Punjab News: ਦੁਕਾਨ `ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਤੇਜ਼ਾਬੀ ਲੜਾਈ, 4 ਬੁਰੀ ਤਰ੍ਹਾਂ ਝੁਲਸੇ
Punjab News: ਤੇਜ਼ਾਬ ਪੀੜਤ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਉਨ੍ਹਾਂ ਕੋਲ ਮੁਲਾਜ਼ਮ ਲੱਗੇ ਹੋਏ ਸੀ ਜਿੰਨਾਂ ਵੱਲੋਂ ਫ਼ਰਜ਼ੀ ਕਾਗਜ਼ਾਤ ਤਿਆਰ ਕਰਕੇ ਦੁਕਾਨ ਉੱਪਰ ਕਬਜ਼ਾ ਕਰ ਲਿਆ ਸੀ ਤਾਂ ਉਨ੍ਹਾਂ ਵੱਲੋਂ ਅਦਾਲਤ ਵਿੱਚ ਕੇਸ ਪਾ ਦਿੱਤਾ।
Punjab News: ਲੜਾਈਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣੀਆਂ ਅਤੇ ਦੇਖੀਆਂ ਹੋਣੀਆਂ ਹਨ ਪਰ ਤੇਜ਼ਾਬੀ ਲੜਾਈ ਤੁਸੀਂ ਪਹਿਲੀ ਵਾਰ ਸੁਣੀ ਹੋਵੇਗੀ। ਦੱਸ ਦਈਏ ਕਿ ਤਾਜਾ ਮਾਮਲਾ ਫ਼ਿਰੋਜ਼ਪੁਰ ਦਾ ਹੈ ਜਿੱਥੇ ਦੋ ਧਿਰਾਂ ਵਿਚਾਲੇ ਦੁਕਾਨ ਉੱਤੇ ਕਬਜ਼ੇ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਇੱਕ ਧਿਰ ਵੱਲੋਂ ਤੇਜ਼ਾਬ ਲੈ ਕੇ ਦੂਜੀ ਧਿਰ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਤੇਜ਼ਾਬੀ ਹਮਲੇ ਵਿੱਚ ਚਾਰ ਲੋਕ ਬੁਰੀ ਤਰਾਂ ਝੁਲਸ ਗਏ ਹਨ ਜਿਹਨਾਂ ਨੂੰ ਸੜੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਤੇਜ਼ਾਬ ਪੀੜਤ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲੇ ਉਨ੍ਹਾਂ ਕੋਲ ਮੁਲਾਜ਼ਮ ਲੱਗੇ ਹੋਏ ਸੀ ਜਿੰਨਾਂ ਵੱਲੋਂ ਫ਼ਰਜ਼ੀ ਕਾਗਜ਼ਾਤ ਤਿਆਰ ਕਰਕੇ ਦੁਕਾਨ ਉੱਪਰ ਕਬਜ਼ਾ ਕਰ ਲਿਆ ਸੀ ਤਾਂ ਉਨ੍ਹਾਂ ਵੱਲੋਂ ਅਦਾਲਤ ਵਿੱਚ ਕੇਸ ਪਾ ਦਿੱਤਾ ਜੋ ਕਿ ਓਹ ਉਹਨਾਂ ਦੇ ਹੱਕ ਵਿੱਚ ਹੋ ਗਿਆ ਤਾਂ ਉਹ ਪੁਲਿਸ ਕੋਲ ਗਏ ਅਤੇ ਪੁਲਿਸ ਪ੍ਰੋਟੈਕਸ਼ਨ ਦੀ ਮੰਗ ਵੀ ਕੀਤੀ ਪਰ ਪੁਲਿਸ ਨੇ ਉਨ੍ਹਾਂ ਦੀ ਫ਼ਰਿਆਦ ਨਹੀਂ ਸੁਣੀ ਜਦ ਉਹ ਆਪਣੀ ਦੁਕਾਨ ਦਾ ਕਬਜ਼ਾ ਲੈਣ ਦੁਕਾਨ ਉੱਤੇ ਗਏ ਤਾਂ ਦੋਸ਼ੀਆਂ ਨੇ ਉਨ੍ਹਾਂ ਉੱਪਰ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਚਾਰ ਜਣੇ ਬੁਰੀ ਤਰ੍ਹਾਂ ਝੁਲਸ ਗਏ।
ਇਹ ਵੀ ਪੜ੍ਹੋ: Amritsar News: ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ
ਇਸ ਝਗੜੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਦੇ ਦੱਸਣ ਮੁਤਾਬਿਕ ਉਹਨਾਂ ਉੱਪਰ ਤੇਜ਼ਾਬੀ ਹਮਲਾ ਕੀਤਾ ਗਿਆ ਹੈ ਪਰ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੀ ਗੱਲ ਦਾ ਖੁਲਾਸਾ ਹੋਏਗਾ। ਪੀੜਤਾਂ ਦੇ ਬਿਆਨ ਦਰਜ਼ ਕਰ ਲਏ ਨੇਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਹਸਪਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਦੁਕਾਨ ਦਾ ਕਬਜ਼ਾ ਲੈਣ ਦੁਕਾਨ ਮਾਲਕ ਆਏ ਸੀ।
ਇਹ ਵੀ ਪੜ੍ਹੋ: Ludhiana Murder News: ਲੁਧਿਆਣਾ 'ਚ ਨੌਜਵਾਨਾਂ ਨੇ ਬਜ਼ੁਰਗ ਦਾ ਕੀਤਾ ਕਤਲ! ਮਾਮਲਾ ਦਰਜ, ਜਾਣੋ ਪੂਰਾ ਮਾਮਲਾ
(ਰਾਜੇਸ਼ ਕਟਾਰੀਆ ਦੀ ਰਿਪੋਰਟ)