Punjab's Fatehgarh Sahib News: ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪੈਂਦੀ ਨਗਰ ਕਾਉਂਸਿਲ ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿੱਚ ਜਿੱਥੇ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਕਈ ਕਰੋੜ ਦੇ ਕੰਮਾਂ ਬਾਰੇ ਮੱਤੇ ਪਏ ਗਏ, ਉਥੇ ਇਸ ਮੀਟਿੰਗ ਦਾ ਕੁੱਝ ਕੌਂਸਲਰਾਂ ਵੱਲੋਂ ਬਾਈਕਾਟ ਵੀ ਕੀਤਾ ਗਿਆ। (Mandi Gobindgarh Nagar Council News)


COMMERCIAL BREAK
SCROLL TO CONTINUE READING

ਇਨ੍ਹਾਂ ਕੌਂਸਲਰਾਂ ਵੱਲੋਂ ਆਰੋਪ ਲਗਾਇਆ ਗਿਆ ਕਿ ਨਗਰ ਕਾਉਂਸਿਲ ਵਿੱਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਕਾਉਂਸਿਲ ਵਿੱਚ ਅਫ਼ਸਰਸ਼ਾਹੀ ਭਾਰੂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਰਡਾਂ ਵਿੱਚ ਸੀਵਰੇਜ਼ ਦੇ ਗੰਦੇ ਪਾਣੀ ਅਤੇ ਪੀਣ ਵਾਲੇ ਪਾਣੀ ਦੀ ਮੁੱਖ ਸਮੱਸਿਆ ਦੇ ਨਾਲ ਹੋਰ ਵੀ ਕਈ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਨਹੀਂ ਹੋ ਰਿਹਾ। 


ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਵਾਰਡ ਵੱਡੇ ਹਨ, ਜਿਹਨਾਂ ਦੇ ਵਿੱਚ 600-700 ਘਰ ਮੌਜੂਦ ਹਨ। ਇਸ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਵਾਰਡਾਂ ਵਿੱਚ ਜਿਆਦਾਤਾਰ ਸੀਵਰੇਜ ਦੀ ਸਮੱਸਿਆ ਰਹਿੰਦੀ ਹੈ, ਜੋ ਕਈ ਕਈ ਦਿਨਾਂ ਤੱਕ ਠੀਕ ਨਹੀਂ ਹੁੰਦੀ। ਉਨ੍ਹਾਂ ਅੱਗੇ ਦੱਸਿਆ ਕਿ ਉਹ ਹੱਲ ਦੇ ਲਈ ਨਗਰ ਕੌਂਸਲ ਨੂੰ ਕਹਿੰਦੇ ਹਨ ਪਰ ਉਹਨਾਂ ਦੀ ਕੋਈ ਨਹੀਂ ਸੁਣਦਾ ਜਿਸ ਕਰਕੇ ਸੀਵਰੇਜ ਦਾ ਗੰਦਾ ਪਾਣੀ ਵਾਰਡਾਂ ਦੇ ਵਿੱਚ ਖੜਾ ਰਹਿੰਦਾ ਹੈ, ਜੋ ਕਿ ਪੀਣ ਵਾਲੇ ਪਾਣੀ ਵਿੱਚ ਮਿਕਸ ਹੋ ਜਾਂਦਾ ਹੈ। 


ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਰਕੇ ਲੋਕ ਗੰਦਾ ਪਾਣੀ ਪੀਣ ਦੇ ਲਈ ਮਜਬੂਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਹਨਾਂ ਵਲੋਂ ਚੁਣਿਆ ਗਿਆ ਹੈ ਪਰ ਉਹ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਰੋਸ ਜਤਾਉਂਦੇ ਹੋਏ 7 ਕੌਂਸਲਰਾਂ ਵੱਲੋਂ ਮੀਟਿੰਗ ਦਾ ਬਾਈਕਾਟ ਕੀਤਾ ਗਿਆ। 


ਇਸੇ ਸਬੰਧੀ ਨਗਰ ਕਾਉਂਸਿਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦਾ ਕਹਿਣਾ ਹੈ ਕਿ ਇਵੇਂ ਦਾ ਕੋਈ ਮਸਲਾ ਨਹੀਂ ਹੈ ਅਤੇ ਉਨ੍ਹਾਂ ਦੇ ਕੁੱਝ ਮਸਲੇ ਸਨ ਜਿਨ੍ਹਾ ਨੂੰ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡਾ ਪਰਿਵਾਰ ਹੈ ਅਤੇ ਪਰਿਵਾਰ ਵਿੱਚ ਥੋੜੇ ਬਹੁਤ ਮੱਤਭੇਦ ਹੁੰਦੇ ਹਨ ਅਤੇ ਇਸ ਨੂੰ ਜਲਦ ਸੁਲਝਾ ਲਵਾਂਗੇ। 


ਇਸ ਦੌਰਾਨ ਉਨ੍ਹਾਂ ਮੀਟਿੰਗ ਵਿੱਚ ਪਾਸ ਕੀਤੇ ਮੱਤਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੀਵਰੇਜ ਦਾ 90 ਪ੍ਰਤੀਸ਼ਤ ਪਾਣੀ ਅੱਧੇ ਘੰਟੇ ਵਿੱਚ ਨਿਕਲ ਜਾਂਦਾ ਹੈ। (Mandi Gobindgarh Nagar Council News)


ਫਤਿਹਗੜ੍ਹ ਸਾਹਿਬ ਤੋਂ ਜਗਮੀਤ ਸਿੰਘ ਦੀ ਰਿਪੋਰਟ 


ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਵਿੱਚ 62 ਲੱਖ ਦੀ ਲੁੱਟ!