Sadak Suraksha Force: ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਨੂੰ ਲੈ ਹੁਣ ਪੰਜਾਬ ਸਰਕਾਰ ਨੇ ਨਵਾਂ ਉਪਰਾਲਾ ਕੀਤਾ ਹੈ। ਦਰਅਸਲ ਹਾਲ ਹੀ ਵਿੱਚ ਪੰਜਾਬ ਸਰਕਾਰ ਸੜਕ ਹਾਦਸਿਆਂ ਨੂੰ ਰੋਕਣ ਲਈ 27 ਜਨਵਰੀ ਅੱਜ ਨੂੰ ਰੋਡ ਸੇਫਟੀ ਫੋਰਸ (Punjab Sadak Suraksha Force) ਸ਼ੁਰੂ ਕਰਨ ਜਾ ਰਹੀ ਹੈ। ਸੂਬੇ 'ਚ ਸੜਕ ਸੁਰੱਖਿਆ ਬਲ ਦੇ ਸ਼ੁਰੂ ਹੋਣ ਤੋਂ ਬਾਅਦ ਸੁਰੱਖਿਆ ਫੋਰਸ ਦੇ ਜਵਾਨ ਹਰ ਸਮੇਂ ਸੜਕਾਂ 'ਤੇ ਮੌਜੂਦ ਰਹਿਣਗੇ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਅੱਜ ਪੰਜਾਬ 'ਚ ਸੜਕ ਸੁਰੱਖਿਆ ਲਈ ਨਵੀਂ ਫੋਰਸ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਸਮੱਰਪਿਤ 'ਸੜਕ ਸੁਰੱਖਿਆ ਫੋਰਸ' (Punjab Sadak Suraksha Force)  ਕਰਨਗੇ। ਦਰਅਸਲ ਇਹ ਸਮਾਗਮ  ਜਲੰਧਰ ਦੇ PAP ਵਿਖੇ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ 144 ਹਾਈਟੈਕ ਗੱਡੀਆਂ ਬੇੜੇ 'ਚ  ਕੀਤੀਆਂ ਗਈਆਂ ਹਨ।ਸ਼ਾਮਿਲ SSF 'ਚ 5000 ਪੁਲਿਸ ਮੁਲਜ਼ਮ ਲੋਕਾਂ ਦੀ ਸੁਰੱਖਿਆ ਕਰਨਗੇ।


ਸੜਕ 'ਤੇ ਇਹ ਦੇਸ਼ ਦੀ ਸੱਭ ਤੋਂ ਹਾਈਟੈਕ ਫੋਰਸ (Punjab Sadak Suraksha Force)  ਵਜੋਂ ਜਾਣੀ ਜਾਵੇਗੀ। SSF ਹਰ 30 ਕਿਲੋਮੀਟਰ ਤੇ ਤੈਨਾਤ ਹੋਵੇਗੀ SSF ਦੀ ਗੱਡੀ ਸੜਕੀ ਹਾਦਸੇ 'ਚ ਹੁੰਦੀਆਂ ਮੌਤਾਂ ਨੂੰ ਘੱਟ ਕਰਨ 'ਚ ਕਾਰਗਰ ਸਾਬਿਤ ਹੋਵੇਗੀ। 


ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਵੀ ਕੀਤਾ ਹੈ ਕਿ ਅੱਜ ਦਾ ਦਿਨ ਪੰਜਾਬ ਦੇ ਇਤਿਹਾਸਕ ਦੇ ਪੰਨਿਆਂ 'ਚ ਦਰਜ ਹੋਵੇਗਾ...ਅੱਜ ਅਸੀਂ ਸੜਕ 'ਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ 'ਸੜਕ ਸੁਰੱਖਿਆ ਫੋਰਸ' ਸ਼ੁਰੂ ਕਰਨ ਜਾ ਰਹੇ ਹਾਂ...ਦੇਸ਼ 'ਚ ਸੜਕ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਕ ਲਈ ਸਮੱਰਪਿਤ ਇਹ ਪਹਿਲੀ ਫੋਰਸ ਹੋਵੇਗੀ....144 ਹਾਈਟੈਕ ਗੱਡੀਆਂ ਤੇ 5000 ਮੁਲਾਜ਼ਮ ਸੜਕ 'ਤੇ ਲੋਕਾਂ ਦੀ…



ਇਹ ਵੀ ਪੜ੍ਹੋ: Punjab Sadak Suraksha Force: ਕੀ ਹੈ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਬਲ ਸਕੀਮ? 27 ਜਨਵਰੀ ਨੂੰ ਹੋਵੇਗੀ ਸ਼ੁਰੂ

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜ਼ਖਮੀ ਹੋਏ ਲੋਕਾਂ ਦੀ ਮਦਦ ਲਈ ਫਰਿਸ਼ਤੇ ਸਕੀਮ (Punjab Sadak Suraksha Force) ਸ਼ੁਰੂ ਕੀਤੀ ਸੀ। ਇਸ ਤਹਿਤ ਸਰਕਾਰ ਨੇ 48 ਘੰਟਿਆਂ ਦੌਰਾਨ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਦਾ ਮੁਫ਼ਤ ਇਲਾਜ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। 


ਆਧੁਨਿਕ ਤਕਨੀਕ ਨਾਲ ਲੈਸ  (Punjab Sadak Suraksha Force) 
ਆਧੁਨਿਕ ਤਕਨੀਕ ਨਾਲ ਲੈਸ ਇਹ ਵਾਹਨ ਹਾਈਵੇਅ 'ਤੇ ਹਾਦਸਿਆਂ ਦਾ ਸ਼ਿਕਾਰ ਹੋਣ ਜਾਂ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਕਰਨ ਵਾਲਿਆਂ ਦੀ ਮਦਦ ਕਰਨਗੇ। ਇਹ ਪੁਲਿਸ ਵਾਹਨ ਵੈਬਕੈਮ, ਮੈਡੀਕਲ ਕਿੱਟ ਅਤੇ ਵਾਈ-ਫਾਈ ਨਾਲ ਵੀ ਲੈਸ ਹੋਣਗੇ। ਅਜਿਹੇ ਵਾਹਨਾਂ ਦੇ ਡਰਾਈਵਰਾਂ ਨੂੰ ਪਹਿਨਣ ਲਈ ਵਿਸ਼ੇਸ਼ ਕਿੱਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਦੀ ਪਛਾਣ ਨੂੰ ਆਸਾਨ ਬਣਾਇਆ ਜਾ ਸਕੇ।


ਸੂਬੇ ਵਿੱਚ ਐਸ.ਐਸ.ਐਫ ਦੀ ਸ਼ੁਰੂਆਤ ਤੋਂ ਬਾਅਦ ਸੂਬੇ ਦੀਆਂ ਸੜਕਾਂ 'ਤੇ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤੇ ਜਾਣਗੇ। ਸੁਰੱਖਿਆ ਬਲ ਦੇ ਜਵਾਨ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਜਲਦੀ ਹੀ ਹਸਪਤਾਲ ਪਹੁੰਚਾਉਣਗੇ ਤਾਂ ਜੋ ਸਮੇਂ ਸਿਰ ਲੋਕਾਂ ਦੀ ਜਾਨ ਬਚਾਈ ਜਾ ਸਕੇ।


ਪੰਜਾਬ ਵਿੱਚ ਹਰ ਸਾਲ ਹਜ਼ਾਰਾ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਬਹੁਤ ਸਾਰੇ ਲੋਕਾਂ ਦੀ ਜਾਨ ਇਸ ਕਰਕੇ ਜਾਂਦੀ ਹੈ ਕਿਉਂਕਿ ਉਹਾਨਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ। ਆਓ ਝਾਤ ਮਾਰਦੇ ਹਾਂ ਇੱਕ ਡਾਟੇ ਉੱਪਰ 

ਸਾਲ 2022
ਸਾਲ 2022 ਵਿੱਚ 5969 ਸੜਕ ਹਾਦਸੇ
ਸੜਕ ਹਾਦਸੇ ਵਿੱਚ 2610 ਲੋਕ ਜ਼ਖ਼ਮੀ
4578 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ
2021 ਨਾਲੋਂ 0.24 ਹਾਦਸਿਆਂ ਘਾਟਾ ਦਰਜ



ਸਾਲ 2021
ਸਾਲ 2021 ਵਿੱਚ 5871 ਸੜਕ ਹਾਦਸੇ
ਮੌਤਾਂ ਗਿਣਤੀ- 4589
ਲੋਕ ਜ਼ਖ਼ਮੀ-2032
ਰੇਟ-+17.7%



ਸਾਲ 2020



ਸਾਲ 2019



ਸਾਲ 2018



ਸਾਲ 2017



ਸਾਲ 2016

ਸਾਲ 2015


ਸਾਲ 2014



ਸਾਲ 2013



ਸਾਲ 2017



ਸਾਲ 2012