Punjab Coal News: ਉੜੀਸਾ ਦੀਆਂ ਖਾਣਾਂ ਤੋਂ ਪੰਜਾਬ ਦੇ ਥਰਮਲ ਪਲਾਂਟਾਂ ਤੱਕ ਕੋਲਾ ਪਹੁੰਚਾਉਣ ਦਾ ਮਾਮਲਾ ਹੁਣ ਵਿਵਾਦ 'ਚ ਤਬਦੀਲ ਹੋ ਰਿਹਾ ਹੈ। ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਵੀਰਵਾਰ ਨੂੰ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜਾਂ ਤਾਂ ਪੰਜਾਬ ਮਹਾਨਦੀ ਕੋਲਫੀਲਡ ਲਿਮਟਿਡ ਤੋਂ ਕੋਲੇ ਦਾ ਆਪਣਾ ਕੋਟਾ ਚੁੱਕ ਲਵੇ, ਨਹੀਂ ਤਾਂ ਉਹ ਕਿਸੇ ਹੋਰ ਲੋੜਵੰਦ ਸੂਬੇ ਨੂੰ ਅਲਾਟ ਕਰ ਦਿੱਤਾ ਜਾਵੇਗਾ।


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਕੋਲਾ ਸਿੱਧਾ ਪੰਜਾਬ ਪਹੁੰਚਾਉਣ ਦੀ ਬਜਾਏ ਰੇਲ-ਜਹਾਜ਼-ਰੇਲ ਮਾਰਗ ਤੈਅ ਕੀਤਾ ਗਿਆ ਹੈ, ਜਿਸ ਦਾ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਨੂੰ ਕੋਲੇ ਦੀ ਢੋਆ-ਢੁਆਈ ਲਗਭਗ ਡੇਢ ਗੁਣਾ ਮਹਿੰਗੀ ਪਵੇਗੀ। 


ਰੇਲ-ਜਹਾਜ਼-ਰੇਲ (ਆਰ.ਐੱਸ.ਆਰ.) ਰੂਟ 'ਤੇ ਆਪਣੇ ਫੈਸਲੇ 'ਤੇ ਕਾਇਮ ਰਹਿੰਦਿਆਂ ਕੇਂਦਰ ਵੱਲੋਂ ਵੀਰਵਾਰ ਨੂੰ ਪੰਜਾਬ ਨੂੰ ਰਾਹਤ ਦਿੱਤੀ ਗਈ ਕਿ ਉਹ ਇਸ ਰੂਟ ਤਹਿਤ ਆਪਣੀ ਪਸੰਦੀਦਾ ਬੰਦਰਗਾਹ ਚੁਣ ਸਕਦਾ ਹੈ ਪਰ ਜੇਕਰ ਰੂਟ ਦਾ ਮੁਲਾਂਕਣ ਕੀਤਾ ਕਾਵੇ ਤਾਂ ਮੁੰਦਰਾ ਬੰਦਰਗਾਹ ਨੂੰ ਹੀ ਪੰਜਾਬ ਦਾ ਆਖਰੀ ਵਿਕਲਪ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਨੂੰ ਪਾਰਾਦੀਪ ਬੰਦਰਗਾਹ ਦੀ ਬਜਾਏ ਮੁੰਬਈ ਬੰਦਰਗਾਹ ਤੋਂ ਲੋਡ ਕਰਨ ਦਾ ਸੁਝਾਅ ਦਿੱਤਾ ਗਿਆ ਹੈ।


ਕੇਂਦਰ ਵੱਲੋਂ ਵੀਰਵਾਰ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਕੋਲੇ ਦੀ ਢੋਆ-ਢੁਆਈ ਲਈ ਰੇਲਵੇ ਤੋਂ ਵਾਧੂ ਰੈਕ ਨਹੀਂ ਲੈ ਸਕੇਗਾ ਕਿਉਂਕਿ ਇਸ ਨਾਲ ਦੂਜੇ ਸੂਬਿਆਂ ਨੂੰ ਮੁਸ਼ਕਲਾਂ ਹੋ ਸਕਦੀਆਂ ਹਨ। ਹਾਲਾਂਕਿ, ਬਿਜਲੀ ਮੰਤਰਾਲੇ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮੰਤਰਾਲਾ ਕਿਸੇ ਵਿਸ਼ੇਸ਼ ਬੰਦਰਗਾਹ ਰਾਹੀਂ ਆਵਾਜਾਈ ਨੂੰ ਲਾਜ਼ਮੀ ਨਹੀਂ ਬਣਾ ਰਿਹਾ ਹੈ, ਸਗੋਂ ਇਹ ਪੰਜਾਬ ਦਾ ਅਧਿਕਾਰ ਹੈ ਕਿ ਉਹ ਬੰਦਰਗਾਹ ਦੀ ਚੋਣ ਕਰੇ ਜਿਸ ਰਾਹੀਂ ਕੋਲਾ ਪ੍ਰਾਪਤ ਕੀਤਾ ਜਾ ਸਕੇ।


ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਫੇਕ


ਇਸ ਦੌਰਾਨ ਬਿਜਲੀ ਮੰਤਰਾਲੇ ਦਾ ਕਹਿਣਾ ਹੈ ਕਿ ਤਿੰਨ ਮੰਤਰਾਲਿਆਂ (ਬਿਜਲੀ, ਕੋਲਾ ਅਤੇ ਰੇਲਵੇ) ਦੇ ਸਬ-ਗਰੁੱਪ ਵੱਲੋਂ ਪੰਜਾਬ ਨੂੰ ਸਾਰੇ ਰੇਲ ਮਾਰਗਾਂ ਰਾਹੀਂ ਵਾਧੂ ਰੈਕ ਮੁਹੱਈਆ ਕਰਵਾਉਣ ਦਾ ਸੁਝਾਅ ਵੀ ਦਿੱਤਾ ਗਿਆ ਪਰ ਰੇਲਵੇ ਵਾਧੂ ਰੈਕ ਮੁਹੱਈਆ ਕਰਵਾਉਣ ਦੀ ਸਥਿਤੀ ਵਿੱਚ ਨਹੀਂ ਹੈ। 


ਰੇਲਵੇ ਦਾ ਕਹਿਣਾ ਹੈ ਕਿ ਰੇਲ ਰੂਟਾਂ ਦੇ ਵਿਅਸਤ ਹੋਣ ਅਤੇ ਰੈਕ ਦੀ ਘਾਟ ਕਾਰਨ, ਐਮਸੀਐਲ ਖੇਤਰ ਵਿੱਚ ਰੇਲ ਰੂਟ 'ਤੇ ਵਾਧੂ ਰੈਕ ਪ੍ਰਦਾਨ ਕਰਨਾ ਸੰਭਵ ਨਹੀਂ ਹੈ। ਦੂਜੇ ਪਾਸੇ ਬਿਜਲੀ ਮੰਤਰਾਲੇ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਸਾਲ ਪੰਜਾਬ ਨੂੰ ਕੋਲਾ ਖਾਣਾਂ ਤੋਂ ਰੋਜ਼ਾਨਾ 9.6 ਰੇਲਵੇ ਰੈਕ ਰਾਹੀਂ ਕੋਲੇ ਦੀ ਸਪਲਾਈ ਕੀਤੀ ਗਈ ਸੀ। ਇਸ ਸਾਲ ਰੈਕ ਦੀ ਘਾਟ ਦੇ ਬਾਵਜੂਦ ਪੰਜਾਬ ਨੂੰ ਰੋਜ਼ਾਨਾ 13.8 ਰੇਲਵੇ ਰੈਕ ਮੁਹੱਈਆ ਕਰਵਾਏ ਜਾ ਰਹੇ ਹਨ।


ਇਹ ਵੀ ਪੜ੍ਹੋ: Punjab News: ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜ ਰਹੀ ਹੈ ਸਰਕਾਰ; ਪਰ ਅਸਲੀਅਤ ‘ਚ…


(For more news apart from Punjab Coal, stay tuned to Zee PHH)