Punjab Farmers Protest: ਕਿਸਾਨ ਜੱਥੇਬੰਦੀਆਂ ਦਾ ਵੱਡਾ ਐਲਾਨ- 28 ਤੋਂ 30 ਸਤੰਬਰ ਤੱਕ ਰੋਕੀਆਂ ਜਾਣਗੀਆਂ ਰੇਲਾਂ
Punjab Farmers Protest News: ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ 28 ਸਤੰਬਰ ਤੋਂ 30 ਸਤੰਬਰ ਤੱਕ ਰੇਲਾਂ ਰੋਕੀਆਂ ਜਾਣਗੀਆਂ।
Punjab Farmers Protest News: ਉੱਤਰੀ ਭਾਰਤ ਦੀਆਂ 16 ਕਿਸਾਨ ਜੱਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਤਹਿਤ ਕਿਹਾ ਕਿ 16 ਕਿਸਾਨ ਜੱਥੇਬੰਦੀਆਂ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕਰਨਗੀਆਂ। 28 ਸਤੰਬਰ ਤੋਂ 30 ਸਤੰਬਰ ਤੱਕ ਰੇਲਾਂ ਰੋਕੀਆਂ ਜਾਣਗੀਆਂ। ਨਾਭੇ, ਸੁਨਾਮ,ਮੋਗਾ, ਫਿਰੋਜ਼ਪੁਰ, ਗੁਰਦਾਸਪੁਰ, ਬਟਾਲਾ, ਜਲੰਧਰ, ਤਰਨਤਾਰਨ,ਰਾਮਪੂਰਾ ਫੂਲ, ਅੰਮਿਤਸਰ, ਹੁਸ਼ਿਆਰਪੁਰ ਵਿੱਚ ਰੇਲਾਂ ਰੋਕੀਆਂ ਜਾਣਗੀਆਂ।
ਦਰਅਸਲ ਕਿਸਾਨਾਂ ਵੱਲੋਂ ਹੜ੍ਹ ਕਰਕੇ ਹੋਏ ਨੁਕਸਾਨ ਦੀ ਭਰਪਾਈ , ਕਰਜ਼ਾ ਮੁਆਫ਼ੀ, ਨਸ਼ੇ ਦਾ ਖਾਤਮੇ ਦੀ ਮੰਗ, ਐਮ ਐਸ ਪੀ ਤੇ ਕਾਨੂੰਨੀ ਗਾਰੰਟੀ, ਸਵਾਮੀਨਾਥਨ ਰਿਪੋਰਟ, ਅਤੇ ਲਖੀਮਪੁਰ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਏਕਤਾ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਕਈ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ 16 ਕਿਸਾਨ ਜਥੇਬੰਦੀਆਂ ਵਲੋਂ ਪੂਰੇ ਪੰਜਾਬ ਦੇ ਵਿੱਚ 28-29-30 ਤਰੀਕ ਨੂੰ ਰੇਲਾਂ ਤਿੰਨ ਦਿਨ ਲਈ ਰੋਕੀਆਂ ਜਾਣਗੀਆਂ। ਪਟਿਆਲਾ ਨਾਲ ਸਬੰਧਤ ਕਿਸਾਨ ਨਾਭਾ ਦੇ ਰੇਲਵੇ ਸਟੇਸ਼ਨ ਉੱਤੇ ਟ੍ਰੇਨਾਂ ਨੂੰ ਰੋਕਣਗੇ ਅਤੇ ਕਿਹਾ ਕਿ ਸਾਡੀਆਂ ਕਾਫੀ ਮੰਗਾਂ ਹਨ ਜਿਹਨਾਂ ਨੂੰ ਸਰਕਾਰ ਨੇ ਹੁਣ ਤੱਕ ਅਣਗੌਲਿਆ ਕੀਤਾ ਹੈ।
ਇਹ ਵੀ ਪੜ੍ਹੋ: Punjab Farmers Protest: ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ, ਜਾਣੋ ਕੀ ਹਨ ਮੁੱਖ ਮੰਗਾਂ
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦਾ ਵੱਡਾ ਐਲਾਨ ਕੀਤਾ ਗਿਆ ਹੈ। 30 ਸਤੰਬਰ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਦੀਆਂ ਮੁੱਖ ਸੜਕਾਂ ਜਾਮ ਕੀਤੀਆਂ ਜਾਣਗੀਆਂ। ਕਿਸਾਨ ਜੱਥੇਬੰਦੀਆਂ ਵੱਲੋਂ ਹੜ੍ਹ ਕਰਕੇ ਹੋਏ ਨੁਕਸਾਨ ਦਾ ਉਚਿਤ ਮੁਆਵਜਾ, ਪੂਰਨ ਤਰੀਕੇ ਨਾਲ ਕਰਜ਼ਾ ਮੁਆਫ਼ੀ, ਨਸ਼ੇ ਦਾ ਖਾਤਮੇ ਦੀ ਮੰਗ ਕੀਤੀ ਜਾ ਰਹੀ ਹੈ।
ਹਰੀਕੇ ਹੈੱਡ, ਅੰਮ੍ਰਿਤਸਰ -ਦਿੱਲੀ, ਫਿਰੋਜ਼ਪੁਰ -ਲੁਧਿਆਣਾ,ਬਠਿੰਡਾ,ਰੋਪੜ -ਚੰਡੀਗੜ੍ਹ, ਖੂਹੀਆਂ ਸਰਵਰ - ਗੰਗਾਨਗਰ ਮੁੱਖ ਸੜਕਾਂ ਉੱਤੇ ਚੱਕਾ ਜਾਮਕੀਤਾ ਜਾਵੇਗਾ। ਜੇਕਰ ਸਰਕਾਰ ਮੰਗਾਂ ਮੰਨੇਗੀ ਤਾਂ ਰਾਹ ਖੋਲ੍ਹੇ ਜਾਣਗੇ।
(ਕਮਲਦੀਪ ਸਿੰਘ ਦੀ ਰਿਪੋਰਟ)