Punjab News: ਆਬਕਾਰੀ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਰੇਡ- ਵੱਡੀ ਮਾਤਰਾ `ਚ ਲਾਹਣ ਤੇ ਦੇਸੀ ਸ਼ਰਾਬ ਜ਼ਬਤ
Punjab News: ਸ਼ਰਾਬ ਦੀ ਚਲਦੀ ਭੱਠੀ `ਤੇ ਵੱਡੀ ਮਾਤਰਾ `ਚ ਲਾਹਣ ਅਤੇ ਦੇਸੀ ਸ਼ਰਾਬ ਜ਼ਬਤ ਕੀਤੀ ਗਈ ਅਤੇ ਪਿੰਡ ਹਰਦੋਵਾਲ ਵਿੱਚ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਰੇਡ ਕੀਤੀ ਗਈ।
Punjab News: ਪੰਜਾਬ ਸਰਕਾਰ ਵੱਲੋਂ ਦੇਸੀ ਸ਼ਰਾਬ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਦੇ ਦੇ ਚਲਦੇ ਆਬਕਾਰੀ ਵਿਭਾਗ ਦੇ ਅਧਕਾਰੀਆਂ ਵੱਲੋਂ ਆਬਕਾਰੀ ਪੁਲਿਸ ਅਤੇ ਬਟਾਲਾ ਪੁਲਿਸ ਵੱਲੋਂ ਜੋਇੰਟ ਰੇਡ ਕੀਤੀ ਗਈ। ਇਸ ਤਹਿਤ ਮਿਲੀ ਗੁਪਤ ਸੂਚਨਾ ਤੇ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਹਾਰਦੋਰਵਾਲ ਵਿਖੇ ਜਿੱਥੇ ਪਿੰਡ ਦੀਆਂ ਸ਼ਾਮਲਾਟ ਸ਼ੱਕੀ ਥਾਵਾਂ ਅਤੇ ਘਰਾਂ ਵਿੱਚ ਰੇਡ ਕੀਤੀ ਗਈ। ਇਸ ਦੌਰਾਨ ਵੱਡੀ ਤਾਦਾਦ ਵਿੱਚ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਜਬਤ ਕੀਤਾ ਗਿਆ ਹੈ।
ਉੱਥੇ ਹੀ ਆਬਕਾਰੀ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਆਲਾ ਅਧਕਾਰੀਆਂ ਦੇ ਆਦੇਸ਼ਾਂ ਉੱਤੇ ਉਹਨਾਂ ਦੀ ਵਿਸ਼ੇਸ ਟੀਮ ਅਤੇ ਪੰਜਾਬ ਪੁਲਿਸ ਵੱਲੋਂ ਜੋਇਟ ਰੇਡ ਕੀਤੀ ਗਈ ਹੈ। ਇਸ ਰੇਡ ਦੌਰਾਨ ਕਰੀਬ 450 ਕਿਲੋ ਦੇਸੀ ਲਾਹਣ (ਕੱਚੀ ) ਸ਼ਰਾਬ ਅਤੇ ਵੱਡੀ ਮਾਤਰਾ ਵਿੱਚ ਤਿਆਰ ਕੀਤੀ ਗਈ ਦੇਸੀ ਸ਼ਰਾਬ ਅਤੇ ਇੱਕ ਘਰ ਵਿੱਚੋੋਂ ਸ਼ਰਾਬ ਦੀ ਭੱਠੀ ਅਤੇ ਭਾਂਡੇ ਕਬਜ਼ੇ ਵਿੱਚ ਲਏ ਗਏ ਹਨ ਅਤੇ ਜਦਕਿ ਜ਼ਬਤ ਕੀਤੀ ਲਾਹਣ ਅਤੇ ਦੇਸੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ।
ਇਹ ਵੀ ਪੜ੍ਹੋ: Faridkot Jail News: ਕੇਂਦਰੀ ਮਾਡਰਨ ਜੇਲ੍ਹ 'ਚ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਕੋਲੋਂ ਮੋਬਾਈਲ ਤੇ ਅਫ਼ੀਮ ਬਰਾਮਦ, ਕੇਸ ਦਰਜ
ਉਥੇ ਹੀ ਅਧਕਾਰੀ ਨੇ ਦੱਸਿਆ ਕਿ ਜਿੰਨੀ ਲਾਹਣ ਬਰਾਮਦ ਕੀਤੀ ਹੈ ਉਸ ਤੋਂ ਹਜਾਰਾਂ ਲੀਟਰ ਸ਼ਰਾਬ ਤਿਆਰ ਹੋਣੀ ਸੀ ਅਤੇ ਉਸਦੇ ਨਾਲ ਹੀ ਦੇਸੀ ਸ਼ਰਾਬ ਵੀ ਜ਼ਬਤ ਕਰ ਮੌਕੇ ਉੱਤੇ ਉਸ ਨੂੰ ਨਸ਼ਟ ਕੀਤਾ ਗਿਆ।
ਇਹ ਵੀ ਪੜ੍ਹੋ:Bathinda News: ਬਠਿੰਡਾ 'ਚ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ 'ਤੇ ਨਸ਼ਾ ਵੇਚਣ ਵਾਲਿਆਂ ਨੇ ਕੀਤਾ ਹਮਲਾ, ਗੰਭੀਰ ਜ਼ਖ਼ਮੀ
ਇਸ ਤੋਂ ਪਹਿਲਾਂ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਆਪਣੀ ਟੀਮ ਨਾਲ ਅੰਮ੍ਰਿਤਸਰ ਸਥਿਤ ਖਾਸਾ ਡਿਸਟਿਲਰੀ ਫੈਕਟਰੀ 'ਤੇ ਛਾਪਾ ਮਾਰਿਆ ਸੀ। ਇਸ ਫੈਕਟਰੀ ਦੀ ਆੜ ਵਿੱਚ ਇੱਥੋਂ ਦੇ ਮੁਲਾਜ਼ਮਾਂ ਨੇ ਇੱਕ ਗਰੋਹ ਬਣਾ ਕੇ ਸ਼ਰਾਬ ਦੀ ਕਾਲਾਬਾਜ਼ਾਰੀ ਸ਼ੁਰੂ ਕਰ ਦਿੱਤੀ ਹੈ। ਇਹ ਗਿਰੋਹ ਸੂਬੇ ਵਿੱਚ ਸ਼ਰਾਬ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਡਿਸਟਿਲਰੀ ਦੇ ਅੰਦਰੋਂ ਸ਼ਰਾਬ ਚੋਰੀ ਕਰਕੇ ਮਹਿੰਗੀਆਂ ਬੋਤਲਾਂ ਵਿੱਚ ਭਰਦਾ ਸੀ। ਆਬਕਾਰੀ ਵਿਭਾਗ ਅਤੇ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ 132 ਬੋਤਲਾਂ ਵਿਦੇਸ਼ੀ ਅਤੇ ਮਹਿੰਗੀ ਸ਼ਰਾਬ ਬਰਾਮਦ ਕੀਤੀ ਸੀ। ਜਿਸ ਵਿੱਚ ਕੋਈ ਬੈਚ ਨੰਬਰ ਅਤੇ ਮਿਤੀ ਨਹੀਂ ਸੀ।
(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)