Farmers News: ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ; ਕੁਰਸੀਆਂ `ਤੇ 5 ਵੱਡੇ ਨੇਤਾਵਾਂ ਦੀਆਂ ਲਗਾਈਆਂ ਤਸਵੀਰਾਂ
Farmers News: ਕਿਸਾਨਾਂ ਨੇ ਖੁੱਲ੍ਹੀ ਬਹਿਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਵੰਗਾਰਿਆ ਸੀ ਅਤੇ ਉਨ੍ਹਾਂ ਨੂੰ ਚੁਣੌਤੀ ਕਬੂਲ ਕਰ ਲਈ ਹੈ।
Farmers News: ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਸਾਰਥਿਕ ਖੁੱਲ੍ਹੀ ਬਹਿਸ ਦੀ ਚੁਣੌਤੀ ਲਈ ਕਿਸਾਨ ਭਵਨ ਵਿੱਚ ਸੁਨੀਲ ਜਾਖੜ ਪੰਜਾਬ ਪ੍ਰਧਾਨ , ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਕੁਰਸੀ ਉਪਰ ਲਗਾਈ ਹੋਈ ਹੈ। ਕਿਸਾਨਾਂ ਨੇ ਖੁੱਲ੍ਹੀ ਬਹਿਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਵੰਗਾਰਿਆ ਸੀ ਅਤੇ ਉਨ੍ਹਾਂ ਨੂੰ ਚੁਣੌਤੀ ਕਬੂਲ ਕਰ ਲਈ ਹੈ। ਉਹ ਉਡੀਕ ਕਰ ਰਹੇ ਹਨ ਤੇ ਲੀਡਰ ਆਉਣ ਇੱਕ ਸਾਰਥਿਕ ਬਹਿਸ ਕਰਨ। ਉਨ੍ਹਾਂ ਨੇ ਕਿਹਾ ਕਿ ਉਹ 3 ਵਜੇ ਤੱਕ ਭਾਜਪਾ ਆਗੂਆਂ ਦੀ ਉਡੀਕ ਕਰਨਗੇ। ਜੇਕਰ ਉਹ ਬਹਿਸ ਵਿੱਚ ਨਾ ਆਏ ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਆਪਣੀ ਰਣਨੀਤੀ ਦਾ ਐਲਾਨ ਕਰਨਗੇ।
ਦੂਜੇ ਪਾਸੇ ਕਿਸਾਨਾਂ ਵੱਲੋਂ ਰੱਖੀ ਗਈ ਡਿਬੇਟ ਉਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਕੋਈ ਵਿਧੀ ਵਿਧਾਨ ਮੁਤਾਬਿਕ ਕੋਈ ਸੱਦਾ ਪੱਤਰ ਨਹੀਂ ਭੇਜਿਆ ਗਿਆ। ਕੋਈ ਮੁੱਦਾ ਨਹੀਂ ਭੇਜਿਆ ਗਿਆ ਜਿਸ ਮੁੱਦੇ ਉਤੇ ਗੱਲ ਕਰਨੀ ਹੈ। ਕਿਸਾਨਾਂ ਵੱਲੋਂ ਮੀਡੀਆ ਵਿੱਚ ਕਿਹਾ ਗਿਆ ਕਿ ਅਸੀਂ ਭਾਜਪਾ ਆਗੂਆਂ ਨੂੰ ਬੁਲਾਉਂਦੇ ਹਾਂ ਕਿ ਇਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਕੋਈ ਹੋਰ ਸੀਨੀਅਰ ਆਗੂ ਨਹੀਂ ਆਉਂਦੇ ਹੁੰਦੇ। ਇਹ ਕਿਸਾਨ ਨਹੀਂ ਤੇ ਜਥੇਬੰਦੀਆਂ ਹਨ ਕਿਸਾਨ ਇਸ ਵੇਲੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਹਨ।
ਇਸ ਤਰ੍ਹਾਂ ਖੁੱਲ੍ਹੀ ਬਹਿਸ ਦੀ ਸਥਿਤੀ ਪੈਦਾ ਹੋਈ
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਦੇ ਸੀਨੀਅਰ ਆਗੂਆਂ ਨੇ ਟੀਵੀ ’ਤੇ ਬਹਿਸ ਦੌਰਾਨ ਕਿਹਾ ਸੀ ਕਿ ਕਿਸਾਨ ਬਿਨਾਂ ਕਿਸੇ ਕਾਰਨ ਸਰਹੱਦ ’ਤੇ ਬੈਠੇ ਹਨ। ਉਨ੍ਹਾਂ ਦੀਆਂ ਮੰਗਾਂ ਬਿਲਕੁਲ ਵੀ ਜਾਇਜ਼ ਨਹੀਂ ਹਨ। ਸਾਡੇ ਉਮੀਦਵਾਰਾਂ ਨੂੰ ਸਵਾਲ ਪੁੱਛਣ ਦੀ ਬਜਾਏ ਟੀਵੀ 'ਤੇ ਆ ਕੇ ਬਹਿਸ ਕਰੋ। ਇਸ ਲਈ ਅਸੀਂ ਬਹਿਸ ਕਰਵਾਈ ਹੈ।
ਭਾਜਪਾ ਆਗੂਆਂ ਨੂੰ ਪਹਿਲਾਂ ਥਾਂ ਤੈਅ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ। ਹੁਣ ਕਿਸਾਨਾਂ ਨੇ ਸੈਕਟਰ-35 ਕਿਸਾਨ ਭਵਨ ਨੂੰ ਚੁਣਿਆ ਹੈ। ਚਾਰ ਕਿਸਾਨ ਆਗੂ ਸਾਰਾ ਦਿਨ ਤੱਥ ਅਤੇ ਅੰਕੜੇ ਲੈ ਕੇ ਬੈਠੇ ਰਹੇ। ਇਸ ਬਹਿਸ ਰਾਹੀਂ ਅਸੀਂ ਲੋਕਾਂ ਨੂੰ ਪੂਰੀ ਸੱਚਾਈ ਦੱਸਣਾ ਚਾਹੁੰਦੇ ਹਾਂ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਕਿਸਾਨ ਮੰਚ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਤੋਂ ਸਵਾਲ ਪੁੱਛਣ ਦਾ ਫੈਸਲਾ ਕੀਤਾ ਸੀ ਪਰ ਜਦੋਂ ਭਾਜਪਾ ਉਮੀਦਵਾਰਾਂ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਸਵਾਲਾਂ ਤੋਂ ਭੱਜ ਜਾਂਦੇ ਹਨ। ਉਨ੍ਹਾਂ ਦਾ ਜਵਾਬ ਹੈ ਕਿ ਦਿੱਲੀ ਬੈਠੇ ਸੀਨੀਅਰ ਆਗੂ ਹੀ ਜਵਾਬ ਦੇ ਸਕਦੇ ਹਨ।
ਵੱਡੇ ਨੇਤਾਵਾਂ ਨੂੰ ਦਿੱਤਾ ਸੱਦਾ
ਇਸ ਲਈ ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਗ੍ਰਹਿ ਮੰਤਰੀ ਜਾਂ ਹੋਰ ਵੱਡੇ ਆਗੂ ਬਹਿਸ ਵਿੱਚ ਹਿੱਸਾ ਲੈ ਸਕਦੇ ਹਨ। ਕਿਸਾਨਾਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਵੀ ਦੇ ਸਕਦੇ ਹਨ। ਹਾਲਾਂਕਿ ਇਸ ਸਬੰਧੀ ਉਨ੍ਹਾਂ ਦੀ ਰਾਏ ਜਾਣਨ ਲਈ ਪ੍ਰਦੇਸ਼ ਭਾਜਪਾ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : Angad Saini Accident: ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਗੱਡੀ ਹਾਦਸੇ ਦਾ ਸ਼ਿਕਾਰ; ਹਸਪਤਾਲ 'ਚ ਦਾਖ਼ਲ