Punjab Cabinet Meeting Decisions News Today: ਪੰਜਾਬ ਸਰਕਾਰ ਵੱਲੋਂ 'ਸਰਕਾਰ ਤੁਹਾਡੇ ਦੁਆਰ' ਦੀ ਪਹਿਲ ਦੇ ਤਹਿਤ ਅੱਜ ਯਾਨੀ ਬੁੱਧਵਾਰ ਨੂੰ ਜਲੰਧਰ ਵਿਖੇ ਕੈਬਨਿਟ ਮੀਟਿੰਗ ਕੀਤੀ ਗਈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Maan Latest news) ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਇਨ੍ਹਾਂ ਫੈਸਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਜਲੰਧਰ ਦੇ ਲੋਕਾਂ ਨੂੰ ਵੀ ਵੱਡੀ ਸੌਗਾਤ ਦਿੱਤੀ ਗਈ (Jalandhar News)। 


COMMERCIAL BREAK
SCROLL TO CONTINUE READING

ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Maan Latest news) ਨੇ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਜਲੰਧਰ 'ਚ ਹੋਈ ਜਿਮਨੀ ਚੋਣ 'ਚ ਪਾਰਟੀ ਨੂੰ ਸਮਰਥਨ ਦਿੱਤਾ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਮੌਕਾ ਦਿੱਤਾ। 


Punjab Cabinet Meeting Decisions News Today: ਪੰਜਾਬ ਕੈਬਨਿਟ ਮੀਟਿੰਗ 'ਚ ਲਏ ਗਏ ਵੱਡੇ ਫੈਸਲੇ 


ਆਬਕਾਰੀ ਵਿਭਾਗ ਵਿੱਚ 18 ਨਵੀਆਂ ਪੋਸਟਾਂ ਨੂੰ ਪ੍ਰਵਾਨਗੀ 


- ਸਰਕਾਰੀ ਆਯੁਰਵੈਦਿਕ ਕਾਲੇਜ ਪਟਿਆਲਾ, ਸਰਕਾਰੀ ਆਯੁਰਵੈਦਿਕ ਕਾਲੇਜ ਪਟਿਆਲਾ, ਸਰਕਾਰੀ ਆਯੁਰਵੈਦਿਕ ਹਸਪਤਾਲ, ਸਰਕਾਰੀ ਆਯੁਰਵੈਦਿਕ ਫਾਰਮੇਸੀ ਦਾ ਹੁਸ਼ਿਆਰਪੁਰ ਰਵਿਦਾਸ ਯੂਨੀਵਰਸਿਟੀ ਨਾਲ merge ਕਰ ਦਿੱਤਾ ਗਿਆ ਹੈ।  


- ਮਾਲ ਪਟਵਾਰੀ ਦੀਆਂ ਟਰੇਨਿੰਗ ਵਿੱਚ ਬਹੁਤ ਟਾਈਮ ਲੱਗਦਾ ਸੀ, ਲਗਭਗ ਡੇਡ੍ਹ ਸਾਲ ਲੱਗ ਜਾਂਦਾ ਸੀ ਤੇ ਉਹ ਡੇਡ੍ਹ ਸਾਲ ਵੀ ਉਨ੍ਹਾਂ ਦਾ ਪ੍ਰੋਬੇਸ਼ਨ ਪੀਰੀਅਡ ਵਿੱਚ ਹੀ ਗਿਣਿਆ ਜਾਂਦਾ ਸੀ  ਤੇ ਉਸਨੂੰ ਸਿਰਫ ਟਰੇਨਿੰਗ ਮੰਨ ਲਈ ਜਾਂਦੀ ਸੀ. ਪੰਜਾਬ ਸਰਕਾਰ ਵੱਲੋਂ ਇਸ ਨੂੰ ਬਦਲ ਕੇ ਟਰੇਨਿੰਗ ਦਾ ਸਮਾਂ ਇੱਕ ਸਾਲ ਕਰ ਦਿੱਤਾ ਗਿਆ ਹੈ ਪਰ ਉਹ ਇੱਕ ਸਾਲ ਉਨ੍ਹਾਂ ਦਾ probation period ਵਿੱਚ ਗਿਣਿਆ ਜਾਵੇਗਾ। 


- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧੀਨ ਪਸ਼ੂ ਪਾਲਣ ਵਿਭਾਗ ਦੇ 582 ਵੈਟਨਰੀ ਹਸਪਤਾਲ ਵਿੱਚ ਬਤੌਰ ਸਰਵਿਸ ਪ੍ਰੋਵਾਈਡਰ 497 ਸਫਾਈ ਸੇਵਕ ਕੰਮ ਕਰਦੇ ਹਨ. ਇਨ੍ਹਾਂ 'ਚ ਕੁਝ ਦੀਆਂ ਤਨਖ਼ਾਹ 6000 ਹੈ ਤੇ ਕੁਝ ਦੀਆਂ 12000 ਹੈ। ਹੁਣ ਸਫਾਈ ਸੇਵਕਾਂ ਦੀਆਂ ਸੇਵਾਵਾਂ 'ਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਗਿਆ ਹੈ ਤੇ 497 ਸੇਵਕਾਂ ਨੂੰ ਇੱਕੋ ਹੀ ਤਨਖ਼ਾਹ ਮਿਲੇਗੀ।  


- ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ PAU ਦੇ Master Cadre ਦੇ Scientists ਨੂੰ UGC ਦੇ ਮੁਤਾਬਕ ਸੋਧੇ ਹੋਏ ਤਨਖ਼ਾਹ ਸਕੇਲ ਦਿੱਤੇ ਜਾਣਗੇ। ਉਹ ਵਾਅਦਾ ਪੂਰਾ ਕਰਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਇਸ ਤੋਂ ਬਾਅਦ ਲੁਧਿਆਣਾ ਦੇ GADVASU ਯੂਨੀਵਰਸਿਟੀ ਦੀ ਬਾਰੀ ਹੋਵੇਗੀ। ਆਪਣਾ ਵਾਅਦਾ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਲੁਧਿਆਣਾ ਦੀ GADVASU ਯੂਨੀਵਰਸਿਟੀ ਵਿੱਚ ਵੀ Master ਜਾਂ Master Cadre ਦੇ ਬਰਾਬਰ ਦੇ ਜਿੰਨੇ ਵੀ ਮੁਲਾਜ਼ਮ ਨੇ ਉਨ੍ਹਾਂ ਨੂੰ UGC ਦੇ ਮੁਤਾਬਕ ਸੋਧੇ ਹੋਏ ਤਨਖ਼ਾਹ ਸਕੇਲ ਵਿੱਚ ਲੈ ਲਿਆ ਗਿਆ ਹੈ। "ਅਗਲੀ ਵਾਰੀ PTU ਦੀ ਹੋਵਗੀ," CM ਮਾਨ (Punjab CM Bhagwant Maan Latest news) ਨੇ ਕੀਤਾ ਵਾਅਦਾ। 


- ਮਾਨਸਾ ਦੇ ਗੋਵਿੰਦਪੁਰਾ ਵਿੱਚ ਬਿਜਲੀ ਵਾਸਤੇ ਜਮੀਨ ਹਾਸਿਲ ਕੀਤੀ ਗਈ ਸੀ ਉੱਥੇ Solar ਤੇ Renewal Energy ਵਾਸਤੇ ਮੰਜੂਰੀ ਦੇ ਦਿੱਤੀ ਗਈ ਹੈ। 


ਇਹ ਵੀ ਪੜ੍ਹੋ: Breaking News: ਅੰਮ੍ਰਿਤਸਰ ਤੋਂ ਅਗਵਾ ਹੋਈ ਬੱਚੀ ਦੀ ਮਿਲੀ ਲਾਸ਼; ਮਤਰੇਈ ਮਾਂ ਨੇ ਕੀਤਾ ਇਹ ਕਾਰਾ


- ਜਲੰਧਰ ਸ਼ਹਿਰ (Jalandhar News) ਨੂੰ ਚਮਕਾਉਣ ਲਈ 95 ਕਰੋੜ 16 ਲੱਖ ਰੁਪਏ ਅੱਜ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਨੂੰ ਟਰਾਂਸਫਰ ਕਰ ਦਿੱਤੇ ਗਏ ਹਨ। ਭਾਵੇਂ ਸੜਕਾਂ ਹੋਣ, ਸਟ੍ਰੀਟ ਲਾਈਟਾਂ ਹੋਣ, ਸੀਵਰੇਜ ਹੋਵੇ, ਨਵੀਆਂ ਸੜਕਾਂ ਬਣਾਉਣ ਦਾ ਕੰਮ ਹੋਵੇ ਜਾਂ ਕੂੜੇ ਦੇ ਢੇਰੇ ਨੂੰ ਠੀਕ ਕਰਨਾ ਹੋਵੇ, ਇਨ੍ਹਾਂ ਕੰਮਾਂ ਲਈ MP ਸੁਸ਼ੀਲ ਕੁਮਾਰ ਰਿੰਕੂ ਦੇ ਸੰਹੁ ਚੁੱਕਣ ਤੋਂ ਪਹਿਲਾਂ ਹੀ ਪਹਿਲੀ ਕਿਸ਼ਤ ਜਲੰਧਰ ਵਾਸੀਆਂ ਦੇ ਨਾਮ ਕਰ ਦਿੱਤੀ ਗਈ ਹੈ।  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕਿਹੜੇ-ਕਿਹੜੇ ਕੰਮਾਂ ਲਈ ਕਿੰਨੇ-ਕਿੰਨੇ ਪੈਸੇ ਹਨ ਉਸਦਾ ਵੇਰਵਾ ਬਾਅਦ ਵਿੱਚ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜਲੰਧਰ ਨੂੰ ਚਮਕਾਉਣ ਦਾ ਵਾਅਦਾ ਕੀਤਾ ਸੀ ਅਸੀਂ ਉਹ ਪੂਰਾ ਕਰਨਾ ਹੈ।  


- ਆਦਮਪੁਰ ਹਾਈਵੇ ਨੂੰ ਲੈ ਕੇ ਲੋਕਾਂ ਨੂੰ ਦਿੱਕਤ ਹੋ ਰਹੀ ਸੀ। ਇੱਥੇ ਦਾ ਠੇਕੇਦਾਰ ਭੱਜ ਗਿਆ ਸੀ ਜਿਸ ਕਰਕੇ ਕੰਮ ਅਧੂਰਾ ਰਹਿ ਗਿਆ ਸੀ।  ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਜਲੰਧਰ ਜਿਮਨੀ ਚੋਣ ਤੋਂ ਪਹਿਲਾਂ ਰੋਡਸ਼ੋਅ ਦੌਰਾਨ ਉਹ ਉੱਥੇ ਗਏ ਸਨ ਤੇ ਲੋਕਾਂ ਨੂੰ ਕਿਹਾ ਸੀ ਕਿ ਨਤੀਜਾ ਜੋ ਮਰਜੀ ਆਵੇ ਆਹ ਸੜਕ ਬਣਾਉਣਾ ਮੇਰੀ ਜਿੰਮੇਵਾਰੀ ਹੈ ਤਾਂ ਉਸ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਅੱਜ ਆਦਮਪੁਰ ਵਾਲੀ ਸੜਕ ਬਣਾਉਣ ਦਾ ਕੰਮ ਚਲਾਉਣ ਲੱਗੇ ਹਾਂ ਤੇ ਸਤੰਬਰ ਤੱਕ ਇਹ ਕੰਮ ਮੁਕੰਮਲ ਹੋ ਜਾਵੇਗਾ।  


ਇਹ ਵੀ ਪੜ੍ਹੋ: NIA Raid In Punjab: ਐਕਸ਼ਨ ਮੋਡ 'ਚ ਆਈ ਐਨਆਈਏ; ਪੰਜਾਬ ਸਮੇਤ ਅੱਜ 6 ਸੂਬਿਆਂ 'ਚ ਛਾਪੇਮਾਰੀ ਜਾਰੀ