Punjab Diarrhoea news: ਪੰਜਾਬ ਦੇ ਵਿੱਚ ਹੜ੍ਹ ਤੋਂ ਬਾਅਦ ਹੁਣ ਡਾਇਰੀਆ ਦਾ ਖਤਰਾ, ਲਗਾਤਾਰ ਵਧ ਰਹੇ ਮਾਮਲੇ
Punjab Diarrhoea cases: ਡਾਇਰੀਆ ਮਰੀਜ਼ਾਂ ਦੇ ਲਈ ਮਾਹਿਰ ਡਾਕਟਰਾਂ ਨੇ ਕੁਝ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ ਹੈ।
Punjab Diarrhoea cases news: ਪੰਜਾਬ ਦੇ ਵਿੱਚ ਬੀਤੇ ਦਿਨੀਂ ਆਏ ਹੜ੍ਹ ਕਾਰਨ 14 ਜ਼ਿਲ੍ਹਿਆਂ ਦੇ 1422 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਹੜ੍ਹ ਕਰਕੇ 35 ਲੋਕਾਂ ਦੀ ਮੌਤ ਦੀ ਸਰਕਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ। ਇਸ ਦੌਰਾਨ 15 ਲੋਕ ਜਖਮੀ ਹਨ ਅਤੇ 3 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਹੜ੍ਹਾਂ ਤੋਂ ਬਾਅਦ ਹੁਣ ਸਿਹਤ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਇੰਫੈਕਸ਼ਨ ਅਤੇ ਪਾਣੀ ਤੋਂ ਲੱਗਣ ਵਾਲੀਆਂ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।
ਇਸ ਦੌਰਾਨ ਲੋਕ ਡੇਂਗੂ, ਮਲੇਰੀਆ ਦੇ ਨਾਲ ਡਾਇਰੀਆ ਵਰਗੀ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਕੱਲੇ ਮੁਹਾਲੀ ਦੇ ਵਿੱਚ 65 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਪਟਿਆਲਾ 'ਚ ਇੱਕ ਬੱਚੇ ਦੀ ਮੌਤ ਇਨਫ਼ੈਕਸ਼ਨ ਵਾਲਾ ਪਾਣੀ ਪੀਣ ਦੇ ਨਾਲ ਹੋ ਗਈ ਹੈ। ਇਸ ਨੂੰ ਲੈਕੇ ਸਿਹਤ ਮਹਿਕਮੇ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ।
ਡਾਇਰੀਆ ਮਰੀਜ਼ਾਂ ਦੇ ਲਈ ਮਾਹਿਰ ਡਾਕਟਰਾਂ ਨੇ ਕੁਝ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ ਹੈ।
ਇਹ ਵੀ ਪੜ੍ਹੋ: Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਇਨ੍ਹਾਂ ਵਿੱਚ ਆਪਣੇ ਨੇੜੇ ਤੇੜੇ ਦੀ ਸਫ਼ਾਈ, ਪਾਣੀ ਉਬਾਲ ਕੇ ਪੀਣਾ, 20 ਲੀਟਰ ਪਾਣੀ 'ਚ ਇਕ ਕਲੋਰੀਨ ਦੀ ਗੋਲੀ ਦੀ ਵਰਤੋਂ, ਬਾਹਰ ਦਾ ਖਾਣਾ ਖਾਣ ਤੋਂ ਗੁਰੇਜ਼, ਆਪਣੇ ਆਪ ਦੇ ਨਾਲ ਆਪਣਾ ਆਲਾ ਦੁਆਲਾ ਸਾਫ ਰੱਖਣਾ, WHO ਵੱਲੋਂ ਪ੍ਰਮਾਣਿਤ ORS ਦੇ ਘੋਲ ਦੀ ਵਰਤੋਂ, ਵੱਧ ਤੋਂ ਵੱਧ ਇਲੈਕਟ੍ਰੋ ਵਾਲੇ ਪਦਾਰਥਾਂ ਦਾ ਸੇਵਨ, ਜਿਆਦਾ ਦਸਤ ਅਤੇ ਉਲਟੀ ਲੱਗਣ ਨਾਲ 'ਤੇ ਡਾਕਟਰ ਨੂੰ ਸੰਪਰਕ, ਆਪਣੇ ਸਰੀਰ ਦੇ ਅੰਦਰ ਪਾਣੀ ਦੀ ਕਮੀ ਨਾ ਹੋਣ ਦੇਣੀ, ਪੋਸ਼ਟਿਕ ਖਾਣਾ ਆਦੀ ਤੋਂ ਅਪਣਾ ਬਚਾਅ ਕੀਤਾ ਹੈ ਸਕਦਾ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਵਿੱਚ ਵੀ ਡਾਇਰੀਆ ਕਰਕੇ ਇੱਕ ਮੌਤ ਹੋਈ ਹੈ ਅਤੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਵੀ ਡਾਇਰੀਆ ਦੇ ਮਾਮਲੇ ਵੱਧ ਰਹੇ ਹਨ।
ਇਹ ਵੀ ਪੜ੍ਹੋ: Punjab News: ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਖੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ
(For more Punjabi news apart from Diarrhoea cases in Punjab, stay tuned to Zee PHH)