Harsimrat Kaur Badal on CM Bhagwant Mann: ਸੂਬੇ ’ਚ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ’ਚ ਸੀ ਤਾਂ ਹਮੇਸ਼ਾ ਨਸ਼ੇ ਲਈ ਪਿਛਲੀਆਂ ਅਕਾਲੀ ਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਉਂਦੀ ਸੀ। ਪਰ ਹੁਣ ਸੰਸਦ ’ਚ ਚੱਲ ਰਹੇ ਸਰਦ ਰੁੱਤ ਸੈਸ਼ਨ (Parliament Winter Session) ’ਚ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸੂਬੇ ’ਚ ਵੱਧ ਰਹੇ ਨਸ਼ੇ ਲਈ ਪੰਜਾਬ ਸਰਕਾਰ ਅਤੇ CM ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


COMMERCIAL BREAK
SCROLL TO CONTINUE READING

 


ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਨਿਯਮ 193 ਤਹਿਤ ਪੇਸ਼ ਪ੍ਰਸਤਾਵ ’ਤੇ ਦੇਸ਼ ’ਚ ਨਸ਼ੇ ਦੀ ਸਮੱਸਿਆ ਸਬੰਧੀ ਸਰਕਾਰ ਦੁਆਰਾ ਚੁੱਕੇ ਕਦਮਾਂ ਦੇ ਮੁੱਦੇ ’ਤੇ ਚਰਚਾ ਕੀਤੀ ਗਈ।


 


ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ (CM Bhagwant Singh Mann) 11 ਵਜੇ ਨਸ਼ੇ ਦੀ ਹਾਲਤ ’ਚ ਪਾਰਲੀਮੈਂਟ ’ਚ ਆਉਂਦਾ ਸੀ, ਉਹ ਹੁਣ ਸੂਬਾ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸੰਸਦ ਦੀ ਵੀਡੀਓਗ੍ਰਾਫ਼ੀ ਕਰਕੇ, ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ।


 


ਉਨ੍ਹਾਂ ਇਸ ਦੌਰਾਨ ਦੱਸਿਆ ਕਿ ਸੜਕਾਂ ’ਤੇ ਅਕਸਰ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਕੇ ਗੱਡ ਨਾ ਚਲਾਓ (Don’t drink and don’t drive) ਪਰ ਇੱਥੇ ਤਾਂ ਡਰਿੰਕ ਕਰਕੇ ਸੂਬਾ ਚਲਾਇਆ ਜਾ ਰਿਹਾ ਹੈ।


 


ਸੰਸਦ ’ਚ ਆਪਣੇ ਪੂਰੇ ਭਾਸ਼ਣ ’ਚ ਨਸ਼ੇ ਦੇ ਬਹਾਨੇ ਉਨ੍ਹਾਂ CM ਭਗਵੰਤ ਮਾਨ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਜਿੱਤਣ ਲਈ ਭਗਵੰਤ ਮਾਨ ਨੇ ਨਸ਼ਾ ਛੱਡਣ ਦੇ ਮੁੱਦੇ ’ਤੇ ਮਾਂ ਦੀ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਨਸ਼ਾ ਛੱਡਣ ਦੀ ਸਹੁੰ ਨੂੰ ਅਰਵਿੰਦ ਕੇਜਰੀਵਾਲ ਨੇ ਬਹੁਤ ਵੱਡੀ ਕੁਰਬਾਨੀ ਦੱਸਿਆ।


ਇਹ ਵੀ ਪੜ੍ਹੋ: ਪਿੰਡ ਮੂਸੇਵਾਲਾ ’ਚ ਸਾਬਕਾ CM ਚੰਨੀ ਦਾ ਪੁਲਿਸ ਨੇ ਸੰਮਨ ਸੌਂਪ ਕੇ ਕੀਤਾ ਸਵਾਗਤ!