Chandrayaan 3 Successful Landing Of On Moon News: ਭਾਰਤ ਵੱਲੋਂ ਚੰਦਰਯਾਨ-3 (Chandrayaan 3) ਨੂੰ ਚੰਦਰਮਾ 'ਤੇ ਭੇਜਿਆ ਗਿਆ ਹੈ, ਜਿਸ ਦੇ ਕੱਲ੍ਹ ਚੰਦਰਮਾ 'ਤੇ ਪਹੁੰਚਣ ਦੀ ਸੰਭਾਵਨਾ ਹੈ। ਜਿੱਥੇ ਸਾਰੇ ਭਾਰਤੀ ਚੰਦਰਯਾਨ-3 ਦੀ ਸਫ਼ਲਤਾ ਲਈ ਪ੍ਰਾਰਥਨਾ ਕਰ ਰਹੇ ਹਨ, ਉੱਥੇ ਹੀ ਬਰਨਾਲਾ ਸ਼ਹਿਰ ਦੇ ਗਾਂਧੀ ਆਰੀਆ ਸਕੂਲ ਵਿੱਚ ਚੰਦਰਯਾਨ-3 ਦੀ ਸਫ਼ਲਤਾ ਲਈ ਹਵਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਦੀ ਅਪੀਲ 'ਤੇ ਸਕੂਲ ਦੇ ਅਧਿਆਪਕਾਂ ਨੇ ਮਿਲ ਕੇ ਸਕੂਲ 'ਚ ਹਵਨ ਕੀਤਾ ਅਤੇ ਚੰਦਰਯਾਨ-3 ਦੀ ਸਫਲਤਾ ਲਈ ਅਰਦਾਸ ਕੀਤੀ।


COMMERCIAL BREAK
SCROLL TO CONTINUE READING

ਇਸ ਮੌਕੇ ਬੋਲਦਿਆਂ ਭਾਰਤੀ ਵਿਗਿਆਨੀਆਂ ਨੇ ਬੜੀ ਮਿਹਨਤ ਨਾਲ ਚੰਦਰਯਾਨ-3 (Chandrayaan 3)  ਨੂੰ ਚੰਦਰਮਾ 'ਤੇ ਭੇਜਿਆ ਹੈ, ਜਿਸ ਨੂੰ ਚੰਦਰਮਾ 'ਤੇ ਖੋਜ ਕਾਰਜ ਲਈ ਭੇਜਿਆ ਗਿਆ ਹੈ। ਇਹ ਚੰਦਰਯਾਨ ਕੱਲ੍ਹ ਚੰਦਰਮਾ 'ਤੇ ਪਹੁੰਚ ਜਾਵੇਗਾ। ਸਾਰੇ ਦੇਸ਼ ਵਾਸੀ ਚੰਦਰਯਾਨ ਦੀ ਸਫਲਤਾ ਲਈ ਪ੍ਰਾਰਥਨਾ ਕਰ ਰਹੇ ਹਨ। ਇਸ ਬਾਰੇ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਸਾਨੂੰ ਚੰਦਰਯਾਨ-3 ਦੀ ਸਫਲਤਾ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਨ ਦੀ ਬੇਨਤੀ ਕੀਤੀ ਤਾਂ ਜੋ ਇਸ ਮਿਸ਼ਨ ਨੂੰ ਕਾਮਯਾਬ ਕੀਤਾ ਜਾ ਸਕੇ। 


ਇਹ ਵੀ ਪੜ੍ਹੋ: Chandrayaan-3 Update: ਚੰਦਰਯਾਨ-3 ਲਈ ਅੱਜ ਦਾ ਦਿਨ ਹੋਵੇਗਾ ਬਹੁਤ ਖਾਸ! ਚੰਨ 'ਤੇ ਇਤਿਹਾਸ ਰਚੇਗਾ ਭਾਰਤ

ਜਿਸ ਤਹਿਤ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਮਿਲ ਕੇ ਸਕੂਲ ਵਿੱਚ ਚੰਦਰਯਾਨ-3 (Chandrayaan 3)  ਦੀ ਸਫ਼ਲਤਾ ਲਈ ਅਰਦਾਸ ਕੀਤੀ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਚੰਦਰਯਾਨ ਸਫਲਤਾਪੂਰਵਕ ਚੰਦਰਮਾ 'ਤੇ ਪਹੁੰਚੇ ਤਾਂ ਜੋ ਦੇਸ਼ ਦੇ ਵਿਗਿਆਨੀਆਂ ਦੁਆਰਾ ਕੀਤੇ ਗਏ ਯਤਨਾਂ ਨੂੰ ਸਫਲਤਾ ਮਿਲ ਸਕੇ ਤਾਂ ਜੋ ਸਾਡੇ ਦੇਸ਼ ਅਤੇ ਵਿਗਿਆਨੀਆਂ ਦਾ ਨਾਮ ਪੂਰੀ ਦੁਨੀਆ ਵਿੱਚ ਚਮਕ ਸਕੇ।


ਇਸ ਦੇ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਟੀਵੀ 'ਤੇ ਦੇਖ ਰਹੇ ਸੀ ਕਿ ਚੰਦਰਮਾ  (Chandrayaan 3)  'ਤੇ ਖੋਜ ਕਾਰਜ ਲਈ ਚੰਦਰਯਾਨ-3 ਬਣਾਇਆ ਹੈ। ਸਾਡੇ ਵਿਗਿਆਨੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਚੰਦਰਯਾਨ-3 ਨੂੰ ਖੋਜ ਕਾਰਜ ਲਈ ਚੰਦਰਮਾ 'ਤੇ ਭੇਜਿਆ ਹੈ, ਜੋ ਭਲਕੇ ਚੰਦਰਮਾ 'ਤੇ ਪਹੁੰਚ ਜਾਵੇਗਾ। ਇਸ ਲਈ ਅਸੀਂ ਸਕੂਲ ਦੇ ਅਧਿਆਪਕਾਂ ਨੂੰ ਹਵਨ ਅਰਦਾਸ ਕਰਨ ਦੀ ਬੇਨਤੀ ਕੀਤੀ, ਜਿਸ ਨੂੰ ਅਧਿਆਪਕਾਂ ਨੇ ਪ੍ਰਵਾਨ ਕਰ ਲਿਆ ਅਤੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਚੰਦਰਯਾਨ ਦੀ ਸਫਲਤਾ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਤਾਂ ਜੋ ਸਾਡੇ ਦੇਸ਼ ਦੇ ਵਿਗਿਆਨੀਆਂ ਦੀ ਮਿਹਨਤ ਸਫਲ ਹੋ ਸਕੇ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਉਮੀਦ ਹੈ ਕਿ ਸਾਡਾ ਦੇਸ਼ ਤਰੱਕੀ ਕਰੇਗਾ ਅਤੇ ਅੱਗੇ ਵਧੇਗਾ।


ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ 7 ਦਿਨ ਮੀਂਹ ਦਾ ਅਲਰਟ ਜਾਰੀ! ਮੌਸਮ ਵਿਭਾਗ ਦੀ ਚੇਤਾਵਨੀ 


(ਦਵਿੰਦਰ ਸ਼ਰਮਾ ਦੀ ਰਿਪੋਰਟ)