Punjab Chandigarh Weather: ਪੰਜਾਬ ਅਤੇ ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਠੰਡ ਦਸਤਕ ਦੇਣ ਜਾ ਰਹੀ ਹੈ। ਐਤਵਾਰ ਨੂੰ ਪੰਜਾਬ ਦੇ ਤਾਪਮਾਨ 'ਚ 1 ਡਿਗਰੀ ਅਤੇ ਚੰਡੀਗੜ੍ਹ 'ਚ ਤਾਪਮਾਨ 2.2 ਡਿਗਰੀ ਘੱਟ ਗਿਆ। ਰਾਜਧਾਨੀ ਸਮੇਤ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2 ਡਿਗਰੀ ਵੱਧ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36.9 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੀ ਸਥਿਤੀ ਵਿੱਚ ਨਾ ਤਾਂ ਖੁਸ਼ਕ ਵਾਤਾਵਰਨ ਤੋਂ ਰਾਹਤ ਮਿਲੇਗੀ ਅਤੇ ਨਾ ਹੀ ਵਧਦੇ ਪ੍ਰਦੂਸ਼ਣ ਤੋਂ।


COMMERCIAL BREAK
SCROLL TO CONTINUE READING

ਚੰਡੀਗੜ੍ਹ ਦੇ ਸਾਰੇ ਸ਼ਹਿਰਾਂ ਵਿੱਚ ਤਾਪਮਾਨ ਲਗਾਤਾਰ ਬਦਲ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ। ਇਹ ਆਮ ਨਾਲੋਂ 2.8 ਡਿਗਰੀ ਵੱਧ ਹੈ। ਹਾਲਾਂਕਿ ਹੁਣ ਰਾਤਾਂ ਠੰਡੀਆਂ ਹੋਣ ਲੱਗ ਪਈਆਂ ਹਨ। ਸੂਬੇ 'ਚ ਫਰੀਦਕੋਟ ਸਭ ਤੋਂ ਗਰਮ ਰਿਹਾ ਹੈ। ਇੱਥੇ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Punjab Chandigarh Weather: ਪੰਜਾਬ ਤੇ ਚੰਡੀਗੜ੍ਹ 'ਚ ਅੱਜ ਵਧੀ ਠੰਡ, ਅੰਮ੍ਰਿਤਸਰ ਦਾ AQI 260 ਤੱਕ ਪਹੁੰਚਿਆ

ਪਰਾਲੀ ਸਾੜਨ ਦੇ 138 ਨਵੇਂ ਮਾਮਲੇ ਸਾਹਮਣੇ


ਇਸ ਦੌਰਾਨ ਪੰਜਾਬ ਵਿੱਚ ਐਤਵਾਰ ਨੂੰ ਪਰਾਲੀ ਸਾੜਨ ਦੇ 138 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ 32 ਘਟਨਾਵਾਂ ਨਾਲ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਸੰਗਰੂਰ ਵਿੱਚ 18, ਫਤਿਹਗੜ੍ਹ ਸਾਹਿਬ ਵਿੱਚ 17, ਜਦਕਿ ਪਟਿਆਲਾ ਵਿੱਚ 14 ਅਤੇ ਤਰਨਤਾਰਨ ਵਿੱਚ 13 ਘਟਨਾਵਾਂ ਸਾਹਮਣੇ ਆਈਆਂ ਹਨ।


ਹੁਣ ਤੱਕ ਪਰਾਲੀ ਸਾੜਨ ਦੀਆਂ 476 ਘਟਨਾਵਾਂ ਨਾਲ ਅੰਮ੍ਰਿਤਸਰ ਰਾਜ ਵਿੱਚ ਸਭ ਤੋਂ ਉੱਪਰ ਹੈ, ਇਸ ਤੋਂ ਬਾਅਦ ਤਰਨਤਾਰਨ ਵਿੱਚ 375, ਪਟਿਆਲਾ ਵਿੱਚ 250, ਸੰਗਰੂਰ ਵਿੱਚ 182 ਅਤੇ ਫ਼ਿਰੋਜ਼ਪੁਰ ਵਿੱਚ 208 ਘਟਨਾਵਾਂ ਵਾਪਰੀਆਂ ਹਨ।  ਸਵੇਰ ਅਤੇ ਸ਼ਾਮ ਨੂੰ ਹਵਾਵਾਂ ਠੰਢੀਆਂ ਹੋਣ ਲੱਗਦੀਆਂ ਹਨ ਅਤੇ ਦਿਨਾਂ ਵਿੱਚ ਤਾਪਮਾਨ ਹੌਲੀ-ਹੌਲੀ ਘਟਦਾ ਹੈ, ਜਿਸ ਨਾਲ ਮੌਸਮ ਸੁਹਾਵਣਾ ਮਹਿਸੂਸ ਹੁੰਦਾ ਹੈ। 


ਇਹ ਵੀ ਪੜ੍ਹੋ: Ferozepur Stubble Burning Case: ਫ਼ਸਲ ਦੀ ਕਟਾਈ ਤੋਂ ਬਾਅਦ ਕਿਸਾਨ ਪਰਾਲੀ ਨੂੰ ਲਗਾ ਰਹੇ ਅੱਗ! 150 ਕੇਸ ਦਰਜ