Punjab News: CM ਮਾਨ ਦੀ ਲੁਧਿਆਣਾ ਨੂੰ ਸੌਗਾਤ! 50 ਟਰੈਕਟਰਾਂ ਨੂੰ ਵਿਖਾਈ ਹਰੀ ਝੰਡੀ, 25,000 ਲਾਭਪਾਤਰੀਆਂ ਨੂੰ ਦਿੱਤੇ ਸਰਟੀਫਿਕੇਟ
Punjab News: ਇਸ ਤੋਂ ਪਹਿਲਾਂ ਪਿਛਲੇ ਦਿਨੀਂ ਸੀ.ਐਮ ਮਾਨ ਨੇ SSF (ਰੋਡ ਸੇਫਟੀ ਫੋਰਸ) ਅਤੇ `ਟ੍ਰੈਫਿਕ ਹਾਕਸ` ਐਪ ਲਾਂਚ ਕੀਤੀ ਸੀ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ (CM Bhagwant Mann) ਮਾਨ ਪਿਛਲੇ ਦੋ ਦਿਨਾਂ ਤੋਂ ਲੁਧਿਆਣਾ ਦੌਰੇ 'ਤੇ ਹਨ। ਅੱਜ ਉਨ੍ਹਾਂ ਨੇ ਮਹਾਨਗਰ ਵਿੱਚ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਸੂਬੇ ਦੇ 25,000 ਲਾਭਪਾਤਰੀਆਂ ਨੂੰ ਭੁਗਤਾਨ ਸਰਟੀਫਿਕੇਟ ਵੀ ਵੰਡੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਰਾਜ ਪੱਧਰੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ. ਐਮ. ਏ. ਵਾਈ. ਸ਼ਹਿਰੀ) ਸਕੀਮ ਤਹਿਤ 101 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਿਸ ਨਾਲ ਗਰੀਬ ਸ਼ਹਿਰੀਆ (Poor Citizens) ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰਨ ਵਿਚ ਮਦਦ ਮਿਲੇਗੀ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ 25 ਹਜ਼ਾਰ ਗਰੀਬ ਸ਼ਹਿਰੀਆਂ ਨੂੰ ਆਪਣਾ ਘਰ ਬਣਾਉਣ ਲਈ 101 ਕਰੋੜ ਰੁਪਇਆ ਜਾਰੀ ਕੀਤਾ ਹੈ। ਇਸ ਵਿੱਚ ਪ੍ਰਤੀ ਪਰਿਵਾਰ 1.75 ਲੱਖ ਰੁਪਏ ਸਨਮਾਨ ਰਾਸ਼ੀ ਦੇ ਰੂਪ ਵਿੱਚ ਗਰੀਬ ਸ਼ਹਿਰੀਆਂ ਨੂੰ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਟੈਕਸ ਜਮਾਂ ਕਰਵਾ ਰਹੇ ਹਨ ਇਸ ਦੇ ਬਾਵਜੂਦ ਇਸਦੇ ਖ਼ਜਾਨੇ ਖਾਲੀ ਕਿਵੇਂ ਹੋ ਜਾਂਦੇ ਸਨ, ਇਹ ਪਤਾ ਨਹੀਂ ਲੱਗ ਰਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਜਾਨਾ ਖਾਲੀ ਹੋਣ ਦਾ ਰੋਣਾ ਰੋਣ ਵਾਲੀਆਂ ਪਿਛਲੀਆਂ ਸਰਕਾਰਾਂ ’ਤੇ ਤੰਜ਼ ਕਸਦਿਆਂ ਕਿਹਾ ਕਿ ਖ਼ਜਾਨਾ ਹੁਣ ਵੀ ਉਹੀ ਹੈ ਪਰ ਮੌਜੂਦਾ ਸਰਕਾਰ ਵੱਲੋਂ ਲੀਕੇਜ ਬੰਦ ਕਰ ਦਿੱਤੀ ਗਈ ਹੈ। ਮੰਤਰੀਆਂ/ਵਿਧਾਇਕਾਂ ਜਾਂ ਉਨਾਂ ਦੇ ਰਿਸਤੇਦਾਰਾਂ ਦੇ ਘਰਾਂ ’ਚ ਜਾਣ ਵਾਲੇ ਪੈਸੇ ਦਾ ਮੂੰਹ ਖ਼ਜਾਨੇ ਵੱਲ ਨੂੰ ਤੇ ਖਜਾਨੇ ਦਾ ਮੂੰਹ ਲੋਕਾਂ ਵੱਲ ਨੂੰ ਕਰ ਦਿੱਤਾ ਗਿਆ ਹੈ। ਜਿਸ ਸਦਕਾ ਹਰ ਆਏ ਦਿਨ ਲੋਕਾਂ ਨੂੰ ਨਵੀਂਆਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ। ਇਸ ਸਬੰਧੀ ਰਾਜ ਪੱਧਰੀ ਪ੍ਰੋਗਰਾਮ ਡਾ. ਮਨਮੋਹਨ ਸਿੰਘ ਸਟੇਡੀਅਮ ਪੀਏਯੂ ਵਿਖੇ ਕਰਵਾਇਆ ਗਿਆ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਸੀ.ਐਮ ਮਾਨ ਨੇ SSF (ਰੋਡ ਸੇਫਟੀ ਫੋਰਸ) ਅਤੇ 'ਟ੍ਰੈਫਿਕ ਹਾਕਸ' ਐਪ ਲਾਂਚ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ 50 ਟਰੈਕਟਰ ਨਿਗਮ ਨੂੰ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਚਾਇਤਾਂ ਨੂੰ ਵੀ ਟਰੈਕਟਰ ਦਿੱਤੇ ਜਾਣਗੇ। ਚਾਹੇ ਪਾਣੀ ਦੀ ਲੋੜ ਹੋਵੇ ਜਾਂ ਲੰਗਰ ਲਈ। ਟਰੈਕਟਰ ਦੇ ਨਾਲ ਪਾਣੀ ਦੀ ਟੈਂਕੀ ਵੀ ਦਿੱਤੀ ਜਾਵੇਗੀ। ਅਜਿਹੇ ਟਰੈਕਟਰ ਗਰੀਬਾਂ ਦੀ ਧਰਤੀ 'ਤੇ ਵੀ ਚੱਲ ਸਕਣਗੇ, ਜਿਨ੍ਹਾਂ ਕੋਲ ਟਰੈਕਟਰ ਇੱਕ ਸੁਪਨਾ ਹੈ।
ਇਹ ਵੀ ਪੜ੍ਹੋ: Ferozepur News: ਸਤਲੁਜ ਦਰਿਆ 'ਚ ਡੁੱਬਣ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ 101 ਕਰੋੜ ਰੁਪਏ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਇਕੱਠ ਸ਼ਕਤੀ ਪ੍ਰਦਰਸ਼ਨ ਨਹੀਂ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਹਰ ਵਿਅਕਤੀ ਨੂੰ ਰੋਟੀ, ਕੱਪੜਾ ਅਤੇ ਮਕਾਨ ਮਿਲੇ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੰਡਿਆ ਗਿਆ ਪੈਸਾ ਸਿਰਫ਼ ਜਨਤਾ ਦਾ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਟੈਕਸ ਤੋਂ ਆਉਣ ਵਾਲੀ ਰਕਮ ਨੂੰ ਜਨਤਾ ਵਿੱਚ ਵੰਡੇ। ਭਵਿੱਖ ਵਿੱਚ ਵੀ ਅਜਿਹੀਆਂ ਸਕੀਮਾਂ ਲਿਆਉਂਦੇ ਰਹਿਣਗੇ।
ਪੰਜਾਬ ਵਿੱਚ ਪਹਿਲੀ ਵਾਰ ਨਵਾਂ ਪੁਲਿਸ ਬਲ SSF (ਸੜਕ ਸੁਰੱਖਿਆ ਬਲ) ਬਣਾਇਆ ਗਿਆ ਹੈ। ਇਹ ਫੋਰਸ ਹਰ 20 ਕਿਲੋਮੀਟਰ 'ਤੇ ਮੌਜੂਦ ਰਹੇਗੀ। ਇਸ ਨਾਲ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਵੇਗੀ। ਪੰਜਾਬ ਵਿੱਚ ਹਰ ਰੋਜ਼ ਸੜਕ ਹਾਦਸਿਆਂ ਕਾਰਨ 14 ਮੌਤਾਂ ਹੁੰਦੀਆਂ ਹਨ ਅਤੇ ਜੇਕਰ ਅਸੀਂ ਚਾਰ-ਪੰਜ ਜਾਨਾਂ ਵੀ ਬਚਾ ਲਈਏ ਤਾਂ ਇੱਕ ਸਾਲ ਵਿੱਚ ਸੈਂਕੜੇ ਜਾਨਾਂ ਬਚਾ ਲਵਾਂਗੇ। ਇੰਨਾ ਹੀ ਨਹੀਂ ਇਸ ਫੋਰਸ ਨਾਲ ਪੁਲਿਸ ਵਿਭਾਗ 'ਤੇ ਬੋਝ ਵੀ ਘੱਟ ਜਾਵੇਗਾ।
ਇਹ ਵੀ ਪੜ੍ਹੋ: Canada Road Accident News: ਫਾਜ਼ਿਲਕਾ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ