Punjab CM Bhagwant Mann on India in FIH Hockey World Cup 2023: ਭਾਰਤ ਵਿੱਚ ਚੱਲ ਰਹੇ ਹਾਕੀ ਵਰਲਡ ਕੱਪ 2023 ਵਿੱਚ ਮੇਜ਼ਬਾਨ ਟੀਮ ਦੇ ਖਿਡਾਰੀਆਂ ਨੇ ਸਪੇਨ ਨੂੰ ਹਰਾ ਕੇ ਅਤੇ ਆਪਣੇ ਸੱਭ ਤੋਂ ਵੱਡੇ ਪ੍ਰਤੀਯੋਗੀ ਇੰਗਲੈਂਡ ਦੇ ਖ਼ਿਲਾਫ਼ 0-0 ਨਾਲ ਮੈਚ ਖ਼ਤਮ ਕਰਕੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਸਪੇਨ ਨੂੰ ਸ਼ਾਨਦਾਰ ਪ੍ਰਦਰਸ਼ਨ ਸਦਕਾ 2-0 ਨਾਲ ਮਾਤ ਦਿੱਤੀ ਅਤੇ ਬਾਅਦ ਵਿੱਚ ਇੰਗਲੈਂਡ ਦੇ ਖਿਲਾਫ਼ ਮੈਚ ਬਰਾਬਰੀ 'ਤੇ ਰਿਹਾ। 


Punjab CM Bhagwant Mann on India in FIH Hockey World Cup 2023: 


ਇਸ ਵਾਰ ਭਾਰਤੀ ਹਾਕੀ ਟੀਮ ਨੂੰ ਸੋਨ ਤਮਗੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਹਾਕੀ ਵਰਲਡ ਕੱਪ 2023 ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਖਿਡਾਰੀ ਨੂੰ ਜਿੱਤਣ 'ਤੇ 80 ਲੱਖ ਰੁਪਏ ਦਿੱਤੇ ਜਾਣਗੇ।  


ਦੱਸਣਯੋਗ ਹੈ ਕਿ FIH Hockey World Cup 2023 ਦੀ ਸ਼ੁਰੂਆਤ 13 ਜਨਵਰੀ ਤੋਂ ਹੋਈ ਸੀ ਅਤੇ ਇਸ ਵਾਰ ਭਾਰਤੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹਨ। 


CM ਭਗਵੰਤ ਮਾਨ ਨੇ ਕਿਹਾ ਕਿ ''ਜੇਕਰ ਭਾਰਤੀ ਹਾਕੀ ਟੀਮ ਵਰਲਡ ਕੱਪ 2023 ਵਿੱਚ ਸੋਨ ਤਮਗਾ ਜਿੱਤਦੀ ਹੈ ਤਾਂ ਉਹ ਪੰਜਾਬ ਦੇ ਹਰ ਖਿਡਾਰੀ ਨੂੰ 80 ਲੱਖ ਰੁਪਏ ਇਨਾਮ ਵੱਜੋਂ ਦੇਣਗੇ।'


ਇਹ ਵੀ ਪੜ੍ਹੋ: Zira Liquor factory news: CM ਭਗਵੰਤ ਮਾਨ ਦਾ ਵੱਡਾ ਐਲਾਨ, ਜ਼ੀਰਾ ਸ਼ਰਾਬ ਫੈਕਟਰੀ ਹੋਵੇਗੀ ਬੰਦ


ਇਸ ਦੌਰਾਨ, ਭਾਰਤੀ ਹਾਕੀ ਟੀਮ 48 ਸਾਲ ਪੁਰਾਣੇ ਵਿਸ਼ਵ ਕੱਪ ਸੋਨ ਤਮਗੇ ਦੇ ਸੋਕੇ ਨੂੰ ਖਤਮ ਕਰਨ ਲਈ ਜੋਸ਼ 'ਚ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕੀ ਭਾਰਤ ਨੇ ਹੁਣ ਤੱਕ ਮਹਿਜ਼ ਇੱਕ ਵਾਰ ਹੀ 1975 ਵਿੱਚ ਹਾਕੀ ਵਰਲਡ ਕੱਪ ਜਿੱਤਿਆ ਸੀ।  


ਦੱਸ ਦਈਏ ਕਿ ਇਸ ਵਾਰ ਵਿਸ਼ਵ ਕੱਪ 'ਚ ਭਾਰਤੀ ਟੀਮ ਵਿੱਚ 2021 ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ 12 ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨੇ ਓਲੰਪਿਕ ਵਿੱਚ ਭਾਰਤ ਨੂੰ ਕਾਂਸੀ ਤਮਗਾ ਜਿਤਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ।


ਇਹ ਵੀ ਪੜ੍ਹੋ: Chandigarh Mayor Election Result 2023: ਭਾਜਪਾ ਦੇ ਅਨੂਪ ਗੁਪਤਾ ਬਣੇ ਚੰਡੀਗੜ੍ਹ ਨੇ ਨਵੇਂ ਮੇਅਰ