Punjab School Van Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾਂ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਸਕੂਲ ਵੈਨ ਤੇ ਛੋਟੇ ਹਾਥੀ (School Van Accident) ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਰਕਾਰੀ ਸਕੂਲ ਦੇ 7 ਬੱਚੇ ਜ਼ਖ਼ਮੀ ਹੋ ਗਏ। ਪੁਲਿਸ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਦਰਅਸਲ ਇਹ ਮਾਮਲਾ ਪਿੰਡ ਬਹਾਦਰਖੇੜਾ ਨੇੜੇ ਵਾਪਰਿਆ ਹੈ ਜਿੱਥੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਹਾਥੀ ਇੱਕ ਹੋਰ ਨਿੱਜੀ ਸਕੂਲ ਦੀ ਵੈਨ (School Van Accident)  ਨਾਲ ਟਕਰਾ ਗਿਆ, ਜਿਸ ਕਾਰਨ ਬੱਚਿਆਂ ਨਾਲ ਭਰਿਆ ਛੋਟਾ ਹਾਥੀ ਪਲਟ ਗਿਆ ਅਤੇ 7 ਬੱਚੇ ਹੇਠਾਂ ਦੱਬ ਕੇ ਜ਼ਖ਼ਮੀ ਹੋ ਗਏ। ਆਸਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ।


ਜਾਣਕਾਰੀ ਅਨੁਸਾਰ ਛੋਟੇ ਹਾਥੀ ਦਾ ਡਰਾਈਵਰ ਮਲੂਕਪੁਰਾ ਦੇ ਸਰਕਾਰੀ ਸਮਾਰਟ ਸਕੂਲ ਦੇ ਬੱਚਿਆਂ ਨੂੰ ਰੋਜ਼ਾਨਾ ਦੀ ਛੁੱਟੀ ਤੋਂ ਬਾਅਦ ਸਰਦਾਰਪੁਰਾ ਸਥਿਤ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ ਕਿ ਰਸਤੇ ਵਿੱਚ ਬਹਾਦਰਖੇੜਾ ਨੇੜੇ ਉਹ ਸਕੂਲ ਦੇ ਬੈਗ ਨੂੰ ਖੜ੍ਹ ਕੇ ਠੀਕ ਕਰ ਰਿਹਾ ਸੀ। ਇਸ ਦੌਰਾਨ ਇੱਕ ਤੇਜ਼ ਰਫਤਾਰ ਸਕੂਲ ਵੈਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਛੋਟਾ ਹਾਥੀ ਸੜਕ ਕਿਨਾਰੇ ਪਲਟ ਗਿਆ ਅਤੇ ਉਸ ਵਿੱਚ ਸਵਾਰ ਸਾਰੇ 20 ਬੱਚੇ ਉਸ ਵਿੱਚ ਦੱਬ ਗਏ।


ਇਹ ਵੀ ਪੜ੍ਹੋ: Punjab News: ਸੀਵਰੇਜ ਦੀ ਗੈਸ ਚੜ੍ਹਨ ਕਾਰਨ ਇੱਕ ਸਵੀਪਰ ਦੀ ਮੌਤ ਮਾਮਲੇ 'ਚ ਲੋਕਾਂ ਦਾ ਫੁੱਟਿਆ ਗੁੱਸਾ, ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ

ਉਨ੍ਹਾਂ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਬੱਚਿਆਂ ਨੂੰ ਬਾਹਰ ਕੱਢਿਆ। ਇਸ ਘਟਨਾ ਵਿੱਚ ਨੌਵੀਂ ਜਮਾਤ ਦੇ ਪਵਨ ਕੁਮਾਰ ਅਤੇ ਉਸਦੀ ਭੈਣ ਆਰਤੀ ਪੁੱਤਰੀ ਕਰਨੀ, ਰਾਜੀਵ ਪੁੱਤਰ ਸਤਪਾਲ, ਪੂਨਮ ਪੁੱਤਰੀ ਰਾਜਪਾਲ ਅਤੇ ਸੁਮਨ ਪੁੱਤਰੀਆਂ ਬਲਕਰਨ, ਅਮਨਦੀਪ ਅਤੇ ਰਮਨ ਦੇ ਅੰਦਰੂਨੀ ਸੱਟਾਂ ਲੱਗੀਆਂ ਹਨ ਜਿਸਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।


ਇਹ ਵੀ ਪੜ੍ਹੋ: Viral News: 4 ਬੱਚਿਆਂ ਦੀ ਮਾਂ ਦਾ ਵੱਖਰਾ ਸ਼ੌਂਕ, ਦੂਜਿਆਂ ਦੇ ਬੱਚਿਆਂ ਲਈ ਦਿੰਦੀ ਹੈ ਆਪਣੀ ਗਰਭ

(ਸੁਨੀਲ ਨਾਗਪਾਲ ਦੀ ਰਿਪੋਰਟ)