Patiala Bus Stand News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਅੱਜ ਪਟਿਆਲਾ ਦੇ ਨਵੇਂ ਬਣੇ ਬੱਸ ਸਟੈਂਡ ਦਾ ਉਦਘਾਟਨ ਕਰ ਦਿੱਤਾ ਹੈ। ਉਨ੍ਹਾਂ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਿਹਤ ਮੰਤਰੀ ਡਾ: ਬਲਬੀਰ ਸਿੰਘ ਤੇ ਹੋਰ ਵਿਧਾਇਕ ਤੇ ਆਗੂ ਮੌਜੂਦ ਸਨ। ਸੀ.ਐਮ.ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਲੰਬੇ ਸਮੇਂ ਬਾਅਦ ਵਿਕਾਸ ਕਾਰਜ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਅੱਜ ਲੱਗਦਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹੀ ਪ੍ਰਚਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਰੋਜਾਨਾ ਇੱਕ ਨਾ ਇੱਕ ਨਵੀਂ ਸਕੀਮ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਸਰਕਾਰ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਪੁੱਛ ਕੇ ਉਨ੍ਹਾਂ ਦਾ ਹੱਲ ਕਰ ਰਹੀ ਹੈ। ਲੋਕ ਕਹਿ ਰਹੇ ਹਨ ਕਿ 20 ਸਾਲਾਂ ਬਾਅਦ ਜੀਰੀ ਦੀ ਪਨੀਰੀ ਨਹਿਰ ਨੂੰ ਪਾਣੀ ਨਾਲ ਲਾਇਆ ਜਾ ਰਿਹਾ ਹੈ। ਸਾਫ ਨੀਅਤ ਕਾਰਨ ਹੀ ਸਭ ਕੁਝ ਹੋ ਰਿਹਾ ਹੈ।


ਇਹ ਵੀ ਪੜ੍ਹੋ: Maternity Leave: ਮਹਿਲਾ ਕਰਮਚਾਰੀਆਂ ਲਈ ਖੁਸ਼ਖਬਰੀ! ਹੁਣ ਇੰਨ੍ਹੇ ਮਹੀਨਿਆਂ ਦੀ ਹੋ ਸਕਦੀ ਹੈ ਮੈਟਰਨਿਟੀ ਲੀਵ

ਸੀਐਮ ਮਾਨ ਨੇ ਦੱਸਿਆ ਕਿ ਇਸ ਬੱਸ ਸਟੈਂਡ ਵਿੱਚ 45 ਕਾਊਂਟਰ ਹਨ ਅਤੇ ਇੱਥੋਂ 1500 ਬੱਸਾਂ ਰਵਾਨਾ ਹੋਣਗੀਆਂ। ਅਪਾਹਜ ਲੋਕਾਂ ਲਈ ਚਾਰ ਲਿਫਟਾਂ, ਰੈਂਪ ਅਤੇ ਪੌੜੀਆਂ ਹਨ। ਇਸ ਬੱਸ ਅੱਡੇ 'ਤੇ ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ। ਇਸ ਦੇ ਨਾਲ ਹੀ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਮਿਲਣਗੀਆਂ। ਮਾਨ ਨੇ ਕਿਹਾ ਕਿ ਪੁਰਾਣਾ ਬੱਸ ਸਟੈਂਡ ਵੀ ਬਣਿਆ ਰਹੇਗਾ ਅਤੇ ਹੁਣ ਨਵਾਂ ਵੀ ਚਾਲੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ ਕਰੀਬ 60 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 8.25 ਏਕੜ ਜ਼ਮੀਨ ਹੈ। ਬੱਸ ਸਟੈਂਡ ਦੇ ਚਾਲੂ ਹੋਣ 'ਤੇ ਆਉਣ ਵਾਲੀਆਂ ਕਮੀਆਂ ਨੂੰ ਵੀ ਦੂਰ ਕੀਤਾ ਜਾਵੇਗਾ।



ਸੀਐਮ ਮਾਨ ਨੇ ਕਿਹਾ ਕਿ ਡਰਾਈਵਰ-ਕੰਡਕਟਰਾਂ ਲਈ ਵਿਸ਼ੇਸ਼ ਰੈਸਟ ਹਾਊਸ ਬਣਾਏ ਗਏ ਹਨ। ਕਿਉਂਕਿ ਜ਼ਿਆਦਾ ਸੜਕ ਹਾਦਸੇ ਆਰਾਮ ਦੀ ਘਾਟ ਕਾਰਨ ਵਾਪਰਦੇ ਹਨ। ਇਸ ਕਾਰਨ ਉਨ੍ਹਾਂ ਦੇ ਆਰਾਮ ਅਤੇ ਭੋਜਨ ਨੂੰ ਪਹਿਲੀ ਤਰਜੀਹ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਬੱਸ ਸਟੈਂਡ ਵੀ ਬਣਾਏ ਜਾਣਗੇ।