Punjab Coronavirus Update: ਪੰਜਾਬ `ਚ 411 ਨਵੇਂ ਕੇਸ ਆਏ ਸਾਹਮਣੇ ਤੇ ਜਲੰਧਰ ਵਿੱਚ ਇੱਕ ਦੀ ਮੌਤ
Punjab Coronavirus Update: ਹਰਿਆਣਾ ਵਿੱਚ ਪਿਛਲੇ 24 ਘੰਟਿਆਂ ਵਿੱਚ 1348 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਹੁਣ ਸੂਬੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 5468 ਹੋ ਗਈ ਹੈ। ਸੰਕਰਮਣ ਦੀ ਦਰ ਵੱਧ ਕੇ 13.82 ਫੀਸਦੀ ਹੋ ਗਈ ਹੈ। ਰਿਕਵਰੀ ਦਰ 98.48 ਹੈ ਅਤੇ ਮੌਤ ਦਰ 1 ਪ੍ਰਤੀਸ਼ਤ ਹੈ।
Punjab Coronavirus Update: ਪੰਜਾਬ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 8087 ਸੈਂਪਲਾਂ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਸੂਬੇ 'ਚ 411 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਚਾਰ ਮਰੀਜ਼ਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਨਾਲ ਸੂਬੇ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਕੁੱਲ ਗਿਣਤੀ 1995 'ਤੇ ਪਹੁੰਚ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 229 ਹੋ ਗਈ ਹੈ। ਜਲੰਧਰ 'ਚ ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ।
ਪੰਜਾਬ 'ਚ ਵੱਖ-ਵੱਖ ਹਸਪਤਾਲਾਂ ਵਿੱਚ 34 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ, 10 ਮਰੀਜ਼ਾਂ ਨੂੰ ਗੰਭੀਰ ਦੇਖਭਾਲ ਲੈਵਲ-3 ਵਿੱਚ ਰੱਖਿਆ ਗਿਆ ਹੈ। ਇਸ ਸਮੇਂ ਪੰਜਾਬ 'ਚ 4 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਜਦਕਿ ਲੈਵਲ-2 ਅਤੇ 3 ਦੇ 44 ਮਰੀਜ਼ ਆਕਸੀਜਨ ਸਪੋਰਟ 'ਤੇ ਹਨ।
ਜਾਣੋ ਜ਼ਿਲ੍ਹਿਆਂ ਦਾ ਹਾਲ
ਸਿਹਤ ਵਿਭਾਗ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 66 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਪਟਿਆਲਾ ਵਿੱਚ 44, ਲੁਧਿਆਣਾ ਵਿੱਚ 42, ਫਾਜ਼ਿਲਕਾ ਵਿੱਚ 41, ਬਠਿੰਡਾ ਵਿੱਚ 28, ਨਵਾਂਸ਼ਹਿਰ ਵਿੱਚ 23, ਜਲੰਧਰ ਵਿੱਚ 22, ਹੁਸ਼ਿਆਰਪੁਰ ਵਿੱਚ 20, ਫ਼ਿਰੋਜ਼ਪੁਰ ਵਿੱਚ 18, ਮੁਕਤਸਰ ਅਤੇ ਸੰਗਰੂਰ ਵਿੱਚ 17-17, ਰੋਪੜ ਵਿੱਚ 15, ਅੰਮ੍ਰਿਤਸਰ ਵਿੱਚ 13, ਮੋਗਾ ਵਿੱਚ 11, ਫਰੀਦਕੋਟ ਵਿੱਚ 9, ਬਰਨਾਲਾ ਅਤੇ ਗੁਰਦਾਸਪੁਰ ਵਿੱਚ 7-7, ਮਾਨਸਾ ਵਿੱਚ 4, ਫਤਿਹਗੜ੍ਹ ਸਾਹਿਬ ਵਿੱਚ 3, ਪਠਾਨਕੋਟ ਵਿੱਚ 2, ਕਪੂਰਥਲਾ ਵਿੱਚ 1-1 ਅਤੇ ਮਲੇਰਕੋਟਲਾ ਵਿੱਚ ਨਵੇਂ ਮਰੀਜ਼ ਦੀ ਪੁਸ਼ਟੀ ਹੋਈ ਹੈ।
ਭਾਵੇਂ ਪੂਰੇ ਸੂਬੇ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਮੋਹਾਲੀ 'ਚ ਮਹਾਮਾਰੀ ਦਾ ਪ੍ਰਕੋਪ ਜ਼ਿਆਦਾ ਹੈ। ਮੁਹਾਲੀ ਵਿੱਚ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ, ਮੁਹਾਲੀ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ। ਮੁਹਾਲੀ 'ਚ ਪਿਛਲੇ 24 ਘੰਟਿਆਂ 'ਚ 50 ਤੋਂ ਵੱਧ ਕੋਰੋਨਾ ਪੀੜਤ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।