ਚੰਡੀਗੜ:  ਪੰਜਾਬ ਦੀਆਂ 5 ਨਗਰ ਨਿਗਮਾਂ ਵਿੱਚ ਚੋਣਾਂ ਹੋਣੀਆਂ ਹਨ। ਸਰਕਾਰ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਜਲੰਧਰ, ਲੁਧਿਆਣਾ, ਫਗਵਾੜਾ, ਅੰਮ੍ਰਿਤਸਰ ਅਤੇ ਪਟਿਆਲਾ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਵਾਰਡਬੰਦੀ ਦੇ ਹੁਕਮ ਜਾਰੀ ਕੀਤੇ ਹਨ। ਵਾਰਡਬੰਦੀ ਦਾ ਕੰਮ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਦੱਸ ਦੇਈਏ ਕਿ 1995 ਵਿਚ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੇ ਵਾਰਡਬੰਦੀ ਲਈ ਨਿਯਮ ਬਣਾਏ ਸਨ। ਇਸੇ ਨਿਯਮਾਂ 'ਤੇ ਚੱਲਦਿਆਂ ਹੁਣ 5 ਨਗਰ ਨਿਗਮਾਂ ਦੀਆਂ ਚੋਣਾਂ ਲਈ ਵਾਰਡਬੰਦੀ ਸਰਵੇਖਣ 'ਚ ਕੁੱਲ ਆਬਾਦੀ, ਜਨਰਲ ਅਤੇ ਰਾਖਵੀਂ ਸ਼੍ਰੇਣੀ ਦੀ ਆਬਾਦੀ ਦਾ ਡਾਟਾ ਇਕੱਠਾ ਕੀਤਾ ਜਾਵੇਗਾ।


COMMERCIAL BREAK
SCROLL TO CONTINUE READING

 


ਅੰਕੜੇ ਇਕੱਠੇ ਕਰਦੇ ਸਮੇਂ ਹਰੇਕ ਬਲਾਕ ਵਿੱਚ ਬੀ. ਸੀ. ਆਬਾਦੀ ਦੀ ਗਿਣਤੀ ਵੀ ਨੋਟ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਵਾਰਡਬੰਦੀ ਤੋਂ ਇਲਾਵਾ ਕਿਸ ਨਗਰ ਨਿਗਮ ਵਿਚ ਜਨਰਲ ਜਾਂ ਰਾਖਵੇਂ ਵਰਗ ਤੋਂ ਮੇਅਰ ਬਣਾਉਣਾ ਹੈ, ਇਸ ਬਾਰੇ ਸਰਕਾਰ ਨੇ ਵੱਖਰੇ ਤੌਰ 'ਤੇ ਫੈਸਲਾ ਕਰਨਾ ਹੈ। ਨਵੀਂ ਵਾਰਡਬੰਦੀ ਤੈਅ ਕਰਨ ਤੋਂ ਬਾਅਦ ਵੋਟਰ ਸੂਚੀਆਂ ਨੂੰ ਨਵੇਂ ਸਿਰਿਓਂ ਪ੍ਰਕਾਸ਼ਿਤ ਕੀਤਾ ਜਾਵੇਗਾ।


 


WATCH LIVE TV