Punjab News: ਬੱਤੀ ਚੱਲੇਗੀ ਰੱਬ ਆਸਰੇ! ਬਿਜਲੀ ਮੁਲਾਜ਼ਮਾਂ ਵੱਲੋਂ ਤਿੰਨ ਦਿਨ ਸਮੂਹਿਕ ਛੁੱਟੀ
Patiala News: ਪੂਰੇ ਪੰਜਾਬ `ਚ ਬਿਜਲੀ ਰੱਬ ਆਸਰੇ ਚੱਲੇਗੀ। ਤਿੰਨ ਦਿਨ ਬਿਜਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਉੱਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਹ ਤਿੰਨ ਪੰਜਾਬ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Patiala Electricity Employees News/ਬਲਿੰਦਰ ਸਿੰਘ: ਪੂਰੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੇ ਦੁਆਰਾ ਤਿੰਨ ਦਿਨ ਸਮੂਹਿਕ ਛੁੱਟੀ ਉੱਤੇ ਜਾਣ ਦਾ ਐਲਾਨ ਕੀਤਾ ਹੈ। ਦਰਅਸਲ 10 11 ਅਤੇ 12 ਸਤੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਬਿਜਲੀ ਰੱਬ ਦੇ ਆਸਰੇ ਚੱਲੇਗੀ। ਅੱਜ ਪਟਿਆਲਾ ਵਿਖੇ ਪੀਐਸਈਬੀ ਇਮਪਲੋਈਜ ਜੋਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੁਆਰਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ 10 11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ ਕਿਉਂਕਿ ਸਰਕਾਰ ਦੇ ਦੁਆਰਾ ਉਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਸਰਕਾਰ ਦੇ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਵੱਟਣ ਦੇ ਚਲਦੇ 21 ਤਰੀਕ ਤੋਂ ਬਿਜਲੀ ਵਿਭਾਗ ਦੇ ਸਾਰੇ ਮੁਲਾਜ਼ਮਾਂ ਦੇ ਦੁਆਰਾ ਸਿਰਫ ਆਪਣੀ ਬਣਦੀ ਅੱਠ ਘੰਟੇ ਡਿਊਟੀ ਹੀ ਦਿੱਤੀ ਜਾ ਰਹੀ ਸੀ ਤੇ ਹੁਣ ਮੈਨੇਜਮੈਂਟ ਦੇ ਦੁਆਰਾ ਉਨਾਂ ਦੇ ਉੱਪਰ ਐਸਮਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਸਾਡੇ ਮੁਲਾਜ਼ਮ ਕਾਫੀ ਪਰੇਸ਼ਾਨ ਹਨ ਅਤੇ ਅਸੀਂ ਸਾਰੇ ਮੁਲਾਜ਼ਮ ਇਕ ਤਰੀਕ ਨੂੰ ਬਿਜਲੀ ਮੰਤਰੀ ਦੀ ਕੋਠੀ ਦਾ ਅੰਮ੍ਰਿਤਸਰ ਵਿਖੇ ਘਿਰਾਓ ਵੀ ਕਰਾਂਗੇ ਅਤੇ 10 11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਵੀ ਜਾਵਾਂਗੇ। 10 11 ਅਤੇ 12 ਤਰੀਕ ਨੂੰ ਪੂਰਾ ਬਿਜਲੀ ਤੰਤਰ ਰੱਬ ਆਸਰੇ ਹੀ ਚੱਲੇਗਾ।
ਇਹ ਵੀ ਪੜ੍ਹੋ: Mansa Breaking News: ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗਨਮੈਨ ਆਪਸ 'ਚ ਭਿੜੇ, ਇੱਕ ਗੰਭੀਰ ਜ਼ਖ਼ਮੀ