Punjab's Fazilka Flood News: ਪੰਜਾਬ 'ਚ ਹੜ੍ਹ ਕਰਕੇ ਜਿੱਥੇ ਸੂਬੇ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਕਈ ਥਾਵਾਂ ਤੋਂ ਹੈਰਾਨ ਕਰ ਦੇਣ ਵਾਲਿਆਂ ਖ਼ਬਰਾਂ ਸਾਹਮਣੇ ਆਇਆ ਹਨ ਉੱਥੇ ਸਭ ਤੋਂ ਮੰਦਭਾਗੀ ਖ਼ਬਰ ਫਾਜ਼ਿਲਕਾ ਦੇ ਪਿੰਡ ਆਤੂ ਵਾਲਾ ਤੋਂ ਆਈ ਹੈ ਜਿੱਥੇ ਇੱਕ ਗਰਭਵਤੀ ਮਹਿਲਾ ਨੂੰ ਸਮੇਂ 'ਤੇ ਕਿਸ਼ਤੀ ਨਹੀਂ ਮਿਲੀ ਅਤੇ ਇਸ ਕਰਕੇ ਉਸਦੇ ਗਰਭ 'ਚ ਹੀ ਬੱਚੇ ਦੀ ਮੌਤ ਹੋ ਗਈ।  


COMMERCIAL BREAK
SCROLL TO CONTINUE READING

ਇੱਕ ਮਾਂ ਆਪਣੇ ਬੱਚੇ ਨੂੰ 9 ਮਹੀਨੇ ਲਈ ਆਪਣੀ ਕੁੱਖ 'ਚ ਰੱਖਦੀ ਹੈ ਤੇ ਅਜਿਹੇ ਦਰਦ ਝੱਲਦੀ ਹੈ ਜੋ ਕਿ ਸੋਚ ਤੋਂ ਵੀ ਪਰੇ ਹੈ। ਜਦੋਂ 9 ਮਹੀਨੇ ਦੀ ਪੀੜ ਤੋਂ ਬਾਅਦ ਬੱਚਾ ਜਨਮ ਲੈਂਦਾ ਹੈ ਤਾਂ ਮਹਿਲਾ ਨੂੰ ਲੱਗਦਾ ਹੈ ਕਿ ਉਸਦੀ ਤਪੱਸਿਆ ਸਫਲ ਹੋ ਗਈ। ਹਾਲਾਂਕਿ ਜੇਕਰ ਇੰਨ੍ਹਾ ਚਿਰ ਆਪਣੇ ਬੱਚੇ ਨੂੰ ਕੁੱਖ 'ਚ ਰੱਖਣ ਤੋਂ ਬਾਅਦ ਆਖਰੀ ਸਮੇਂ 'ਚ ਗਰਭ 'ਚ ਹੀ ਬੱਚੇ ਦੀ ਮੌਤ ਹੋ  ਜਾਵੇ, ਤਾਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਹ ਦਰਦ ਕਿੰਨਾ ਵੱਡਾ ਹੋਵੇਗਾ।  


ਮਿਲੀ ਜਾਣਕਾਰੀ ਦੇ ਮੁਤਾਬਕ ਸਤਲੁਜ ਦਰਿਆ ਉਫਾਨ 'ਤੇ ਹੈ ਅਤੇ ਅਜਿਹੇ 'ਚ ਕਈ ਪਿੰਡ ਪਾਣੀ ਦੀ ਚਪੇਟ 'ਚ ਆਏ ਹੋਏ ਹਨ।  ਬੀਤੇ ਕੁਝ ਦਿਨਾਂ ਤੋਂ ਇਹ ਪਾਣੀ ਪਿੰਡ 'ਚ ਵੀ ਤਬਾਹੀ ਮਚਾ ਰਿਹਾ ਹੈ। ਤਾਜ਼ਾ ਮਾਮਲਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਨੇੜਲੇ ਪਿੰਡ ਆਤੂ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਤਲੁਜ ਦਰਿਆ 'ਚ ਪਾਣੀ ਦਾ ਸਤਰ ਵੱਧਣ ਕਰਕੇ ਪਿੰਡ ਦਾ ਸੰਪਰਕ ਟੁੱਟ ਗਿਆ ਅਤੇ ਉਸੇ ਦੌਰਾਨ ਪਿੰਡ ਦੀ ਇੱਕ ਗਰਭਵਤੀ ਮਹਿਲਾ ਦੀ ਡਿਲੀਵਰੀ ਦਾ ਸਮਾਂ ਵੀ ਆ ਗਿਆ। 


ਇਸ ਦੌਰਾਨ ਮਹਿਲਾ ਦਰਦ ਨਾਲ ਤੜਫਦੀ ਰਹੀ। ਹਾਲਾਂਕਿ ਹੜ੍ਹ ਕਰਕੇ ਸੜਕਾਂ 'ਤੇ ਨਾ ਤਾਂ ਕੋਈ ਗੱਡੀ ਜਾ ਸਕਦੀ ਸੀ ਅਤੇ ਨਾ ਹੀ ਪਿੰਡ 'ਚ ਕੋਈ ਐਮਬੂਲੈਂਸ ਪਹੁੰਚ ਸਕਦੀ ਸੀ। ਇਸ ਕਰਕੇ ਇਕਲੌਤਾ ਸਹਾਰਾ ਕਿਸ਼ਤੀ ਸੀ ਜਿਸਦੇ ਜਰੀਏ ਲੋਕ ਇੱਕ ਪਿੰਡ ਤੋਂ ਦੂਜੇ ਪਿੰਡ ਜਾ ਰਹੇ ਸਨ। ਹਾਲਾਂਕਿ ਕਿਸ਼ਤੀ ਦੂਜੇ ਪਾਸੇ ਸੀ ਜਿਸ ਕਰਕੇ ਮਹਿਲਾ ਨੂੰ ਸਮੇਂ 'ਤੇ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਿਆ। ਜਦੋਂ ਤੱਕ ਨਾਂਅ ਉੱਥੇ ਪਹੁੰਚੀ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।  


ਬਾਅਦ ਵਿੱਚ ਜਦੋਂ ਮਹਿਲਾ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਮਹਿਲਾ ਦੇ ਕੁੱਖ 'ਚ ਹੀ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਦੀ ਪਹਿਲਾਂ ਦੋ ਕੁੜੀਆਂ ਹਨ ਤੇ ਪਰਿਵਾਰ ਹੁਣ ਇੱਕ ਮੁੰਡੇ ਦੀ ਆਸ ਲਗਾਏ ਬੈਠਾ ਸੀ। ਜਦੋਂ ਇਸ ਵਾਰ ਮੁੰਡਾ ਹੋਇਆ ਤਾਂ ਦੁਨੀਆਂ ਨੂੰ ਦੇਖਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।  


ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ ਗਿਆਸਪੁਰਾ 'ਚ ਬੇਹੋਸ਼ ਹੋ ਕੇ ਡਿੱਗ ਪਈ ਗਰਭਵਤੀ ਮਹਿਲਾ, ਇਲਾਕੇ 'ਚ ਫੈਲੀ ਗੈਸ ਲੀਕ ਹੋਣ ਦੀ ਖ਼ਬਰ


(For more news apart from Punjab's Fazilka Flood News, stay tuned to Zee PHH)