਵੀ ਹੰਗਾਮਾ ਭਰਪੂਰ ਰਿਹਾ।ਹਾਲਾਂਕਿ ਪੰਜਾਬ ਸਰਕਾਰ ਸ਼ਾਂਤਮਈ ਤਰੀਕੇ ਨਾਲ ਬਿੱਲ ਪਾਸ ਕਰਨ ਵਿਚ ਸਫ਼ਲ ਰਹੀ। ਵਿਧਾਨ ਸਭਾ ਇਜਲਾਸ ਦੌਰਾਨ ਫੌਜਾ ਸਿੰਘ ਸਰਾਰੀ ਦਾ ਮੁੱਦਾ ਫਿਰ ਗੂੰਜਦਾ ਰਿਹਾ।
ਚੰਡੀਗੜ: ਪੰਜਾਬ ਵਿਧਾਨ ਸਭਾ ਸਪੈਸ਼ਲ ਇਜਲਾਸ ਦਰਮਿਆਨ ਬੇਸ਼ੱਕ ਵਿਰੋਧੀ ਪਾਰਟੀਆਂ ਵੱਲੋਂ ਹੰਗਾਮਾ ਕੀਤਾ ਗਿਆ। ਪਰ ਪੰਜਾਬ ਸਰਕਾਰ ਸਰਬਸੰਮਤੀ ਨਾਲ ਕਈ ਬਿੱਲ ਪਾਸ ਕਰਨ ਵਿਚ ਕਾਮਯਾਬ ਹੋ ਗਈ। ਵਿਧਾਨ ਸਭਾ ਇਜਲਾਸ ਦੇ ਤੀਜੇ ਦਿਨ Punjab Goods And Services Tax Ammendment Bill, Punjab Village Common Land Regulation Bill ਅਤੇ Vigilance Commission Repeal Bill 2022 ਬਿਨ੍ਹਾਂ ਕਿਸੇ ਰੌਲੇ ਤੋਂ ਇਹ ਬਿੱਲ ਵਿਧਾਨ ਸਭਾ ਵਿਚ ਪਾਸ ਕੀਤੇ ਗਏ।
ਵਿਰੋਧੀਆਂ ਨੇ ਵਿਧਾਨ ਸਭਾ ਵਿਚ ਕਈ ਮੁੱਦਿਆਂ 'ਤੇ ਬਹਿਸ ਕੀਤੀ
ਹਾਲਾਂਕਿ ਇਸ ਸੈਸ਼ਨ ਦੌਰਾਨ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸੱਤਾ ਧਿਰ ਨਾਲ ਤਿੱਖੀ ਬਿਆਨਬਾਜ਼ੀ ਕੀਤੀ। ਇਸ ਦੌਰਾਨ ਆਪ ਵਿਧਾਇਕ ਦੇਵ ਮਾਨ ਵੀ ਕਾਂਗਰਸੀ ਆਗੂਆਂ ਨਾਲ ਉਲਝਦੇ ਨਜ਼ਰ ਆਏ। ਜਿਸਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੇ ਨੋਟਿਸ ਲਿਆ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਆਡੀਓ ਮਾਮਲੇ ਨੂੰ ਲੈ ਕੇ ਵੀ ਵਿਧਾਨ ਸਭਾ ਵਿਚ ਹੰਗਾਮਾ ਹੋਇਆ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਜਿਥੇ ਕਾਂਗਰਸੀ ਵਿਧਾਇਕਾਂ ਨੂੰ ਝਾੜ ਪਾਈ ਉਥੇ ਈ ਆਪਣੇ ਵਿਧਾਇਕਾਂ ਨੂੰ ਅਜਿਹੇ ਵਤੀਰੇ 'ਤੇ ਕੋਸਿਆ। ਇੰਨਾ ਹੀ ਨਹੀਂ ਸਪੀਕਰ ਤੋਂ ਇਲਾਵਾ ਡਿਪਟੀ ਸਪੀਕਰ ਅਤੇ ਮੰਤਰੀਆਂ ਨੇ ਵੀ ਵਿਦਿਅਕ ਅਦਾਰਿਆਂ ਵੱਲੋਂ ਅਨੁਸੂਚਿਤ ਜਾਤੀ ਦੇ ਬੱਚਿਆਂ ਦੇ ਵਜ਼ੀਫ਼ੇ ਬੰਦ ਕਰਨ ਦੇ ਕਾਰਨ ਉਨ੍ਹਾਂ ਦੇ ਸਰਟੀਫਿਕੇਟ ਬੰਦ ਕਰਨ ਲਈ ਲਿਆਂਦੀ ਤਜਵੀਜ਼ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸੀ ਵਿਧਾਇਕ ਨਾਅਰੇਬਾਜ਼ੀ ਕਰਦੇ ਰਹੇ।
ਇਜਲਾਸ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤੀ ਪ੍ਰੈਸ ਕਾਨਫਰੰਸ
ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਵਿਰੋਧੀ ਧਿਰਾਂ 'ਤੇ ਖੂਬ ਵਾਰ ਕੀਤੇ। ਉਹਨਾਂ ਕਿਹਾ ਕਿ ਪੂਰੇ ਦੇਸ਼ ਵਿਚ ਜੇਕਰ ਇਮਾਨਦਾਰੀ ਦੀ ਕੋਈ ਗੱਲ ਹੁੰਦੀ ਹੈ ਤਾਂ ਉਹ ਕੇਜਰੀਵਾਲ ਦੀਆਂ ਨੀਤੀਆਂ ਦੀ ਗੱਲ ਹੁੰਦੀ ਹੈ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਵਿਚ ਜੇਕਰ ਕੋਈ ਸ਼ਰਮ ਬਚੀ ਹੈ ਤਾਂ ਉਨ੍ਹਾਂ ਨੂੰ ਕਹਿੰਦਾ ਚਾਹੁੰਦਾ ਹਾਂ ਕੀ ਤਿਆਰੀ ਕਰਕੇ ਆਉਣ ਤਾਂ ਕਿ ਪੰਜਾਬ ਦੇ ਮੁੱਦਿਆਂ 'ਤੇ ਗੱਲ ਹੋਵੇ, ਨਾ ਕੀ ਇਹ ਸੋਚ ਕੇ ਆਉਣਾ ਕੀ ਰੌਲਾ ਹੀ ਪਾਉਣਾ।
WATCH LIVE TV