Punjab Corona Update: ਪੰਜਾਬ `ਚ ਕੋਰੋਨਾ ਦਾ ਕਹਿਰ; 131 ਨਵੇਂ ਮਾਮਲੇ ਆਏ ਸਾਹਮਣੇ, 4 ਮਰੀਜ਼ਾਂ ਦੀ ਹੋਈ ਮੌਤ
Corona Cases Updates: ਪੰਜਾਬ `ਚ ਇਸ ਸਮੇਂ ਦੌਰਾਨ ਸਿਹਤ ਵਿਭਾਗ ਨੇ ਸੂਬੇ ਵਿੱਚ ਕੁੱਲ 3197 ਸੈਂਪਲ ਲਏ ਸਨ। ਸੂਬੇ `ਚ ਪਿਛਲੇ 24 ਘੰਟਿਆਂ ਦੌਰਾਨ 11 ਲੈਵਲ-2 ਕੋਰੋਨਾ ਪੀੜਤਾਂ ਨੂੰ ਆਕਸੀਜਨ `ਤੇ ਪਾ ਦਿੱਤਾ ਗਿਆ ਹੈ। ਜਦੋਂਕਿ ਇੱਕ ਮਰੀਜ਼ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਆਈਸੀਯੂ ਵਿੱਚ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ।
Punjab Corona Cases Updates: ਪੰਜਾਬ 'ਚ ਕੋਰੋਨਾ (Corona Cases) ਦੇ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਹੈ, ਉੱਥੇ ਹੀ ਹੁਣ ਸੂਬੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 2000 ਨੂੰ ਪਾਰ ਕਰ ਗਈ ਹੈ। ਰਿਪੋਰਟ ਦੇ ਅਨੁਸਾਰ ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 232 ਮਰੀਜ਼ ਠੀਕ ਹੋਣ ਨਾਲ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਕਮੀ ਆਈ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਦੌਰਾਨ, ਸੂਬੇ ਵਿੱਚ 131 ਨਵੇਂ ਮਰੀਜ਼ਾਂ ਦੀ ਵੀ ਪੁਸ਼ਟੀ ਹੋਈ ਹੈ। ਸੂਬੇ ਵਿੱਚ ਮਰਨ ਵਾਲੇ ਕੋਰੋਨਾ (Corona Cases)ਦੇ ਚਾਰ ਮਰੀਜ਼ਾਂ ਬਾਰੇ ਸਿਹਤ ਵਿਭਾਗ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ।
ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਜਿੱਥੇ ਐਤਵਾਰ ਨੂੰ ਸੂਬੇ 'ਚ ਕੋਰੋਨਾ (Corona Cases)ਮਰੀਜ਼ਾਂ ਦੀ ਗਿਣਤੀ 2000 ਦਾ ਅੰਕੜਾ ਪਾਰ ਕਰ ਗਈ ਸੀ, ਉੱਥੇ ਹੀ ਸੋਮਵਾਰ ਨੂੰ ਮਰੀਜ਼ਾਂ ਦੇ ਠੀਕ ਹੋਣ ਨਾਲ ਇਹ ਘੱਟ ਕੇ 1995 'ਤੇ ਆ ਗਈ। ਸੋਮਵਾਰ ਨੂੰ ਸੂਬੇ 'ਚ 1276 ਸੈਂਪਲ ਲਏ ਗਏ। ਜਾਂਚ ਦੇ ਆਧਾਰ 'ਤੇ, ਕੋਰੋਨਾ ਦੀ ਲਾਗ ਦਰ 10.27 ਪ੍ਰਤੀਸ਼ਤ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਸਮੇਂ ਸੂਬੇ ਦੇ ਵੱਖ-ਵੱਖ ਹਸਪਤਾਲਾਂ 'ਚ 33 ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ ਅਤੇ 14 ਮਰੀਜ਼ਾਂ ਨੂੰ ਗੰਭੀਰ ਦੇਖਭਾਲ ਪੱਧਰ-3 ਅਧੀਨ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: High Court : ਅੰਮ੍ਰਿਤਪਾਲ ਸਿੰਘ ਨੂੰ ਨਾਜਾਇਜ਼ ਹਿਰਾਸਤ 'ਚ ਰੱਖਣ ਵਾਲੀ ਪਟੀਸ਼ਨ ਖ਼ਾਰਿਜ
ਬੀਤੇ ਦਿਨੀ 207 ਨਵੇਂ ਕੇਸ ਆਉਣ ਤੋਂ ਬਾਅਦ ਸਰਗਰਮ (Corona Cases) ਕੋਰੋਨਾ ਮਰੀਜ਼ਾਂ ਦੀ ਗਿਣਤੀ 2101 ਹੋ ਗਈ ਹੈ। ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 11 ਲੈਵਲ-2 ਕੋਰੋਨਾ ਪੀੜਤਾਂ ਨੂੰ ਆਕਸੀਜਨ 'ਤੇ ਪਾ ਦਿੱਤਾ ਗਿਆ ਹੈ। ਜਦੋਂਕਿ ਇੱਕ ਮਰੀਜ਼ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਆਈਸੀਯੂ ਵਿੱਚ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ।