Punjab News: ਸੁਖਜਿੰਦਰ ਰੰਧਾਵਾ ਦਾ CM ਭਗਵੰਤ ਮਾਨ ਨੂੰ ਚੈਲੰਜ, `ਪਹਿਲਾਂ ਰਿਕਵਰੀ ਨੋਟਿਸ ਭੇਜਣ ਮੁੱਖ ਮੰਤਰੀ`
Punjab News: ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਖਿਲਾਫ਼ ਮਾਣਹਾਨੀ ਦਾ ਕੇਸ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟਵਿਟਰ `ਤੇ ਸਰਕਾਰਾਂ ਨਹੀਂ ਚਲਦੀਆਂ।
Punjab News: ਉੱਤਰ ਪ੍ਰਦੇਸ਼ ਦੇ ਮਸ਼ਹੂਰ ਗੈਂਗਸਟਰ ਮੁਖਤਾਰ ਅੰਸਾਰੀ (Mukhtar Ansari) ਦੀ ਪੈਰਵੀ 'ਤੇ ਖਰਚੇ ਗਏ 55 ਲੱਖ ਰੁਪਏ ਦੀ ਰਿਕਵਰੀ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ 'ਤੇ ਪੰਜਾਬ ਦੀ ਸਿਆਸਤ 'ਚ ਹਲਚਲ ਹੋ ਗਈ ਹੈ। ਇਸ ਦੌਰਾਨ ਹੁਣ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਟਵੀਟ ਕਰ ਬਿਆਨ ਦਿੱਤੇ ਜਾ ਰਹੇ ਹਨ। ਹੁਣ 55 ਲੱਖ ਰੁਪਏ ਦੀ ਵਸੂਲੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਬਿਆਨ 'ਤੇ ਕਾਂਗਰਸ ਨੇ ਤੰਜ਼ ਕਸਿਆ ਹੈ।
ਭਗਵੰਤ ਮਾਨ ਦੇ ਦਾਅਵੇ ਨੂੰ ਝੂਠ ਕਰਾਰ ਦਿੰਦਿਆਂ ਸਾਬਕਾ ਡਿਪਟੀ ਸੀਐਮ ਅਤੇ ਤਤਕਾਲੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ (Sukhjinder Randhawa)ਨੇ ਕਿਹਾ ਕਿ ਇਹ ਫੀਸ 55 ਲੱਖ ਨਹੀਂ ਸਗੋਂ 17.60 ਲੱਖ ਰੁਪਏ ਹੈ ਜੋ ਫੀਸਾਂ ਨਹੀਂ ਭਰੀਆਂ ਗਈਆਂ ਉਨ੍ਹਾਂ ਦੀ ਵਸੂਲੀ ਕਿਉਂ?
ਇਹ ਵੀ ਪੜ੍ਹੋ: Delhi News: PM ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ ਉੱਡਦਾ ਦਿਖਿਆ ਡਰੋਨ, ਤਲਾਸ਼ 'ਚ ਲੱਗੀਆਂ SPG ਤੇ ਪੁਲਿਸ ਏਜੰਸੀਆਂ
ਇਸ ਤੋਂ ਬਾਅਦ ਸੁਖਜਿੰਦਰ ਰੰਧਾਵਾ (Sukhjinder Randhawa)ਨੇ ਪ੍ਰੈਸ ਕਾਨਫਰੰਸ ਕਰਕੇ CM ਭਗਵੰਤ ਮਾਨ ਨੂੰ ਚੈਲੰਜ ਕਰਕੇ ਕਿਹਾ ਕਿ ਮੈਨੂੰ ਨੋਟਿਸ ਭੇਜਿਆ ਜਾਵੇ ਤਾਂ ਮੈਂ ਜਵਾਬ ਦੇਵਾਂਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਖਿਲਾਫ਼ ਮਾਣਹਾਨੀ ਦਾ ਕੇਸ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟਵਿਟਰ 'ਤੇ ਸਰਕਾਰਾਂ ਨਹੀਂ ਚਲਦੀਆਂ। ਰੰਧਾਵਾ ਨੇ ਕਿਹਾ ਕਿ ਸਾਡੇ ਪਰਿਵਾਰ ਦਾ ਇਤਿਹਾਸ ਹੈ, ਇਸ ਨੂੰ ਅਬਦਾਲੀ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 16 ਡੀਜੀਪੀ ਹਨ ਪਰ ਅਜੇ ਤੱਕ ਕੋਈ ਰੈਗੂਲਰ ਡੀਜੀਪੀ ਨਿਯੁਕਤ ਨਹੀਂ ਕੀਤਾ ਗਿਆ।
ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦੇ ਸਮਰਥਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (AmarinderSinghRajaWarring) ਨੇ ਪ੍ਰੈੱਸ ਕਾਨਫਰੰਸ ਕਰਕੇ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਵੜਿੰਗ ਨੇ ਮਾਨ ਸਰਕਾਰ ਨੂੰ 'ਮਸ਼ਹੂਰੀ ਵਾਲੀ ਸਰਕਾਰ' ਦੱਸਿਆ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਇਸ ਦਿਨ ਤੋਂ ਮਾਨਸੂਨ ਮੁੜ ਦੇ ਸਕਦਾ ਹੈ ਦਸਤਕ! ਜਾਣੋ ਆਪਣੇ ਸ਼ਹਿਰ ਦਾ ਹਾਲ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ 'ਚੋਂ ਨਸ਼ਾ ਤਸਕਰੀ ਦੇ ਦਾਅਵੇ ਤਾਂ ਕਰਦੀ ਸੀ ਪਰ ਉਹ ਖੁਦ ਇਸ ਮਾਮਲੇ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਮਸ਼ਹੂਰ ਹਸਤੀਆਂ ਵਾਲੀ ਸਰਕਾਰ ਵੀ ਕੁਝ ਨਹੀਂ ਕਰ ਸਕੀ। ਜਦੋਂ ਸਰਕਾਰ ਕਾਨੂੰਨ ਦੇ ਮੁੱਦੇ 'ਤੇ ਫੇਲ ਹੋ ਜਾਂਦੀ ਹੈ ਤਾਂ ਉਹ ਅੰਸਾਰੀ ਦਾ ਮੁੱਦਾ ਚੁੱਕ ਲੈਂਦੇ ਹਨ। ਕਿਸਾਨ ਚਿੰਤਤ ਹਨ। ਅਧਿਆਪਕਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਕੋਈ ਨਵੀਂ ਭਰਤੀ ਵੀ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਸਿਹਤ ਵਿਭਾਗ ਅਤੇ ਸਕੂਲ ਆਫ ਐਮੀਨੈਂਸ ਦੀਆਂ ਕਮੀਆਂ ਨੂੰ ਜਲਦੀ ਹੀ ਸਾਹਮਣੇ ਲਿਆਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਥਰਮਲ ਪਲਾਂਟ ਖਰੀਦਣਾ ਕੋਈ ਪ੍ਰਾਪਤੀ ਨਹੀਂ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਚੁਟਕੀ ਲੈਂਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਕਿਹਾ ਕਿ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਕਾਨੂੰਨ ਅਤੇ ਜਾਂਚ ਦੀ ਪ੍ਰਕਿਰਿਆ ਸਿੱਖਣੀ ਚਾਹੀਦੀ ਹੈ। ਦੂਜੇ ਪਾਸੇ ਸਾਬਕਾ ਡਿਪਟੀ ਸੀਐਮ ਅਤੇ ਤਤਕਾਲੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੈਂ ਟਵਿੱਟਰ-ਟਵਿੱਟਰ ਚਲਾਉਣ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਰ ਸੀਐਮ ਭਗਵੰਤ ਮਾਨ ਦੇ ਦੋਸ਼ਾਂ ਦਾ ਜਲਦੀ ਹੀ ਜਵਾਬ ਦੇਵਾਂਗਾ।
ਮਾਨ ਦੇ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਕਿਹਾ ਕਿ ਅਜਿਹੇ ਬਿਆਨ ਪ੍ਰਸ਼ਾਸਨ ਦੀ ਪ੍ਰਕਿਰਿਆ ਬਾਰੇ ਮਾਨ ਦੀ ਅਗਿਆਨਤਾ ਨੂੰ ਉਜਾਗਰ ਕਰਦੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਮੁੱਖ ਮੰਤਰੀ ਬਣੇ ਸਾਢੇ ਨੌਂ ਸਾਲ ਹੋ ਗਏ ਹਨ, ਜਦਕਿ ਮਾਨ ਨੇ ਅਜੇ ਡੇਢ ਸਾਲ ਵੀ ਪੂਰਾ ਨਹੀਂ ਕੀਤਾ ਹੈ। ਉਸ ਨੂੰ ਸ਼ਾਸਨ ਪ੍ਰਕਿਰਿਆਵਾਂ ਬਾਰੇ ਅਜਿਹੇ ਅਣਜਾਣ ਬਿਆਨ ਦੇਣ ਤੋਂ ਪਹਿਲਾਂ ਸਿੱਖਣਾ ਅਤੇ ਅਨੁਭਵ ਹਾਸਲ ਕਰਨਾ ਚਾਹੀਦਾ ਹੈ।