Punjab Electricity Bill: ਪੰਜਾਬ ਬਿਜਲੀ ਬੋਰਡ ਦੇ ਬਿੱਲ ਹੁਣ ਪੰਜਾਬੀ ਭਾਸ਼ਾ ਵਿੱਚ ਮਿਲਣਗੇ। ਦਰਅਸਲ ਹਾਲ ਹੀ ਵਿੱਚ ਇਹ ਬਦਲਾਅ ਕੀਤਾ ਗਿਆ ਹੈ। ਪੰਜਾਬ ਬਿਜਲੀ ਬੋਰਡ ਦੇ ਜੋ ਹਰ ਮਹੀਨੇ ਮਸ਼ੀਨ ਵਿੱਚੋਂ ਬਿਲ ਭੇਜੇ ਜਾਂਦੇ ਹਨ ਉਹ ਸਾਰੇ ਬਿੱਲ ਅੰਗਰੇਜ਼ੀ ਭਾਸ਼ਾ ਵਿੱਚ ਆਉਂਦੇ ਸੀ ਜੋ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਸੀ। ਨਿਖਿਲ ਥੰਮਨ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਹਾਲੇ ਸੁਣਵਾਈ ਚੱਲ ਹੀ ਰਹੀ ਸੀ। ਉਸੇ ਸਮੇਂ ਦੇ ਦੌਰਾਨ ਪੰਜਾਬ ਬਿਜਲੀ ਬੋਰਡ ਦੇ ਵੱਲੋਂ ਆਪਣੇ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਬਿੱਲ ਦੋਨੋਂ ਭਾਸ਼ਾਵਾਂ ਵਿੱਚ ਜਾਰੀ ਕੀਤੇ ਜਾਣ। ਫਿਲਹਾਲ ਦੋਨੋਂ ਭਾਸ਼ਾਵਾਂ ਵਿੱਚ ਬਿੱਲ ਆਉਣੇ ਸ਼ੁਰੂ ਹੋ ਗਏ ਹਨ। ਹੁਣ ਬਿਜਲੀ ਬੋਰਡ ਦੇ ਬਿੱਲ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਭਾਸ਼ਾਵਾਂ ਵਿੱਚ ਮਿਲਣਗੇ ਤਾਂ ਜੋ ਇਹ ਬਿੱਲ ਆਮ ਲੋਕਾਂ ਦੇ ਸਮਝ ਆ ਸਕਣ। 


ਗੌਰਤਲਬ ਹੈ ਕਿ ਬਿਜਲੀ ਦਾ ਬਿਲ ਭਰਨਾ ਪਹਿਲਾਂ ਕਾਫੀ ਝੰਜਟ ਭਰਿਆ ਲੱਗਦਾ ਸੀ। ਬਿਜਲੀ ਦੇ ਦਫਤਰ ਜਾ ਕੇ ਘੰਟਿਆਬੰਧੀ ਲਾਈਨ ਵਿੱਚ ਖੜ੍ਹੇ ਹੋਣਾ ਤੇ ਵਾਰੀ ਆਉਣ ਉੱਤੇ ਬਿੱਲ ਭਰਨਾ। ਇਹ ਕਾਫੀ ਝੰਜਟ ਭਰਿਆ ਕੰਮ ਸੀ ਪਰ ਸਮਾਂ ਬਦਲ ਗਿਆ ਹੈ ਤੇ ਹਰ ਕੰਮ ਫੋਨ ਰਹੀਂ ਹੋਣ ਲੱਗਾ ਹੈ। ਤੁਸੀਂ ਕਿਸੇ ਵੀ ਕਿਸਮ ਦਾ ਬਿੱਲ ਭਰਨਾ ਹੋਵੇ, ਟ੍ਰੇਨ ਦੀਆਂ ਟਿਕਟਾਂ ਬੁੱਕ ਕਰਨੀਆਂ ਹੋਣ, ਇਨ੍ਹਾਂ ਸਭ ਲਈ ਸਿਰਫ ਇੱਕ ਸਮਾਰਟਫੋਨ ਦੀ ਲੋੜ ਪੈਂਦੀ ਹੈ। ਜੇ ਗੱਲ ਕਰੀਏ ਬਿਜਲੀ ਦੇ ਬਿੱਲ ਦੀ ਤਾਂ ਬਿਜਲੀ ਮਹਿਕਮਾ ਵੀ ਕਾਫੀ ਮਾਡਰਨ ਹੋ ਗਿਆ ਹੈ।