Punjab's Batala Crime News: ਪੰਜਾਬ ਦੇ ਬਟਾਲਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਇੱਕ ਪ੍ਰਾਈਵੇਟ ਕਲੀਨਿਕ ਚਲਾ ਰਹੇ ਵਿਅਕਤੀ ਨੂੰ ਲੱਤ ਵਿੱਚ ਦੋ ਗੋਲੀਆਂ ਮਾਰ ਕੇ ਜਖਮੀ ਕਰ ਦਿੱਤਾ ਗਿਆ। ਇਸਦੇ ਨਾਲ ਹੀ ਲੁਟੇਰੇ ਉਸਦੀ ਲਾਇਸੈਂਸੀ ਪਿਸਟਲ ਵੀ ਖੋਹ ਕੇ ਫਰਾਰ ਹੋ ਗਏ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਦੇਰ ਰਾਤ ਬਟਾਲਾ ਦੇ ਨੇੜਲੇ ਪਿੰਡ ਰੰਗੜ ਨੰਗਲ ਦੀ ਹੈ ਜਿੱਥੇ 2 ਲੁਟੇਰਿਆਂ ਵੱਲੋਂ ਸਰਬਜੀਤ ਨਾਮ ਦੇ ਵਿਅਕਤੀ ਨੂੰ ਲੱਤ ਵਿੱਚ ਦੋ ਗੋਲੀਆਂ ਮਾਰੀ ਗਈ ਅਤੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ। ਸਰਬਜੀਤ ਸਿੰਘ ਪਿੰਡ ਵਿੱਚ ਪ੍ਰਾਈਵੇਟ ਕਲੀਨਿਕ ਚਲਾਉਂਦਾ ਹੈ। ਫਿਲਹਾਲ ਉਸਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। 


ਜ਼ਖਮੀ ਸਰਬਜੀਤ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਕਲੀਨਿਕ 'ਤੇ ਸੀ ਜਦੋਂ ਦੋ ਲੋਕ ਹੱਥ ਵਿੱਚ ਪਿਸਤੌਲ ਲੈਕੇ ਆਏ ਤੇ ਉਸਨੂੰ ਧਮਕੀ ਦੇ ਕੇ ਕਿਹਾ ਕਿ ਜੇ ਉਸ ਨੇ ਆਪਣੀ ਜਾਨ ਬਚਾਉਣੀ ਹੈ ਤੇ ਤਾਂ ਜੋ ਕੁਝ ਵੀ ਉਸਦੇ ਕੋਲ ਹੈ ਉਹ ਉਹਨਾਂ ਨੂੰ ਦੇ ਦੇਵੇ। ਜਦੋਂ ਉਸਨੇ ਆਪਣੀ ਜਾਨ ਬਚਾਉਣ ਲਈ ਲੁਟੇਰਿਆਂ ਦਾ ਪਿਸਤੌਲ ਹੱਥ ਮਾਰਕੇ ਇੱਕ ਸਾਈਡ ਨੂੰ ਕੀਤਾ ਤੇ ਉਹਨਾਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜੋ ਉਸਦੀ ਲੱਤ ਵਿੱਚ ਲੱਗੀਆਂ। ਜਦੋ ਉਸਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾਉਣੀ ਚਾਹੀ ਤਾਂ ਲੁਟੇਰੇ ਉਸਦਾ ਪਿਸਤੌਲ ਖੋਹ ਕੇ ਫਰਾਰ ਹੋ ਗਏ। 


ਇਸ ਦੌਰਾਨ ਮੋਕੇ 'ਤੇ ਪਹੁੰਚੀ ਪੁਲਿਸ ਦੇ ਏ ਐਸ ਆਈ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕੀ ਗੋਲੀ ਚਲੀ ਹੈ। ਇਸ ਦੌਰਾਨ ਜਿਸ ਦੇ ਗੋਲੀ ਲੱਗੀ ਹੈ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਉਸਦੇ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਹਨ। ਉਹਨਾਂ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  


ਦੱਸ ਦਈਏ ਕਿ ਹਾਲ ਹੀ ਵਿੱਚ ਬਟਾਲਾ ਅਧੀਨ ਪੈਂਦੇ ਪਿੰਡ ਕੋਟਲਾ ਬੱਝਾ ਸਿੰਘ ਤੋਂ ਇੱਕ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਦੇਰ ਦੁਪਹਿਰੇ ਖੇਤਾਂ ਵਿੱਚੋਂ ਪਸ਼ੂਆਂ ਦਾ ਚਾਰਾ ਲੈਣ ਗਏ 18 ਸਾਲਾਂ ਨੌਜਵਾਨ ਹਰਗੁਨ ਪ੍ਰੀਤ ਸਿੰਘ ਨੂੰ ਚਾਰ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ।  


ਇਹ ਵੀ ਪੜ੍ਹੋ: Batala Firing News: ਚਾਰਾ ਲੈਣ ਗਏ ਨੌਜਵਾਨ ਨੂੰ ਲੁੱਟਣ ਦੇ ਇਰਾਦੇ ਨਾਲ ਚਾਰ ਲੁਟੇਰਿਆਂ ਗੋਲੀ ਮਾਰ ਕੇ ਕੀਤਾ ਜ਼ਖ਼ਮੀ