Batala Stubble Burning News:  ਬਟਾਲਾ ਦੇ ਬੈਂਕ ਕਲੋਨੀ ਤੋਂ ਕੁਝ ਹੀ ਦੂਰੀ ਉੱਤੇ ਕਿਸੇ ਵੱਲੋਂ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਜਿਸ ਦੀ ਜਾਣਕਾਰੀ ਸਰਕਾਰੀ ਅਧਿਕਾਰੀ ਕਲਸਟਰ ਅਫ਼ਸਰ ਬਲਜਿੰਦਰ ਸਿੰਘ ਜੋਹਲ ਨੂੰ ਮਿਲੀ ਤੇ ਤੁਰੰਤ ਹਰਕਤ ਵਿੱਚ ਆਏ। ਬਲਜਿੰਦਰ ਸਿੰਘ ਨੇ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਅੱਗ ਬੁਝਾਉਣੀ ਚਾਹੀ ਪਰ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਮੌਕੇ ਉੱਤੇ ਫਾਇਰ ਬਿਰਗੇਡ ਨੂੰ ਬੁਲਾਉਣਾ ਪਿਆ। ਲੰਬੀ ਮੁਸ਼ੱਕਤ ਮਗਰੋਂ ਅੱਗ ਤੇ ਕਾਬੂ ਪਾਇਆ ਗਿਆ।


COMMERCIAL BREAK
SCROLL TO CONTINUE READING

ਸਰਕਾਰੀ ਅਧਿਕਾਰੀਆਂ ਵੱਲੋਂ ਪਟਵਾਰੀ ਕੋਲੋ ਰਿਪੋਰਟ ਮੰਗੀ ਗਈ ਹੈ ਕੀ ਇਹ ਜ਼ਮੀਨ ਕਿਸਦੀ ਹੈ ਅਤੇ ਨਾਲ ਹੀ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।


ਇਹ ਵੀ ਪੜ੍ਹੋ: Punjab Stubble Burning: ਪੰਜਾਬ 'ਚ ਪਰਾਲੀ ਸਾੜਨ ਦਾ ਸਿਲਸਿਲਾ ਰੁਕਿਆ ਨਹੀਂ, 1515 ਮਾਮਲੇ, ਸੰਗਰੂਰ 'ਚ ਸਭ ਤੋਂ ਵੱਧ ਮਾਮਲੇ

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਨੂੰ ਅੱਗ ਲਗਾ ਕੇ ਜ਼ਮੀਨ ਦੀ ਗੁਣਵੱਤਾ ਨੂੰ ਖ਼ਰਾਬ ਨਾ ਕਰਨ। ਪਰਾਲੀ ਸਾੜਨ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। 
ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਪੰਜਾਬ ਵਿੱਚ ਪਰਾਲੀ ਸਾੜਨ (Stubble Burning) ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ 1515 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਤੱਕ ਪਰਾਲੀ ਸਾੜਨ ਦੀਆਂ 20978 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਦੋਂ ਕਿ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਗੰਭੀਰ ਅਤੇ ਬਹੁਤ ਮਾੜੀ ਸ਼੍ਰੇਣੀ ਵਿੱਚ ਰਿਹਾ। 


ਸੰਗਰੂਰ ਵਿੱਚ ਸਭ ਤੋਂ ਵੱਧ 397 ਥਾਵਾਂ ’ਤੇ ਪਰਾਲੀ (Stubble Burning)  ਨੂੰ ਅੱਗ ਲਗਾਈ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਇਸ ਸੀਜ਼ਨ ਵਿੱਚ ਹੁਣ ਤੱਕ ਸੰਗਰੂਰ ਵਿੱਚ ਪਰਾਲੀ ਸਾੜਨ ਦੇ 3604 ਮਾਮਲੇ ਸਾਹਮਣੇ ਆ ਚੁੱਕੇ ਹਨ। ਮੰਗਲਵਾਰ ਨੂੰ ਵੀ ਇੱਥੇ ਸਭ ਤੋਂ ਵੱਧ 397 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਬਰਨਾਲਾ 'ਚ 147, ਬਠਿੰਡਾ 'ਚ 129, ਮਾਨਸਾ 'ਚ 137, ਮੋਗਾ 'ਚ 97, ਪਟਿਆਲਾ 'ਚ 68, ਫਰੀਦਕੋਟ 'ਚ 69, ਫ਼ਿਰੋਜ਼ਪੁਰ 'ਚ 97 ਮਾਮਲੇ ਸਾਹਮਣੇ ਆਏ ਹਨ।


ਇਹ ਵੀ ਪੜ੍ਹੋ: Punjab News: ਨੰਬਰਦਾਰ ਨੂੰ ਪਰਾਲੀ ਨੂੰ ਅੱਗ ਲਾਉਣੀ ਪਈ ਮਹਿੰਗੀ, ਪਿੰਡ ਫਤਿਹਗੜ੍ਹ ਕੋਰੋਟਾਣਾ ਦਾ ਨੰਬਰਦਾਰ ਮੁਅੱਤਲ


(ਭੋਪਾਲ ਸਿੰਘ ਦੀ ਰਿਪੋਰਟ)