ਲੁਧਿਆਣਾ ਪਹੁੰਚੀ CM ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ, ਮਾਂ ਬਗਲਾਮੁਖੀ ਮੰਦਿਰ ਚ ਹੋਈ ਨਤਮਸਤਕ
ਉਨ੍ਹਾਂ ਪੱਤਰਕਾਰਾਂ ਨਾਲ ਬਹੁਤੀ ਗੱਲ ਤਾਂ ਨਹੀਂ ਕੀਤੀ ਬੱਸ ਇਨ੍ਹਾ ਹੀ ਕਿਹਾ ਕਿ ਉਹ ਅੱਜ ਇੱਥੇ ਆ ਕੇ ਕਾਫੀ ਖੁਸ਼ ਹੋਏ ਹਨ ਅਤੇ ਉਨ੍ਹਾ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ ਗਈ ਹੈ।
Punjab CM Bhagwant Mann's wife Dr Gupreet Kaur visits Ludhiana's Maa Baglamukhi temple: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਅੱਜ ਯਾਨੀ ਵੀਰਵਾਰ ਨੂੰ ਲੁਧਿਆਣਾ ਪੁੱਜੀ ਅਤੇ ਇਸ ਦੌਰਾਨ ਉਨ੍ਹਾਂ ਪੱਖੋਵਾਲ ਰੋਡ ਤੇ ਸਥਿਤ ਮਾਂ ਬਗਲਾਮੁਖੀ ਦੇ ਦਰਸ਼ਨ ਕੀਤੇ। ਦੱਸ ਦਈਏ ਕਿ ਮਾਂ ਬਗਲਾਮੁਖੀ ਦੇ ਮੰਦਿਰ 'ਚ ਸਲਾਨਾ ਧਾਰਮਿਕ ਸਮਾਗਮ ਚੱਲ ਰਹੇ ਸਨ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਇੱਥੇ ਨਤਮਸਤਕ ਹੋਈ।
ਇਸ ਦੌਰਾਨ ਉਨ੍ਹਾਂ ਨੇ ਹਵਨ ਯੱਗ 'ਚ ਵੀ ਹਿਸਾ ਲਿਆ ਅਤੇ ਅਹੁਤੀਆ ਪਾ ਕੇ ਪੰਜਾਬ ਦੀ ਅਮਨ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੱਧੂ, ਅਤੇ ਰਜਿੰਦਰ ਕੌਰ ਸ਼ੀਨਾ, ਚੌਧਰੀ ਮਦਨ ਲਾਲ ਬੱਗਾ ਅਤੇ ਹਰਦੀਪ ਮੁੰਡੀਆਂ ਵੀ ਮੌਜੂਦ ਸਨ।
ਇਸਦੇ ਨਾਲ ਹੀ ਡਾਕਟਰ ਗੁਰਪ੍ਰੀਤ ਕੌਰ ਨੇ ਮੰਦਿਰ ਦੇ ਦਰਸ਼ਨ ਕੀਤੇ ਅਤੇ ਆਪਣੀ ਸਪੀਚ ਦੌਰਾਨ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਗੱਲ ਕੀਤੀ।
ਇਹ ਵੀ ਪੜ੍ਹੋ: Turkey and Syria earthquake news: ਤੁਰਕੀ ਤੇ ਸੀਰੀਆ 'ਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ 15,000 ਤੋਂ ਵੱਧ
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਬਹੁਤੀ ਗੱਲ ਤਾਂ ਨਹੀਂ ਕੀਤੀ ਬੱਸ ਇਨ੍ਹਾ ਹੀ ਕਿਹਾ ਕਿ ਉਹ ਅੱਜ ਇੱਥੇ ਆ ਕੇ ਕਾਫੀ ਖੁਸ਼ ਹੋਏ ਹਨ ਅਤੇ ਉਨ੍ਹਾ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ ਗਈ ਹੈ।
ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਇਸ ਮੌਕੇ ਮੰਦਿਰ ਪ੍ਰਬੰਧਕਾਂ ਵੱਲੋਂ ਲਗਾਏ ਗਏ ਵਿਸ਼ੇਸ਼ ਮੈਡੀਕਲ ਕੈਂਪ 'ਚ ਵੀ ਹਿੱਸਾ ਲਿਆ ਅਤੇ ਕੈਂਪ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: Turkey Earthquake: ਤੁਰਕੀ 'ਚ ਭੂਚਾਲ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਪੰਜਾਬ ਦਾ ਸਿੱਖ ਕਾਰੋਬਾਰੀ
(For more news apart from Punjab CM Bhagwant Mann's wife Dr Gupreet Kaur visiting Ludhiana's Maa Baglamukhi temple, stay tuned to Zee PHH)