Punjab News: ਭਦੌੜ ਸਿਵਲ ਹਸਪਤਾਲ `ਚ ਗੁੰਡਾਗਰਦੀ ਦਾ ਨੰਗਾ ਨਾਚ! ਚੱਲੀਆਂ ਡਾਂਗਾ, ਕਈ ਜ਼ਖ਼ਮੀ
Punjab News: ਦਰਅਸਲ ਇਹ ਘਟਨਾ ਸਿਵਲ ਹਸਪਤਾਲ ਭਦੌੜ ਵਿੱਚ ਵਾਪਰੀ ਹੈ ਅਤੇ ਸ਼ਰੇਅਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਇੱਕ ਹਸਪਤਾਲ ਜੇਰੇ ਇਲਾਜ਼ ਅਧੀਨ ਹੈ। ਇੱਕ ਧਿਰ ਵੱਲੋਂ ਦੂਸਰੀ ਧਿਰ ਉੱਪਰ ਤੇਜ਼ਧਾਰ ਹਥਿਆਰ ਤੇ ਡਾਂਗਾਂ ਸੋਟੀਆਂ ਨਾਲ ਹਮਲਾ ਕੀਤਾ ਗਿਆ ਹੈ।
Punjab News: ਪੰਜਾਬ ਵਿੱਚ ਕਤਲ, ਅਪਰਾਧ ਅਤੇ ਗੁੰਡਾਗਰਦੀ ਨਾਲ ਜੁੜੀਆਂ ਖ਼ਬਰਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਬਰਨਾਲਾ ਵਿੱਚ ਭਦੌੜ ਤੋਂ ਸਾਹਮਣੇ ਆਇਆ ਹੈ ਜਿੱਥੇ ਰਾਤ ਸਮੇਂ ਢਾਬਾ ਮਾਲਕਾਂ ਨਾਲ ਕੁੱਟਮਾਰ ਤੋਂ ਬਾਅਦ ਦੋਹੇਂ ਧਿਰਾਂ ਭਦੌੜ ਹਸਪਤਾਲ ਵਿੱਚ ਦਾਖ਼ਲ ਹੋ ਗਈਆਂ ਹਨ। ਇਸ ਦੌਰਾਨ ਇੱਕ ਧਿਰ ਵੱਲੋਂ ਨੌਜਵਾਨਾਂ ਉੱਤੇ ਡਾਂਗਾਂ ਸੋਟੀਆਂ ਨਾਲ ਹਮਲਾ ਕੀਤਾ ਗਿਆ। ਭਦੌੜ ਸਿਵਲ ਹਸਪਤਾਲ ਦੇ ਅੰਦਰ ਵਾਪਰੀ ਘਟਨਾਂ ਤੋਂ ਬਾਅਦ ਦੋ ਭਰਾਵਾਂ ਦੀ ਹਾਲਤ ਨਾਜ਼ੁਕ ਹੈ।
ਦਰਅਸਲ ਇਹ ਘਟਨਾ ਸਿਵਲ ਹਸਪਤਾਲ ਭਦੌੜ ਵਿੱਚ ਵਾਪਰੀ ਹੈ ਅਤੇ ਸ਼ਰੇਅਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਇੱਕ ਹਸਪਤਾਲ ਜੇਰੇ ਇਲਾਜ਼ ਅਧੀਨ ਹੈ। ਇੱਕ ਧਿਰ ਵੱਲੋਂ ਦੂਸਰੀ ਧਿਰ ਉੱਪਰ ਤੇਜ਼ਧਾਰ ਹਥਿਆਰ ਤੇ ਡਾਂਗਾਂ ਸੋਟੀਆਂ ਨਾਲ ਹਮਲਾ ਕੀਤਾ ਗਿਆ ਹੈ ਅਤੇ ਇਸ ਹਮਲੇ ਵਿੱਚ ਦੋ ਭਰਾਵਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।
ਇਹ ਵੀ ਪੜ੍ਹੋ: Amritsar Loot News: ਅੰਮ੍ਰਿਤਸਰ 'ਚ ਲੁੱਟ ਦੀ ਵੱਡੀ ਵਾਰਦਾਤ! ਬੰਦੂਕ ਦੀ ਨੋਕ 'ਤੇ 30 ਹਜ਼ਾਰ ਅਤੇ ਚਾਂਦੀ ਲੈ ਕੇ ਹੋਏ ਫਰਾਰ
ਕਿਹਾ ਜਾ ਰਿਹਾ ਹੈ ਕਿ ਲੰਘੀ ਰਾਤ ਇੱਕ ਢਾਬੇ ਉੱਤੇ ਰੋਟੀ ਕਰਕੇ ਢਾਬਾ ਮਾਲਕ ਤੇ ਕੁਝ ਨੋਜਵਾਨ ਆਪਸ ਵਿੱਚ ਉਲਝ ਪਏ। ਢਾਬਾ ਮਾਲਕ ਦੇ ਜਿੱਥੇ ਤਿੰਨਾਂ ਪੁੱਤਰਾਂ ਨੂੰ ਦਾਖ਼ਲ ਕਰਵਾਇਆ ਗਿਆ ਉੱਥੇ ਹੀ ਦੂਸਰੀ ਧਿਰ ਦਾ ਨੋਜਵਾਨ ਵੀ ਭਦੌੜ ਦਾਖ਼ਲ ਸੀ।
ਅੱਜ ਸਵੇਰੇ ੳਾਬਾ ਮਾਲਕ ਦੇ ਪੁੱਤਰਾਂ ਤੇ ਹਸਪਤਾਲ ਭਦੌੜ ਅੰਦਰ ਹੀ ਹਮਲਾ ਕੀਤਾ ਗਿਆ। ਹਮਲਾਵਰ ਧਿਰ ਬਾਹਰ ਤੋਂ ਕੰਧਾਂ ਟੱਪ ਤੇ ਕੁਝ ਮੂੰਹ ਬੰਨ੍ਹ ਅੰਦਰ ਦਾਖ਼ਲ ਹੋਏ, ਜਿੰਨਾਂ ਕੋਲ ਡਾਂਗ ਸੋਟੇ, ਤੇ ਤਿੱਖੇ ਹਥਿਆਰ ਸਨ। ਇੱਕ ਨੌਜਵਾਨ ਦੀ ਹਸਪਤਾਲ ਕਮਰੇ ਦੇ ਬਾਹਰ ਕੁੱਟਮਾਰ ਕੀਤੀ ਗਈ ਤੇ ਜਦਕਿ ਦੂਸਰੇ ਦੀ ਐਮਰਜੰਸੀ ਵਾਰਡ ਦੇ ਕੋਲ ਅੰਦਰ ਕੁੱਟਮਾਰ ਕੀਤੀ ਗਈ। ਮੌਕੇ ਉੱਤੇ ਜੀ ਮੀਡੀਆ ਦੀ ਟੀਮ ਮੌਜੂਦ ਸੀ ਤੇ ਉਕਤ ਕੁੱਟਮਾਰ ਜਾਨਲੇਵਾ ਹਮਲੇ ਦੀ ਵੀਡੀਓਗ੍ਰਾਫੀ ਕੀਤੀ ਗਈ।
ਹਸਪਤਾਲ ਵਿੱਚ ਹੋਈ ਗੁੰਡਾਗਰਦੀ ਦੇਖ਼ ਮਰੀਜਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਬਾਹਰ ਨੂੰ ਭੱਜ ਨਿਕਲੇ। ਡਾਕਟਰਾਂ ਵਿੱਚ ਵੀ ਸਹਿਮ ਦਾ ਮਾਹੌਲ ਦੇਖ਼ਣ ਨੂੰ ਮਿਲਿਆ ਤੇ ਉਕਤ ਢਾਬਾ ਮਾਲਕ ਪਰਿਵਾਰ ਨੂੰ ਬਰਨਾਲਾ ਰੈਫ਼ਰ ਕਰ ਦਿੱਤਾ ਤੇ ਭਦੌੜ ਪੁਲਿਸ ਮੌਕੇ ਉੱਤੇ ਜਾਇਜਾ ਲੈਂਣ ਪਹੁੰਚੀ ਦਿਨ ਦਿਹਾੜੇ ਹੋਈ ਗੁੰਡਾਗਰਦੀ ਪੁਲਿਸ ਪ੍ਰਸ਼ਾਸਨ ਉੱਤੇ ਵੀ ਵੱਡਾ ਸਵਾਲ ਖੜ੍ਹਾ ਕਰਦੀ ਹੈ।
ਇਹ ਵੀ ਪੜ੍ਹੋ; Abohar News: ਇਨਸਾਨੀਅਤ ਸ਼ਰਮਸਾਰ! ਸ਼ਮਸ਼ਾਨ ਘਾਟ ਦੇ ਨੇੜੇ ਡਿਸਪੋਜਲ 'ਚੋਂ ਇੱਕ ਭਰੂਣ ਬਰਮਦ
(ਭਦੌੜ ਤੋਂ ਸਤਨਾਮ ਸਿੰਘ ਦੀ ਰਿਪੋਰਟ)