ਸੁਖਬੀਰ ਬਾਦਲ ਦੇ “ਪਾਗਲ ਜਿਹਾ” ਵਾਲੇ ਬਿਆਨ `ਤੇ CM ਭਗਵੰਤ ਮਾਨ ਨੇ ਦਿੱਤੀ ਪ੍ਰਤੀਕ੍ਰਿਆ, ਕਿਹਾ `...ਦਿਮਾਗੀ ਸੰਤੁਲਨ ਖਰਾਬ`
Punjab CM Bhagwant Mann slams SAD`s Sukhbir Singh Badal news: ਲੋਕਾਂ ਵੱਲੋਂ ਇਸ ਵੀਡੀਓ `ਤੇ ਅਤੇ CM ਭਗਵੰਤ ਮਾਨ ਦੇ ਟਵੀਟ `ਤੇ ਵੱਖੋ-ਵੱਖ ਪ੍ਰਤੀਕ੍ਰਿਆਵਾਂ ਦਿੱਤੀਆਂ ਗਈਆਂ।
Punjab CM Bhagwant Mann slams SAD's Sukhbir Singh Badal news: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਯਾਨੀ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ “ਪਾਗਲ ਜਿਹਾ” ਵਾਲੇ ਬਿਆਨ 'ਤੇ ਟਿਪੱਣੀ ਦਿੱਤੀ ਗਈ। ਇਸ ਬਿਆਨ 'ਤੇ ਆਪਣੀ ਟਿੱਪਣੀ ਦਿੰਦਿਆਂ ਉਨ੍ਹਾਂ ਸੁਖਬੀਰ ਬਾਦਲ ਦੀ ਵੀਡਿਓ ਸਾਂਝੀ ਕੀਤੀ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ "ਆਹ ਦੇਖੋ ਪੰਜਾਬੀਓ... ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ... ਬਾਦਲ ਵੀ ਸਾਹਬ... ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ...ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ... ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ…"
ਇਸੇ ਵੀਡੀਓ ਨੂੰ ਸਾਂਝਾ ਕਰਦਿਆਂ, ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, "ਸੁਖਬੀਰ ਸਿੰਘ ਬਾਦਲ ਜੀ, ਆਪਣੀ ਪਾਰਟੀ ਦਾ ਭੋਗ ਪਾਉਣ ਤੋਂ ਬਾਅਦ ਹਾਲੇ ਵੀ ਤੁਸੀਂ ਹੰਕਾਰ ਵਿੱਚ ਹੋ? ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਭਗਵੰਤ ਮਾਨ ਜੀ ਸਭ ਤੋ ਵੱਧ ਪਸੰਦ ਕੀਤੇ ਜਾਣ ਵਾਲੇ ਨੇਤਾ ਹਨ। ਤੁਸੀਂ ਸ. ਮਾਨ ਜੀ ਨੂੰ ਮੰਦਾ ਨਹੀਂ ਬੋਲਿਆ ਸਗੋਂ ਪੰਜਾਬ ਦੇ ਲੋਕਾਂ ਦਾ ਨਿਰਾਦਰ ਕੀਤਾ ਹੈ ਜੋ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।"
ਇਹ ਵੀ ਪੜ੍ਹੋ: New Zealand Recession news: 2020 ਤੋਂ ਬਾਅਦ ਪਹਿਲੀ ਵਾਰ ਨਿਊਜ਼ੀਲੈਂਡ ਵੇਖ ਰਿਹਾ ਹੈ ਆਰਥਿਕ ਮੰਦੀ!
ਇਸੇ ਤਰ੍ਹਾਂ ਪੰਜਾਬ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ "ਲੋਕਪ੍ਰਿਅਤਾ ਅਤੇ ਇਤਿਹਾਸਕ ਫ਼ਤਵੇ ਵਾਲੇ ਮੁੱਖ ਮੰਤਰੀ ਬਾਰੇ ਅਜਿਹੀ ਭੱਦੀ ਭਾਸ਼ਾ ਵਰਤੀ ਜਾ ਰਹੀ ਹੈ, ਇਹ ਪੰਜਾਬ ਦੇ ਲੋਕਾਂ ਦਾ ਸ਼ਰਮਨਾਕ ਅਪਮਾਨ ਹੈ।"
ਇਸ ਤੋਂ ਇਲਾਵਾ ਕਈ ਲੋਕਾਂ ਵੱਲੋਂ ਇਸ ਵੀਡੀਓ 'ਤੇ ਅਤੇ CM ਭਗਵੰਤ ਮਾਨ ਦੇ ਟਵੀਟ 'ਤੇ ਵੱਖੋ-ਵੱਖ ਪ੍ਰਤੀਕ੍ਰਿਆਵਾਂ ਦਿੱਤੀਆਂ ਗਈਆਂ। ਕਈ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦੀ ਉਨ੍ਹਾਂ ਦੇ ਸ਼ਬਦਾਵਲੀ ਲਈ ਨਿੰਦਾ ਕੀਤੀ।
ਇਹ ਵੀ ਪੜ੍ਹੋ: NEET UG results 2023: ਮਲੇਰਕੋਟਲਾ ਦੇ ਇੱਕ ਦੁਕਾਨਦਾਰ ਦੀ ਧੀ ਨੇ ਨੀਟ ਵਿੱਚ ਹਾਸਿਲ ਕੀਤਾ AIR 4 ਰੈਂਕ
(For more news apart from Punjab CM Bhagwant Mann on SAD's Sukhbir Singh Badal's 'Pagal Jeha' remark news, stay tuned to Zee PHH)