ਕੱਚੇ ਤੌਰ `ਤੇ ਕੰਮ ਕਰ ਰਹੀ ਮਹਿਲਾ ਟੀਚਰ ਨੇ ਦਿੱਤਾ ਅਸਤੀਫ਼ਾ, CM ਮਾਨ ਨੂੰ ਕਿਹਾ, `ਮੇਰੀ ਤਨਖ਼ਾਹ ਗੁਜਰਾਤ `ਤੇ ਖ਼ਰਚ ਕਰ ਲਓ`
ਇਸ ਅਧਿਆਪਿਕਾ ਦੀ ਪਛਾਣ ਬਲਜਿੰਦਰ ਕੌਰ ਵਜੋਂ ਹੋਈ ਹੈ ਅਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨਸਭਾ ਹਲਕੇ ਵਿੱਚ ਲੰਮੇ ਸਮੇਂ ਤੋਂ ਈਜੀਐਸ ਵਲੰਟੀਅਰ ਦੀ ਸੇਵਾ ਨਿਭਾ ਰਹੀ ਹੈ।
Punjab contractual teachers news: ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਕੱਚੇ ਅਧਿਆਪਕ ਦੁਖੀ ਹਨ ਅਤੇ ਹੁਣ ਉਨ੍ਹਾਂ ਨੇ ਅਸਤੀਫ਼ੇ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸਣ ਯੋਗ ਹੈ ਕਿ ਇਹ ਅਸਤੀਫ਼ੇ ਕੁੱਝ ਵਿਲੱਖਣ ਹੀ ਹਨ। ਲੰਮੇ ਸਮੇਂ ਤੋਂ ਕੱਚੇ ਅਧਿਆਪਕ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਇਸ ਦੌਰਾਨ ਇੱਕ ਕੱਚੀ ਅਧਿਆਪਕਾ ਨੇ ਆਪਣੇ ਅਸਤੀਫ਼ੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਕਿ ਉਹ ਉਸ ਦੀ ਤਨਖ਼ਾਹ ਗੁਜਰਾਤ ਦੇ ਦੌਰਿਆਂ 'ਤੇ ਖ਼ਰਚ ਕਰ ਸਕਦੇ ਹਨ ਤਾਂ ਜੋ ਖ਼ਜਾਨੇ 'ਤੇ ਭਾਰ ਨਾ ਪਵੇ।
ਦੱਸ ਦਈਏ ਕਿ ਪੰਜਾਬ ਵਿੱਚ ਕੱਚੇ ਅਧਿਆਪਕ ਪੱਕੀ ਨੌਕਰੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਹੁਣ ਇੱਕ ਅਧਿਆਪਿਕਾ ਨੇ ਬੀਪੀਓ ਧੂਰੀ ਨੂੰ ਅਸਤੀਫ਼ਾ ਲਿਖਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਦੋਹਲੇ ਸਕੂਲ ਵਿੱਚ ਬਤੌਰ ਈਜੀਐਸ ਵਲੰਟੀਅਰ ਸੇਵਾ ਨਿਭਾ ਰਹੀ ਸੀ ਅਤੇ ਉਹ 18 ਸਾਲਾਂ ਤੋਂ ਧੂਰੀ (ਦੋਹਲਾ) ਵਿਖੇ ਸੇਵਾ ਨਿਭਾ ਰਹੀ ਸੀ।
ਇਸ ਅਧਿਆਪਿਕਾ ਦੀ ਪਛਾਣ ਬਲਜਿੰਦਰ ਕੌਰ ਵਜੋਂ ਹੋਈ ਹੈ ਅਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨਸਭਾ ਹਲਕੇ ਵਿੱਚ ਲੰਮੇ ਸਮੇਂ ਤੋਂ ਈਜੀਐਸ ਵਲੰਟੀਅਰ ਦੀ ਸੇਵਾ ਨਿਭਾ ਰਹੀ ਹੈ।
ਬਲਜਿੰਦਰ ਕੌਰ ਨੇ ਕਿਹਾ ਕਿ ਉਹ ਕੁੱਝ ਚਿਰ ਤੋਂ ਪ੍ਰੇਸ਼ਾਨ ਹੈ ਅਤੇ ਉਹ ਸਰਕਾਰ ਦੇ ਮਾੜੇ ਰਵਈਏ ਤੋਂ ਡਿਪਰੈਸ਼ਨ ਵਿਚ ਜਾ ਰਹੀ ਹੈ। ਉਸਨੇ ਇਹ ਵੀ ਕਿਹਾ ਕਿ ਉਸ ਦੀ ਤਨਖ਼ਾਹ 6000 ਰੁਪਏ ਪ੍ਰਤੀ ਮਹੀਨਾ ਹੈ ਅਤੇ ਉਸ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਬਲਜਿੰਦਰ ਨੇ ਕਿਹਾ ਕਿ 6000 ਰੁਪਏ ਦੀ ਤਨਖ਼ਾਹ ਨਾਲ ਉਨ੍ਹਾਂ ਦੇ ਘਰ ਵਿੱਚ 2 ਵਕਤ ਦੀ ਰੋਟੀ ਵੀ ਨਹੀਂ ਪਕਦੀ। ਇਸ ਕਰਕੇ ਉਹ ਬਹੁਤ ਪ੍ਰੇਸ਼ਾਨ ਰਹਿੰਦੀ ਹੈ।
ਹੋਰ ਪੜ੍ਹੋ: Sidhu Moosewala Murder Case: "ਹਿਰਾਸਤ 'ਚ ਨਹੀਂ" ਗੋਲਡੀ ਬਰਾੜ, ਯੂਟਿਊਬ 'ਤੇ ਇੱਕ ਇੰਟਰਵਿਊ 'ਚ ਵੱਡਾ ਦਾਅਵਾ
ਬਲਜਿੰਦਰ ਕੌਰ ਨੇ ਅਸਤੀਫ਼ੇ ਵਿੱਚ ਲਿਖਿਆ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਉਸ ਨੂੰ ਜੋ ਨਾ-ਮਾਤਰ ਤਨਖ਼ਾਹ ਮਿਲਦੀ ਹੈ, ਉਹ ਭਗਵੰਤ ਮਾਨ ਗੁਜਰਾਤ ਦੇ ਦੌਰਿਆਂ 'ਤੇ ਖ਼ਰਚ ਕਰ ਸਕਦੇ ਹਨ ਤਾਂ ਜੋ ਖ਼ਜ਼ਾਨੇ 'ਤੇ ਭਾਰ ਘਟ ਸਕੇ ਅਤੇ ਉਨ੍ਹਾਂ ਨੇ ਬੇਨਤੀ ਕੀਤੀ ਕਿ ਉਸਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਜਾਵੇ।
ਹੋਰ ਪੜ੍ਹੋ: ਫਿਲੌਰ ਦੇ ਪਿੰਡ ਮਨਸੂਰਪੁਰ 'ਚ ਵਾਪਰੀ ਬੇਅਦਬੀ ਦੀ ਘਟਨਾ, ਸਿਆਸੀ ਆਗੂਆਂ ਨੇ ਕੀਤੀ ਕੜੀ ਨਿੰਦਾ
(For more news related to Punjab's contractual teachers, stay tuned to Zee PHH)