Faridkot Woman Veerpal Kaur News: ਨੌਜਵਾਨ ਲੜਕੇ ਲੜਕੀਆਂ ਨੂੰ ਤਾਂ ਤੁਸੀਂ ਸੁਣਿਆ ਤੇ ਦੇਖਿਆ ਹੋਣਾ ਕੇ ਵੱਖ- ਵੱਖ ਖੇਡਾਂ ਵਿੱਚ ਨੈਸ਼ਨਲ, ਇੰਟਰਨੈਸ਼ਨਲ ਪੱਧਰ ਉੱਤੇ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕਰ ਚੁੱਕੇ ਹਨ ਤੇ ਕਰ ਵੀ ਰਹੇ ਹਨ ਪਰ ਕੋਈ 50 ਸਾਲ ਤੋਂ ਵੱਧ ਉਮਰ ਦੀ ਔਰਤ ਕੋਈ ਅਜਿਹੀ ਉਪਲਬਧੀ ਹਾਸਿਲ ਕਰੇ ਤਾਂ ਇੱਕ ਵਾਰ ਹੈਰਾਨੀ ਜ਼ਰੂਰ ਹੋਵੇਗੀ 


COMMERCIAL BREAK
SCROLL TO CONTINUE READING

ਪਰ ਇਸਦੀ ਅਸਲੀ ਹਕੀਕਤ ਸਾਹਮਣੇ ਆਈ ਹੈ ਫਰੀਦਕੋਟ ਦੀ 56 ਸਾਲਾ ਔਰਤ ਵੀਰਪਾਲ ਕੌਰ ਤੋਂ ਜਿਸਨੇ 100 ਮੀਟਰ ਦੌੜ ਵਿੱਚ ਇੱਕ ਸਾਲ ਵਿੱਚ ਹੀ 22 ਦੇ ਕਰੀਬ ਮੈਡਲ ਹਾਸਿਲ ਕਰ ਵੱਡਾ ਰਿਕਾਰਡ ਬਣਾਉਣ ਦੀ ਕੋਸ਼ਿਸ ਕੀਤੀ ਹੈ। ਹਾਲ ਹੀ ਵਿੱਚ ਦੇਹਰਾਦੂਨ ਵਿੱਚ ਹੋਈਆਂ ਖੇਡਾਂ ਵਿੱਚ ਉਕਤ 56 ਸਾਲਾ ਔਰਤ ਨੈਸ਼ਨਲ ਪੱਧਰ ਉੱਤੇ 100 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਦੀ ਪਹਿਲੀ ਔਰਤ ਵਜੋਂ ਵੱਡੀ ਉਪਲੱਭਧੀ ਹਾਸਿਲ ਕਰ ਚੁੱਕੀ ਹੈ। 


ਇਹ ਵੀ ਪੜ੍ਹੋ; Ludhiana News: ਕਾਰ ਦੀ ਪਿਛਲੀ ਸੀਟ 'ਤੇ ਬੈਠੇ 9 ਸਾਲ ਦੇ ਬੇਟੇ ਨੇ ਚਲਾਈ ਗੋਲੀ, ਪਿਤਾ ਦੀ ਮੌਤ

ਹੁਣ ਇੰਟਰਨੈਸ਼ਨਲ ਪੱਧਰ 'ਤੇ ਨੇਪਾਲ ਅਤੇ ਮਲੇਸ਼ੀਆ ਵਿੱਚ ਹੋਣ ਜਾ ਰਹੀਆਂ ਗੇਮਜ਼ ਵਿੱਚ ਹਿਸਾ ਲੈਕੇ ਵੱਡੀਆਂ ਬੁਲੰਦੀਆ ਹਾਸਿਲ ਕਰਨ ਲਈ ਵੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ। ਹੁਣ ਅੰਤਰਾਸ਼ਟਰੀ ਪੱਧਰ ਤੇ ਨੇਪਾਲ ਅਤੇ ਮਲੇਸ਼ੀਆ 'ਚ ਹੋ ਰਹੇ ਅਥਲੀਟ ਮੁਕਾਬਲੇ ਵਿੱਚ ਹਿੱਸਾ ਲੈਣ ਦੀਆਂ ਸ਼ੁਰੂ ਤਿਆਰੀਆਂ ਕੀਤੀਆਂ ਹਨ। ਉਸਦਾ ਅਗਲਾ ਸੁਪਨਾ ਵਿਦੇਸ਼ਾਂ ਦੀ ਧਰਤੀ ਉੱਤੇ ਖੇਡਾਂ ਵਿੱਚ ਹਿਸਾ ਲੈ ਕੇ ਮੈਡਲ ਜਿੱਤੇ। ਉਸਨੇ ਕਿਹਾ ਕਿ ਅੱਜ ਤੱਕ ਨਹੀਂ ਲਈ ਕੋਈ ਮੈਡੀਸਨ ਅਤੇ ਨਾਂ ਹੀ ਕੋਈ ਬਿਮਾਰੀ ਉਸਦੇ ਨੇੜੇ ਪਹੁੰਚੀ ਹੈ।


ਪੰਜਾਬ ਪੁਲਿਸ ਵਿੱਚ ਬਤੌਰ ਸਪੋਰਟਸ ਕੋਟੇ ਵਿੱਚ ਭਰਤੀ ਹੋਈ ਸੀ ਪਰ ਪਰਿਵਾਰਕ ਮਜਬੂਰੀਆਂ ਕਰਕੇ ਨੌਕਰੀ ਛੱਡਣੀ ਪਈ ਸੀ। ਪੰਜਾਬ ਸਰਕਾਰ ਤੋਂ ਬਜ਼ੁਰਗਾਂ ਲਈ ਮਾਨ ਸਨਮਾਨ ਕਰਕੇ ਹੌਸਲਾ ਅਫ਼ਜਾਈ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਇਸ 56 ਸਾਲਾ ਔਰਤ ਦੀ ਹੁਣ ਵਿਦੇਸ਼ਾਂ ਦੀ ਧਰਤੀ ਉੱਤੇ ਵੀ ਮੰਗ ਹੋਣ ਲੱਗ ਪਈ ਹੈ।


ਇਹ ਵੀ ਪੜ੍ਹੋ; Punjab News: BSF ਨੇ ਤਰਨਤਾਰਨ 'ਚ ਦਾਖਲ ਹੋਏ ਡਰੋਨ ਨੂੰ ਕੀਤਾ ਢੇਰ, ਖੇਤ 'ਚੋਂ ਹੈਰੋਇਨ ਵੀ ਬਰਾਮਦ

ਇਸ ਮੌਕੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਆਪਣੀਆਂ ਅਗਲੀਆਂ ਤਿਆਰੀਆਂ ਲਈ ਪ੍ਰੈਕਟਿਸ ਕਰ ਰਹੀ ਵੀਰਪਾਲ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਬਜ਼ੁਰਗ ਔਰਤਾਂ ਨੂੰ ਵੀ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਸੀ ਜਿਸਦੇ ਚਲਦੇ ਉਸ ਨੇ ਆਪਣਾ ਨਾਮ ਦਰਜ ਕਰਵਾ ਕੇ ਦੌੜਾਂ ਵਿੱਚ ਹਿਸਾ ਲੈਣ ਦੀ ਸ਼ੁਰੂਆਤ ਕਰ ਦਿੱਤੀ ਸੀ ਤੇ ਪੰਜਾਬ ਵਿੱਚ ਹੋਈਆਂ ਵੱਖ- ਵੱਖ ਜਿਲ੍ਹਿਆਂ ਖੇਡਾਂ ਵਿੱਚ ਪਹਿਲੇ ਨੰਬਰ ਹਾਸਿਲ ਕਰ ਚੁੱਕੀ ਹੈ ਅਤੇ ਇੱਕ ਸਾਲ ਵਿੱਚ ਹੀ 22 ਦੇ ਕਰੀਬ ਮੈਡਲ ਹਾਸਿਲ ਕਰ ਚੁੱਕੀ ਹੁਣ ਨੈਸ਼ਨਲ ਪੱਧਰ ਤੇ ਦੇਹਰਾਦੂਨ ਵਿੱਚ 100 ਮੀਟਰ ਦੌੜ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਫਰੀਦਕੋਟ, ਪੰਜਾਬ ਅਤੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। 


ਹੁਣ ਉਹ ਨੇਪਾਲ ਅਤੇ ਮਲੇਸ਼ੀਆ ਵਿੱਚ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਹਿਸਾ ਲੈਣ ਲਈ ਪ੍ਰੈਕਟਿਸ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਫੋਜਾ ਸਿੰਘ ਪ੍ਰਸਿੱਧ ਦੌੜਾਕ ਨੂੰ ਆਪਣਾ ਚਾਨਣ ਮੁਨਾਰਾ ਮਨਦੀ ਹੈ। ਉਸਦਾ ਅਗਲਾ ਸੁਫਨਾ ਵਿਦੇਸ਼ਾਂ ਦੀ ਧਰਤੀ ਤੇ ਗੋਲਡ ਹਾਸਿਲ ਕਰਕੇ ਫਰੀਦਕੋਟ, ਪੰਜਾਬ, ਭਾਰਤ ਦਾ ਨਾਮ ਰੋਸ਼ਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਉਹ ਪੁਲਿਸ ਵਿੱਚ ਬਤੋਰ ਸਪੋਰਟਸ ਕੋਟੇ ਵਿੱਚ ਭਰਤੀ ਹੋਈ ਸੀ ਪਰ ਕੁਝ ਪਰਿਵਾਰਕ ਮਜਬੂਰੀਆਂ ਕਾਰਨ ਨੌਕਰੀ ਛੱਡ ਦਿੱਤੀ ਸੀ ਤੇ ਘਰ ਦਾ ਕੰਮ ਕਰਦੀ ਸੀ ਹੁਣ ਉਸਨੂੰ ਇਹ ਮੌਕਾ ਮਿਲਿਆ ਹੈ। ਉਸਦਾ ਸਾਰਾ ਪਰਿਵਾਰ ਇਸ ਉਪਲਬਧੀ ਲਈ ਵਧਾਈ ਦਾ ਪਾਤਰ ਹੈ ਅਤੇ ਉਨ੍ਹਾਂ ਦੇ ਸਾਥ ਕਰਕੇ ਇਥੋਂ ਤੱਕ ਉਹ ਪਹੁੰਚੀ ਹੈ ਅਤੇ ਅੱਗੇ ਕਾਮਯਾਬੀ ਹਾਸਿਲ ਕਰੇਗੀ।


ਇਸ ਮੌਕੇ ਵੀਰਪਲ ਦੇ ਪਤੀ ਸਾਬਕਾ ਥਾਣੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਨੇ ਇਕ ਵਿਦੇਸ਼ ਵਿੱਚ ਸੈੱਟ ਹੈ ਅਤੇ ਇੱਕ ਪੰਜਾਬ ਪੁਲਿਸ ਵਿੱਚ ਹੈ ਉਨ੍ਹਾਂ ਦਾ ਅਤੇ ਪੂਰੇ ਪਰਿਵਾਰ ਦਾ ਵੀਰਪਲ ਕੌਰ ਨੂੰ ਪੂਰਾ ਸਾਥ ਹੈ। ਹਰ ਸਮੇਂ ਹਰ ਪੱਧਰ ਉੱਤੇ ਉਨ੍ਹਾਂ ਨੂੰ ਹੌਂਸਲਾ ਅਫ਼ਜਾਈ ਦਿੰਦੇ ਹਨ ਉਨ੍ਹਾਂ ਕਿਹਾ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਸਰਕਾਰ ਨੂੰ ਸਨਮਾਨਿਤ ਕਰਕੇ ਹੌਸਲਾ ਅਫ਼ਜਾਈ ਜ਼ਰੂਰ ਕਰਨੀ ਚਾਹੀਦੀ ਹੈ।


ਇਹ ਵੀ ਪੜ੍ਹੋ; Sports News: ਕੈਪਟਨ ਦੀ ਧੀ ਜੈਇੰਦਰ ਨੇ ਖੰਨਾ ਦੇ ਅਪਮਾਨਿਤ ਖਿਡਾਰੀ ਨਾਲ ਕੀਤੀ ਗੱਲ; ਅਨੁਰਾਗ ਠਾਕੁਰ ਨੂੰ ਫਾਈਲ ਸੌਂਪਣ ਦਾ ਕੀਤਾ ਵਾਅਦਾ, ਜਾਣੋ ਪੂਰਾ ਮਾਮਲਾ