Bhakra Dam Photos: ਭਾਖੜਾ ਡੈਮ ਵੀ ਤਿਰੰਗੇ ਵਿੱਚ ਆਇਆ ਨਜ਼ਰ, ਖੂਬਸੂਰਤ ਤੇ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲਿਆ
Bhakra Dam Photos: ਇੱਕ ਪਾਸੇ ਕੇਸਰੀ ਰੰਗ ਦੀ ਲਾਈਟ ਤੇ ਦੂਸਰੇ ਪਾਸੇ ਹਰੇ ਰੰਗ ਦੀ ਲਾਈਟ ਤੇ ਵਿਚਕਾਰ ਭਾਖੜਾ ਡੈਮ ਦੇ ਫਲੱਡ ਗੇਟ ਨਿਕਲ ਰਿਹਾ ਸਫੇਦ ਰੰਗ ਦਾ ਪਾਣੀ ਇੱਕ ਅਲੱਗ ਹੀ ਨਜ਼ਾਰਾ ਪੇਸ਼ ਕਰ ਰਿਹਾ ਹੈ।
Bhakra Dam Photos: ਪੂਰਾ ਦੇਸ਼ ਭਲਕੇ ਆਜ਼ਾਦੀ ਦਾ 76ਵਾਂ ਦਿਹਾੜਾ ਮਨਾਉਣ ਜਾ ਰਿਹਾ ਹੈ। ਹਰ ਸਾਲ 15 ਅਗਸਤ ਨੂੰ ਭਾਰਤ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ। ਅੱਜ ਦੇ ਦਿਨ 1947 ਵਿੱਚ ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲੀ ਸੀ। ਇਹ ਦਿਨ ਹਰ ਦੇਸ਼ ਵਾਸੀ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨੂੰ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੀ ਆਜ਼ਾਦੀ ਦੀ ਖੁਸ਼ੀ ਹੀ ਨਹੀਂ ਸਗੋਂ ਦੇਸ਼ ਲਈ ਜਾਨਾਂ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ ਦੇ ਸਮਰਪਣ ਅਤੇ ਬਲੀਦਾਨ ਨੂੰ ਵੀ ਯਾਦ ਕੀਤਾ ਜਾਂਦਾ ਹੈ।
ਰਸਮੀ ਤੌਰ 'ਤੇ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡਾ ਲਹਿਰਾਉਂਦਾ ਹੈ। ਇਸ ਮੌਕੇ ਅੱਜ ਬੀ ਬੀ ਐਮ ਬੀ ਵੱਲੋਂ ਭਾਖੜ੍ਹਾ ਡੈਮ ਨੂੰ ਤਿਰੰਗੇ ਝੰਡੇ ਦੇ ਰੰਗਾਂ ਵਿੱਚ ਲਾਈਟਾਂ ਲਗਾ ਕੇ ਵਿਸ਼ੇਸ਼ ਰੂਪ ਵਿੱਚ ਸਜਾਇਆ ਗਿਆ ਹੈ। ਦੱਸ ਦਈਏ ਕਿ 15 ਅਗਸਤ ਦੇ ਵਿਸ਼ੇਸ਼ ਮੌਕੇ 'ਤੇ ਬੀ ਬੀ ਐਮ ਬੀ ਵੱਲੋਂ ਭਾਖੜ੍ਹਾ ਡੈਮ ਨੂੰ ਦੇਸ਼ ਦੇ ਤਿਰੰਗੇ ਝੰਡੇ ਦੇ ਰੰਗਾਂ ਵਿੱਚ ਲਾਈਟਾਂ ਲਗਾ ਕੇ ਦੇਸ਼ ਦੀ 76ਵੀ ਆਜ਼ਾਦੀ ਦਿਵਸ ਦੇ ਮੌਕੇ ਤੇ ਸਜਾਇਆ ਗਿਆ ਹੈ।
ਇੱਕ ਪਾਸੇ ਕੇਸਰੀ ਰੰਗ ਦੀ ਲਾਈਟ ਤੇ ਦੂਸਰੇ ਪਾਸੇ ਹਰੇ ਰੰਗ ਦੀ ਲਾਈਟ ਤੇ ਵਿਚਕਾਰ ਭਾਖੜਾ ਡੈਮ ਦੇ ਫਲੱਡ ਗੇਟ ਨਿਕਲ ਰਿਹਾ ਸਫੇਦ ਰੰਗ ਦਾ ਪਾਣੀ ਇੱਕ ਅਲੱਗ ਹੀ ਨਜ਼ਾਰਾ ਪੇਸ਼ ਕਰ ਰਿਹਾ ਹੈ ।
ਇਹ ਵੀ ਪੜ੍ਹੋ: Bhakra Dam Flood Gate: ਪੰਜਾਬ 'ਚ ਫਿਰ ਵੱਜੀ ਖ਼ਤਰੇ ਦੀ ਘੰਟੀ! ਭਾਰੀ ਮੀਂਹ ਤੋਂ ਬਾਅਦ ਭਾਖੜਾ ਡੈਮ ਦੇ ਖੋਲ੍ਹੇ ਗਏ ਫਲੱਡ ਗੇਟ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਦੇਸ਼ ਦਾ ਗੌਰਵ ਕਹੇ ਜਾਂ ਵਾਲੇ ਭਾਖੜਾ ਡੈਮ ਨੂੰ ਵੀ ਅਜ਼ਾਦੀ ਦਿਵਸ ਦੇ ਮੌਕੇ ਤੇ ਤਿਰੰਗੇ ਨਾਲ ਸਜਾਇਆ ਗਿਆ ਹੈ ਡੈਮ ਤੇ ਤਿੰਨ ਰੰਗਾ ਦੀਆਂ ਲਾਈਟਾਂ ਇੱਕ ਪਾਸੇ ਹਰਾ ਵਿਚਕਾਰ ਚਿੱਟੇ ਤੇ ਓਥੋਂ ਨਿਕਲਦਾ ਸਫੇਦ ਪਾਣੀ ਤੇ ਤੀਸਰੇ ਪਾਸੇ ਕੇਸਰੀ ਰੰਗ ਇੱਕ ਵਿਲੱਖਣ ਹੀ ਨਜ਼ਾਰਾ ਪੇਸ਼ ਕਰਦਾ ਨਜ਼ਰ ਆਉਂਦਾ ਹੈ।
ਇਹ ਵੀ ਪੜ੍ਹੋ: Independence day 2023: ਇਸ ਸਾਲ ਦਾ ਆਜ਼ਾਦੀ ਦਿਵਸ ਹੋਵੇਗਾ ਬਹੁਤ ਖਾਸ! 1800 ਵਿਸ਼ੇਸ਼ ਮਹਿਮਾਨ ਹੋਣਗੇ ਸ਼ਾਮਿਲ, ਪੜ੍ਹੋ ਪੂਰਾ ਪ੍ਰੋਗਰਾਮ