Weather Update: ਪੰਜਾਬ ਤੇ ਚੰਡੀਗੜ੍ਹ 'ਚ ਅੱਜ ਸਵੇਰ ਤੋਂ ਹੀ ਠੰਡਾ ਮੌਸਮ ਹੋਇਆ ਪਿਆ ਹੈ  ਅਤੇ ਇਸ ਦੇ ਨਾਲ ਲੱਗ ਰਿਹਾ ਹੈ ਕਿ ਠੰਡ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਸ਼ਹਿਰਾਂ ਵਿੱਚ ਤਾਪਮਾਨ ਲਗਾਤਾਰ ਬਦਲ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ। ਇਹ ਆਮ ਨਾਲੋਂ 2.8 ਡਿਗਰੀ ਵੱਧ ਹੈ। ਹਾਲਾਂਕਿ ਹੁਣ ਰਾਤਾਂ ਠੰਡੀਆਂ ਹੋਣ ਲੱਗ ਪਈਆਂ ਹਨ। ਸੂਬੇ 'ਚ ਫਰੀਦਕੋਟ ਸਭ ਤੋਂ ਗਰਮ ਰਿਹਾ ਹੈ। ਇੱਥੇ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਹਵਾ ਪ੍ਰਦੂਸ਼ਣ ਦਾ ਪੱਧਰ ਕਾਫੀ ਵਧਿਆ
ਸੂਬੇ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਦੂਜੇ ਪਾਸੇ ਪਰਾਲੀ ਸਾੜਨ ਤੋਂ ਰੋਕਣ ਵਿੱਚ ਨਾਕਾਮ ਰਹੇ 397 ਨੋਡਲ ਅਫ਼ਸਰਾਂ ਅਤੇ ਸੁਪਰਵਾਈਜ਼ਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਗਈ ਹੈ।


ਇਹ ਵੀ ਪੜ੍ਹੋ: Punjab Chandigarh Weather: ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ 'ਚ ਆਈ ਭਾਰੀ ਗਿਰਾਵਟ, 6 ਸ਼ਹਿਰਾਂ 'ਚ AQI 300 ਨੂੰ ਪਾਰ 
 


ਉਨ੍ਹਾਂ ਪੁੱਛਿਆ ਹੈ ਕਿ ਸੂਚਨਾ ਮਿਲਣ ਦੇ ਬਾਵਜੂਦ ਖੇਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ। ਤਰਨਤਾਰਨ 130 ਅਤੇ ਅੰਮ੍ਰਿਤਸਰ 98 ਨੂੰ ਵੱਧ ਤੋਂ ਵੱਧ ਨੋਟਿਸ ਜਾਰੀ ਕੀਤੇ ਗਏ ਹਨ।


ਅਕਸਰ ਦੇਖਿਆ ਹੋਵੇਗਾ ਕਿ ਅਕਤੂਬਰ ਦੇ ਮਹੀਨੇ ਤੋਂ ਬਾਅਦ ਮੌਸਮ ਵਿੱਚ ਅਹਿਮ ਤਬਦੀਲੀਆਂ ਆਉਣ ਲੱਗਦੀਆਂ ਹਨ। ਇਸ ਦੌਰਾਨ ਗਰਮੀ ਦਾ ਅਸਰ ਘਟਣਾ ਸ਼ੁਰੂ ਹੁੰਦਾ ਹੈ ਅਤੇ ਠੰਢ ਹੌਲੀ-ਹੌਲੀ ਆਪਣਾ ਪ੍ਰਭਾਵ ਵਿਖਾਉਣ ਲੱਗਦੀ ਹੈ। ਸਵੇਰ ਅਤੇ ਸ਼ਾਮ ਨੂੰ ਹਵਾਵਾਂ ਠੰਢੀਆਂ ਹੋਣ ਲੱਗਦੀਆਂ ਹਨ ਅਤੇ ਦਿਨਾਂ ਵਿੱਚ ਤਾਪਮਾਨ ਹੌਲੀ-ਹੌਲੀ ਘਟਦਾ ਹੈ, ਜਿਸ ਨਾਲ ਮੌਸਮ ਸੁਹਾਵਣਾ ਮਹਿਸੂਸ ਹੁੰਦਾ ਹੈ। 


ਪੰਜਾਬ ਵਿੱਚ ਠੰਢ ਹੁਣ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਮੌਸਮ ਵਿਭਾਗ ਦੇ ਨਵੇਂ ਅਪਡੇਟ ਅਨੁਸਾਰ, ਅਗਲੇ ਕੁਝ ਦਿਨਾਂ ਵਿੱਚ ਸੂਬੇ ਵਿੱਚ ਠੰਢ ਦਾ ਪ੍ਰਭਾਵ ਵੱਧਣਾ ਸ਼ੁਰੂ ਹੋ ਜਾਵੇਗਾ। ਤਾਪਮਾਨ ਵਿੱਚ ਗਿਰਾਵਟ ਦੇ ਸੰਕੇਤ ਦਿੱਤੇ ਗਏ ਹਨ, ਜਿਸ ਨਾਲ ਸਵੇਰਾਂ ਅਤੇ ਰਾਤਾਂ ਵਿੱਚ ਹਵਾ ਠੰਡੀ ਹੋਵੇਗੀ। ਖਾਸ ਕਰਕੇ ਪੰਜਾਬ ਦੇ ਪਹਾੜੀ ਅਤੇ ਉੱਤਰੀ ਇਲਾਕਿਆਂ ਵਿੱਚ ਠੰਢ ਦਾ ਜ਼ੋਰ ਜ਼ਿਆਦਾ ਹੋਵੇਗਾ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਦੀ ਸੰਭਾਲ ਕਰਨ ਅਤੇ ਗਰਮ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾ ਰਹੀ ਹੈ, ਕਿਉਂਕਿ ਅਗਲੇ ਕੁਝ ਦਿਨ ਠੰਢੀ ਹਵਾਵਾਂ ਦੇ ਨਾਲ ਬਹੁਤ ਠੰਢੀ ਰਾਤਾਂ ਆ ਸਕਦੀਆਂ ਹਨ।


ਇਹ ਵੀ ਪੜ੍ਹੋ:  Kuldeep Dhaliwal: ਜ਼ਿਮਨੀ ਚੋਣਾਂ ਵਿੱਚ ਜਿੱਤ ਨੂੰ ਲੈ ਕੇ ਮੰਤਰੀ ਕੁਲਦੀਪ ਧਾਲੀਵਾਲ ਨੇ ਠੋਕਿਆ ਦਾਅਵਾ