ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਖ਼ਿਲਾਫ਼ ਕਾਂਗਰਸ ਦਾ ਧਰਨਾ, ਮੰਤਰੀ ਖਿਲਾਫ਼ ਕਾਰਵਾਈ ਦੀ ਮੰਗ
ਫੌਜਾ ਸਿੰਘ ਖ਼ਿਲਾਫ਼ ਲੁਧਿਆਣਾ `ਚ ਕਾਂਗਰਸ ਦਾ ਧਰਨਾ, ਕਿਹਾ ਆਡੀਓ ਵਾਇਰਲ ਹੋਣ ਦੇ ਬਾਵਜੂਦ ਨਹੀਂ ਕੀਤੀ ਗਈ ਹੋਈ ਕਾਰਵਾਈ। `ਆਪ` ਦੀ ਕਹਿਣੀ ਅਤੇ ਕਥਨੀ `ਚ ਫਰਕ ਦੱਸਿਆ।
ਭਰਤ ਸ਼ਰਮਾ/ ਲੁਧਿਆਣਾ: ਆਮ ਆਦਮੀ ਪਾਰਟੀ ਦੇ ਆਗੂ ਫੌਜਾ ਸਿੰਘ ਦੇ ਖਿਲਾਫ ਕਾਂਗਰਸ ਨੇ ਮੋਰਚਾ ਖੋਲ੍ਹ ਦਿੱਤਾ ਹੈ ਅੱਜ ਪੰਜਾਬ ਭਰ 'ਚ ਕਾਂਗਰਸ ਵੱਲੋਂ ਫੌਜਾ ਸਿੰਘ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਾਜਪਾਲ ਦੇ ਨਾਂ ਮੰਗ ਪੱਤਰ ਦਿੱਤੇ ਜਾ ਰਹੇ ਹਨ। ਕਾਂਗਰਸ ਪਾਰਟੀ ਦੀ ਮੰਗ ਹੈ ਕਿ ਉਸ ਨੂੰ ਜਲਦ ਗ੍ਰਿਫਤਾਰ ਕਰਕੇ ਉਸ 'ਤੇ ਕਾਰਵਾਈ ਕੀਤੀ ਜਾਵੇ। ਲੁਧਿਆਣਾ 'ਚ ਵੀ ਕਾਂਗਰਸ ਦੀ ਲੀਡਰਸ਼ਿਪ ਵਲੋਂ ਅੱਜ ਡੀ. ਸੀ. ਦਫਤਰ ਬਾਹਰ ਧਰਨਾ ਲਾਇਆ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਸਵਾਲ ਖੜੇ ਕੀਤੇ। ਇਸ ਦੌਰਾਨ ਕਾਂਗਰਸ ਦੀ ਮਹਿਲਾ ਲੀਡਰਸ਼ਿਪ ਵੀ ਮੌਜੂਦ ਰਹੀ ਜਿਨ੍ਹਾਂ ਨੇ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਸਾਬਕਾ ਐਮ. ਐਲ. ਏ. ਰਾਕੇਸ਼ ਪਾਂਡੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਖੁਦ ਨੂੰ ਇਮਾਨਦਾਰ ਸਰਕਾਰ ਦੱਸਦੀ ਸੀ ਪਰ ਖੁਦ ਦੇ ਲੀਡਰ 'ਤੇ ਹੀ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਂਗਰਸ ਦੇ ਲੀਡਰਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਤੁਰੰਤ ਫੌਜਾ ਸਿੰਘ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਆਡੀਓ ਦੇ ਬਾਵਜੂਦ ਉਸ ਤੇ ਕਿਸੇ ਤਰਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾ ਕਿਹਾ ਕਿ ਫੌਜਾ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਆਪ ਇਸ 'ਤੇ ਜਵਾਬ ਦੇਵੇ।
ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਐਮ. ਐਲ. ਏ. ਨੇ ਸਫਾਈ ਦਿੰਦਿਆਂ ਕਿਹਾ ਕਿ ਵੇਹਲੇ ਬੰਦਿਆਂ ਦਾ ਕੰਮ ਧਰਨਾ ਲਾਉਣਾ ਹੁੰਦਾ ਹੈ ਵਿਧਾਨ ਸਭਾ 'ਚ ਵੀ ਇਹ ਕੰਮ ਨਹੀਂ ਕਰਨ ਦਿੰਦੇ ਸਨ, ਉਨ੍ਹਾਂ ਕਿਹਾ ਕਿ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਇਹ ਸੋਟਾ ਮਾਰਨ, ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਜੇਕਰ ਕੋਈ ਮੁਲਜ਼ਮ ਹੋਵੇਗਾ ਉਸ 'ਤੇ ਕਾਰਵਾਈ ਹੋਵੇਗੀ ਅਸੀਂ ਪਹਿਲਾਂ ਵੀ ਆਪਣੇ ਮੰਤਰੀ ਤੇ ਕਾਰਵਾਈ ਕੀਤੀ ਹੈ।
WATCH LIVE TV